ਖੇਤੀ ਸਬੰਧੀ ਕੇਂਦਰ ਦੇ ਤਿੰਨ ਨਵੇਂ ਆਰਡੀਨੈਂਸਾਂ ਦਾ ਢੀਂਡਸਾ ਵੱਲੋਂ ਵਿਰੋਧ
Connect with us [email protected]

Uncategorized

ਖੇਤੀ ਸਬੰਧੀ ਕੇਂਦਰ ਦੇ ਤਿੰਨ ਨਵੇਂ ਆਰਡੀਨੈਂਸਾਂ ਦਾ ਢੀਂਡਸਾ ਵੱਲੋਂ ਵਿਰੋਧ

Published

on

ਚੰਡੀਗੜ੍ਹ, 29 ਜੁਲਾਈ – ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਅਤੇ ਪਾਰਲੀਮੈਂਟ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਖੇਤੀ ਉਪਜ ਅਤੇ ਖ਼ਰੀਦ ਬਾਰੇ ਜਾਰੀ ਕੀਤੇ ਤਿੰਨ ਨਵੇਂ ਆਰਡੀਨੈਂਸਾਂ ਦਾ ਤਿੱਖਾ ਵਿਰੋਧ ਕਰਦਿਆਂ ਇਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ Ḕਚ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਆਰਡੀਨੈਂਸ ਜਿੱਥੇ ਸਮੁੱਚੇ ਦੇਸ਼ ਦੀ ਕਿਸਾਨੀ Ḕਚ ਬੇਚੈਨੀ ਪੈਦਾ ਕਰ ਰਹੇ ਹਨ, ਉਥੇ ਇਨ੍ਹਾਂ ਨਾਲ ਪਿਛਲੀ ਅੱਧੀ ਕੁ ਸਦੀ ਤੋਂ ਕਿਸਾਨੀ ਉਪਜ ਲਈ ਚੱਲ ਰਹੀ ਮਾਰਕੀਟਿੰਗ ਪ੍ਰਣਾਲੀ ਖ਼ਤਮ ਹੋ ਜਾਵੇਗੀ ਤੇ ਦੇਸ਼ ਦਾ ਕਿਸਾਨ, ਜੋ ਪਹਿਲਾਂ ਹੀ ਵੱਡੀ ਮੰਦਹਾਲੀ ਤੋਂ ਗੁਜ਼ਰ ਰਿਹਾ ਹੈ, ਲਈ ਖੇਤੀ ਖਿੱਤਾ ਜਾਰੀ ਰੱਖਣਾ ਅਸੰਭਵ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰਾਂ Ḕਚ ਚੱਲ ਰਹੀਆਂ ਖੇਤੀ ਮਾਰਕੀਟਿੰਗ ਕਮੇਟੀਆਂ ਨੂੰ ਆਰਡੀਨੈਂਸ ਰਾਹੀਂ ਜਿਵੇਂ ਕੋਈ ਵੀ ਟੈਕਸ ਜਾਂ ਸੈਸ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ, ਉਸ ਨਾਲ ਸੂਬਿਆਂ Ḕਚ ਕੰਮ ਕਰਦੀਆਂ ਖੇਤੀ ਮਾਰਕੀਟ ਕਮੇਟੀਆਂ ਤੇ ਬੋਰਡ ਖ਼ਤਮ ਹੋ ਜਾਣਗੇ ਤੇ ਉਨ੍ਹਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਟੈਕਸ, ਜਿਨ੍ਹਾਂ ਨਾਲ ਦਿਹਾਤੀ ਖੇਤਰਾਂ ਦਾ ਵਿਕਾਸ ਹੋ ਰਿਹਾ ਸੀ, ਉਹ ਵੀ ਰੁਕ ਜਾਵੇਗਾ। ਢੀਂਡਸਾ ਨੇ ਆਪਣੇ ਪੱਤਰ Ḕਚ ਕਿਹਾ ਕਿ ਆਰਡੀਨੈਂਸਾਂ ਰਾਹੀਂ ਲੰਬੇ ਸਮੇਂ ਤੋਂ ਚੱਲ ਰਹੀ ਆੜ੍ਹਤੀਆ ਪ੍ਰਣਾਲੀ ਖ਼ਤਮ ਹੋ ਜਾਵੇਗੀ, ਜੋ ਕਿਸਾਨਾਂ ਦੀਆਂ ਦੂਜੀਆਂ ਫ਼ਸਲਾਂ ਤੇ ਉਪਜ ਦੀ ਖ਼ਰੀਦ ਦਾ ਕੰਮ ਕਰ ਰਹੇ ਸਨ, ਜਿਨ੍ਹਾਂ Ḕਚ ਫਲ, ਸਬਜ਼ੀਆਂ, ਦਾਲਾਂ, ਤੇਲ ਦੇ ਬੀਜ, ਡੇਅਰੀ ਨਾਲ ਸਬੰਧਿਤ ਵਸਤਾਂ ਸ਼ਾਮਲ ਹਨ। ਉਨ੍ਹਾ ਦੋਸ਼ ਲਾਇਆ ਕਿ ਇਨ੍ਹਾਂ ਆਰਡੀਨੈਂਸਾਂ Ḕਚ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦ ਕਿ ਇਨ੍ਹਾਂ ਆਰਡੀਨੈਂਸਾਂ Ḕਚ ਕਿਸਾਨਾਂ ਲਈ ਘੱਟੋ-ਘੱਟ ਖ਼ਰੀਦ ਮੁੱਲ ਦਾ ਕਿਤੇ ਜ਼ਿਕਰ ਨਹੀਂ ਕੀਤਾ ਗਿਆ। ਆਰਡੀਨੈਂਸਾਂ Ḕਚ ਇਸ ਗੱਲ ਦਾ ਵੀ ਜ਼ਿਕਰ ਨਹੀਂ ਕਿ ਕਿਹੜੀ ਕੇਂਦਰੀ ਜਾਂ ਸੂਬੇ ਦੀ ਏਜੰਸੀ ਇਸ ਗੱਲ ਦੀ ਜ਼ਿੰਮੇਵਾਰ ਹੋਵੇਗੀ ਕਿ ਫ਼ਸਲ ਦੀ ਖ਼ਰੀਦ ਘੱਟੋ-ਘੱਟ ਖ਼ਰੀਦ ਮੁੱਲ ਤੋਂ ਘੱਟ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤ ਸਰਕਾਰ ਫ਼ਸਲਾਂ ਦੇ ਘੱਟੋ-ਘੱਟ ਖ਼ਰੀਦ ਮੁੱਲ ਮਿੱਥ ਰਹੀ ਹੈ, ਪਰ ਆਰਡੀਨੈਂਸਾਂ ਵਿੱਚ ਕਿਤੇ ਇਸ ਗੱਲ ਦਾ ਜ਼ਿਕਰ ਨਹੀਂ ਕਿ ਭਾਰਤ ਸਰਕਾਰ ਆਪਣੀ ਇਹ ਜ਼ਿੰਮੇਵਾਰੀ ਜਾਰੀ ਰੱਖੇਗੀ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਦੀ ਹਾਮੀ ਹੈ ਤੇ ਦੇਸ਼ ਦੇ ਫੈਡਰਲ ਢਾਂਚੇ ਨੂੰ ਮਜ਼ਬੂਤ ਹੁੰਦਾ ਵੇਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਧਾਨ ਅਨੁਸਾਰ ਰਾਜਾਂ ਦੇ ਅਧਿਕਾਰ ਹੇਠ ਹੈ, ਜਿਸ Ḕਤੇ ਕੇਂਦਰ ਨੂੰ ਕੋਈ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਤੇ ਨਾ ਕੇਂਦਰ ਨੂੰ ਠੇਕੇ ਬਾਰੇ ਕੋਈ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਸਬੰਧੀ ਕੇਂਦਰ ਵੱਲੋਂ ਪਾਸ ਕੀਤੇ ਇਹ ਆਰਡੀਨੈਂਸ ਗ਼ੈਰ-ਵਿਧਾਨਕ ਵੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਕਾਰਨ ਦੇਸ਼ ਦੇ ਕਿਸਾਨ ਦੀ ਸਮਾਜਿਕ ਆਰਥਿਕਤਾ ਤਬਾਹ ਹੋ ਜਾਵੇਗੀ।

Uncategorized

ਸਿਆਲ ਦੀਆਂ ਹਵਾਵਾਂ ਨੇ ਆਰਕਟਿਕ ਸਾਗਰ ਦੀ ਪੁਰਾਣੀ ਬਰਫ ਨੂੰ ਪਿਘਲਣ ਲਾਇਆ

Published

on

the Arctic Ocean

ਲੰਡਨ, 8 ਅਗਸਤ – ਹਵਾ ਦੇ ਵਹਾਅ ਦੇ ਗੈਰ ਸਾਵੇਂ ਪੈਟਰਨ ਨੇ ਸਾਲ 2020 ਦੇ ਸਿਆਲ ਵਾਲੇ ਮੌਸਮ ਵਿੱਚ ਆਰਕਟਿਕ ਮਹਾਸਾਗਰ ਦੀ ਪੁਰਾਣੀ ਬਰਫ ਨੂੰ ਅਸਥਿਰਤਾ ਸਥਿਤੀ ਵਿੱਚ ਪਾ ਦਿੱਤੀ ਹੈ। ਪਾਣੀ ਵਿੱਚ ਗਰਮਾਹਟ ਕਾਰਨ ਆਰਕਟਿਕ ਦੀ ਬਰਫ ਦਾ ਪੁਰਾਣਾ ਭੰਡਾਰ ਪਿਘਲਣ ਦਾ ਖਤਰਾ ਬਣ ਗਿਆ ਹੈ, ਪਰ ਇਹ ਹੋਇਆ ਕਿਵੇਂ ਅਤੇ ਇਹ ਪੁਰਾਣੀ ਬਰਫ ਆਖਰ ਇੰਨਾ ਮਹੱਤਵ ਕਿਉਂ ਰੱਖਦੀ ਹੈ, ਇਸ ਬਾਰੇ ਵਿਚਾਰ ਹੋ ਰਹੀ ਹੈ?
ਆਰਕਟਿਕ ਮਹਾਸਾਗਰ ਵਿੱਚ ਜਦੋਂ ਸਰਦੀ ਵਧਦੀ ਹੈ ਤਾਂ ਤਾਪਮਾਨ ਤੀਹ ਡਿਗਰੀ ਸੈਲਸੀਅਸ ਮਾਈਨਸ ਤੱਕ ਡਿੱਗ ਜਾਂਦਾ ਹੈ। ਸਮੁੰਦਰ ਦੀ ਉੱਪਰਲੀ ਸਤ੍ਹਾ ਉੱਤੇ ਵੱਗਦੀ ਬਰਫ ਦੀ ਪਰਤ ਹੋਰ ਮੋਟੀ ਹੋ ਜਾਂਦੀ ਹੈ, ਕਿਉਂਕਿ ਉਸ ਦੇ ਹੇਠਾਂ ਵਗਦਾ ਪਾਣੀ ਜੰਮ ਜਾਂਦਾ ਹੈ। ਉਹ ਬਰਫ ਉਨ੍ਹਾਂ ਸਥਾਨਾਂ ਵੱਲ ਰੁੜ੍ਹ ਕੇ ਚਲੀ ਜਾਂਦੀ ਹੈ, ਜਿੱਥੇ ਕਦੇ ਖੁੱਲ੍ਹਾ ਪਾਣੀ ਸੀ। ਗਰਮੀਆਂ ਵਿੱਚ ਜਦੋਂ ਤਾਪਮਾਨ ਵਧਦਾ ਹੈ ਤੇ ਸੂਰਜ ਦੀਆਂ ਕਿਰਨਾਂ ਤੇਜ਼ ਹੋ ਜਾਂਦੀਆਂ ਹਨ ਤਾਂ ਬਰਫ ਦੀ ਪਰਤ ਪਤਲੀ ਹੋ ਜਾਂਦੀ ਹੈ ਅਤੇ ਉਸ ਸਥਾਨ ਨੂੰ ਛੱਡ ਦਿੰਦੀ ਹੈ।
ਹਰ ਸਾਲ ਸਤੰਬਰ ਵਿੱਚ ਆਰਕਟਿਕ ਸਾਗਰ ਵਿੱਚ ਬਰਫ ਸਾਲ ਦੇ ਸਭ ਤੋਂ ਹੇਠਲੇ ਪੱਧਰ ਤੱਕ ਰਹਿ ਜਾਂਦੀ ਹੈਤੇ ਇਸ ਉੱਤੇ ਵਿਗਿਆਨੀਆਂ ਦੀ ਨਜ਼ਰ ਹੁੰਦੀ ਹੈ ਕਿਉਂਕਿ ਇਹ ਸੰਕੇਤ ਦਿੰਦਾ ਹੈ ਕਿ ਖੇਤਰ ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ। ਜੋ ਬਰਫ ਗਰਮੀ ਦੇ ਮੌਸਮ ਵਿੱਚ ਪਿਘਲਣ ਤੋਂ ਰਹਿ ਜਾਂਦੀ ਹੈ, ਉਹ ਸਿਆਲਾਂ ਦੇ ਇੱਕ ਹੋਰ ਮੌਸਮ ਲਈ ਤਿਆਰ ਹੋ ਜਾਂਦੀ ਹੈ। ਕੁਝ ਬਰਫ ਅਜਿਹੀ ਹੁੰਦੀ ਹੈ, ਜੋ ਪਿਘਲਣ ਤੋਂ ਪਹਿਲਾਂ ਗਰਮੀਆਂ ਦੇ ਕਈ ਮੌਸਮਾਂ ਦਾ ਸਾਹਮਣਾ ਕਰ ਲੈਂਦੀ ਹੈ। ਇਹ ਆਮ ਤੌਰ ਉੱਤੇ ਉਤਰੀ ਧਰੁਵ ਦੇ ਨੇੜੇ ਠੰਢੇ ਖੇਤਰਾਂ ਵਿੱਚ ਹੁੰਦਾ ਹੈ। ਜਿਸ ਬਰਫ ਦੀ ਹੋਂਦ ਗਰਮੀਆਂ ਵਿੱਚ ਵੀ ਬਣੀ ਰਹਿੰਦੀ ਹੈ, ਉਸ ਨੂੰ ਸਥਾਈ ਬਰਫ (ਪੇਰੇਨੀਅਲ ਆਈਸ) ਕਹਿੰਦੇ ਹਨ। ਇਹ ਆਰਕਟਿਕ ਸਾਗਰ ਦੇ ਜਲਵਾਯੂ ਤੇ ਵਾਤਾਵਰਣ ਦਾ ਅਹਿਮ ਹਿੱਸਾ ਹੈ, ਜੋ ਗਲੋਬਲ ਵਾਰਮਿੰਗ ਕਾਰਨ ਗਾਇਬ ਹੁੰਦਾ ਜਾ ਰਿਹਾ ਹੈ।

Read More Latest Punjabi News

Continue Reading

Uncategorized

ਸੀ ਬੀ ਆਈ ਦੇ ਸਾਬਕਾ ਡਾਇਰੈਕਟਰ ਅਲੋਕ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼

Published

on

CBI

ਨਵੀਂ ਦਿੱਲੀ, 5 ਅਗਸਤ – ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੇ ਸਾਬਕਾ ਡਾਇਰੈਕਟਰ ਅਲੋਕ ਵਰਮਾ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਅਲੋਕ ਵਰਮਾ ਉੱਤੇ ਅਹੁਦੇ ਦੀ ਦੁਰਵਰਤੋਂ ਤੇ ਸਬੰਧਤ ਸੇਵਾ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ।
ਅਧਿਕਾਰੀਆਂ ਦੇ ਮੁਤਾਬਕ ਗ੍ਰਹਿ ਮੰਤਰਾਲੇ ਨੇ ਸੀ ਬੀ ਆਈ ਦੇ ਨੋਡਲ ਮੰਤਰਾਲੇ ਪਰਸੋਨਲ ਤੇ ਟਰੇਨਿੰਗ ਵਿਭਾਗ (ਡੀ ਓ ਪੀ ਟੀ) ਨੂੰ ਪੱਤਰ ਲਿਖ ਕੇ ਅਲੋਕ ਵਰਮਾ ਖਿਲਾਫ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾ ਦੱਸਿਆ ਕਿ ਅਲੋਕ ਵਰਮਾ ਦੇ ਖਿਲਾਫ ਕਾਰਵਾਈ ਨੂੰ ਮਨਜ਼ੂਰੀ ਮਿਲੀ ਤਾਂ ਉਨ੍ਹਾਂ ਦੀ ਪੈਨਸ਼ਨ ਤੇ ਸੇਵਾਮੁਕਤੀ ਲਾਭਾਂ ਉੱਤੇ ਆਰਜ਼ੀ ਜਾਂ ਪੱਕੀ ਰੋਕ ਲੱਗ ਸਕਦੀ ਹੈ। ਵਰਨਣ ਯੋਗ ਹੈ ਕਿ ਸੀ ਬੀ ਆਈ ਵਿੱਚ ਆਪਣੇ ਕਾਰਜਕਾਲ ਵੇਲੇ 1979 ਬੈਚ ਦੇ ਭਾਰਤੀ ਸਿਵਲ ਸੇਵਾ ਦੇ ਸੇਵਾਮੁਕਤ ਅਧਿਕਾਰੀ ਅਲੋਕ ਵਰਮਾ ਦਾ ਭਿ੍ਰਸ਼ਟਾਚਾਰ ਦੇ ਦੋਸ਼ਾਂ ਬਾਰੇ ਆਪਣੇ ਰਾਜ ਗੁਜਰਾਤ ਦੇ ਕਾਡਰ ਦੇ ਆਈ ਪੀ ਐਸ ਅਧਿਕਾਰੀ ਰਾਕੇਸ਼ ਅਸਥਾਨਾ ਨਾਲ ਵਿਵਾਦ ਹੋਇਆ ਸੀ। ਵਰਮਾ ਅਤੇ ਅਸਥਾਨਾ ਦੋਵਾਂ ਨੇ ਇੱਕ ਦੂਜੇ ਉੱਤੇ ਭਿ੍ਰਸ਼ਟਾਚਾਰ ਦੇ ਦੋਸ਼ ਲਾਏ ਹਨ। ਅਸਥਾਨਾ ਅੱਜਕੱਲ੍ਹ ਦਿੱਲੀ ਪੁਲਸ ਦੇ ਕਮਿਸ਼ਨਰ ਹਨ।ਇੱਕ ਸੀਨੀਅਰ ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ, ‘ਵਰਮਾ ਉੱਤੇ ਅਹੁਦੇ ਦੀ ਦੁਰਵਰਤੋਂ ਅਤੇ ਸਬੰਧਤ ਸੇਵਾ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ। ਗ੍ਰਹਿ ਮੰਤਰਾਲੇ ਨੇ ਉਨ੍ਹਾਂ ਖਿਲਾਫ ਜ਼ਰੂਰੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ।’
ਗ੍ਰਹਿ ਮੰਤਰਾਲਾ ਆਈ ਪੀ ਐਸ ਅਧਿਕਾਰੀਆਂ ਦੇ ਕੰਟਰੋਲ ਵਾਲੀ ਅਥਾਰਟੀ ਹੈ। ਡੀ ਓ ਪੀਟੀ ਨੇ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਆਈ ਪੀ ਐਸ ਅਧਿਕਾਰੀਆਂ ਦੀ ਨਿਯੁਕਤੀ ਕਰਨ ਵਾਲੀ ਸੰਸਥਾ ਕੇਂਦਰੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐਸ ਸੀ) ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਈ ਪੀ ਐਸ ਅਧਿਕਾਰੀਆਂ ਉੱਤੇ ਕੋਈ ਜੁਰਮਾਨਾ ਲਾਉਣ ਤੋਂ ਪਹਿਲਾਂ ਯੂ ਪੀ ਐਸ ਸੀ ਨਾਲ ਸਲਾਹ ਕਰਨੀ ਜ਼ਰੂਰੀ ਹੁੰਦੀ ਹੈ।ਅਲੋਕ ਵਰਮਾ ਨੇ ਪਹਿਲੀ ਫਰਵਰੀ 2017 ਨੂੰ ਦੋ ਸਾਲਾਂ ਵਾਸਤੇ ਸੀ ਬੀ ਆਈ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ ਤੇ 10 ਜਨਵਰੀ 2019 ਨੂੰ ਵਰਮਾ ਨੂੰ ਇਸ ਅਹੁਦੇ ਤੋਂ ਹਟਾ ਕੇ ਇਸ ਤੋਂ ਘੱਟ ਅਹਿਮ ਵਿਭਾਗ ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਤੇ ਹੋਮ ਗਾਰਡਜ਼ ਦਾ ਡਾਇਰੈਕਟਰ ਜਨਰਲ ਲਾ ਦਿੱਤਾ ਗਿਆ ਸੀ। ਉਸ ਨੇ ਇਹ ਪੇਸ਼ਕਸ਼ ਮਨਜ਼ੂਰ ਨਹੀਂ ਕੀਤੀ ਸੀ ਤੇ ਕੇਂਦਰ ਸਰਕਾਰ ਨੂੰ ਲਿਖਿਆ ਸੀ ਕਿ ਉਹ 31 ਜੁਲਾਈ 2017 ਨੂੰ 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਸੇਵਾਮੁਕਤ ਮੰਨ ਲਿਆ ਜਾਵੇ।

Continue Reading

Uncategorized

ਭਾਰਤ ਵਿੱਚ ਕੋਰੋਨਾ ਕੇਸਾਂ ਵਿੱਚ ਨਵਾਂ ਉਛਾਲਾ, ਇੱਕੋ ਦਿਨ41,831 ਨਵੇਂ ਕੇਸ ਮਿਲੇ

Published

on

india corona

ਅਮਰੀਕਾ ਵਿੱਚ ਇੱਕੋ ਦਿਨ ਇੱਕ ਲੱਖ ਤੋਂ ਵੱਧ ਨਵੇਂ ਕੇਸ
ਨਵੀਂ ਦਿੱਲੀ, 1 ਅਗਸਤ, – ਭਾਰਤ ਵਿੱਚ ਪਿਛਲੇ ਦਿਨ ਕੋਵਿਡ-19 ਦੇ 41,831 ਨਵੇਂ ਕੇਸਮਿਲਣਦੇ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3,16,55,824 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ ਦਿੱਤੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਵਾਇਰਸ ਕਾਰਨ ਬੀਤੇ ਚੌਵੀ ਘੰਟਿਆਂ ਵਿੱਚ 541 ਹੋਰ ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ 4,24,351 ਹੋ ਗਈ ਹੈ। ਪਿਛਲੇ ਦਿਨੀਂ ਕੋਰੋਨਾ ਕੇਸਾਂ ਵਿੱਚ ਗਿਰਾਵਟ ਦਰਜ ਆਗਈ ਸੀ, ਪਰ ਇਹ ਲਗਾਤਾਰ 5ਵਾਂ ਦਿਨ ਹੈ, ਜਦੋਂ ਕੋਰੋਨਾਦੇ ਕੇਸ 40 ਹਜ਼ਾਰ ਤੋਂ ਉੱਪਰਹੋ ਰਹੇ ਹਨ।
ਇਸ ਬਾਰੇ ਭਾਰਤ ਦੇ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਗਾਤਾਰ 5ਵੇਂ ਦਿਨ ਵਧਦੀ 4,10,952 ਤੱਕ ਚਲੀ ਗਈ ਹੈ, ਜੋ ਵਾਇਰਸ ਦੇ ਕੁੱਲ ਕੇਸਾਂ ਦਾ 1.30 ਫ਼ੀਸਦੀ ਹੈ। ਕੋਵਿਡ-19 ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 97.36 ਫ਼ੀਸਦੀ ਹੈ।
ਓਧਰ ਅਮਰੀਕਾ ਵਿੱਚ ਪੰਜ ਮਹੀਨਿਆਂ ਪਿੱਛੋਂ ਫਿਰ ਇੱਕੋ ਦਿਨ 1 ਲੱਖ ਤੋਂ ਵੱਧ ਨਵੇਂ ਕੋਰੋਨਾ ਦੇ ਕੇਸ ਮਿਲੇ ਹਨ।ਫਰਵਰੀ ਤੋਂ ਬਾਅਦ ਏਥੇ ਨਵੇਂ ਮਿਲਦੇ ਕੇਸਾਂ ਦੇ ਪਿੱਛੇ ਕੋਰੋਨਾ ਦਾ ਡੈਲਟਾ ਵੇਰੀਐਂਟ ਹੈ।ਅਮਰੀਕਾ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 3 ਕਰੋੜ 49 ਲੱਖ 43,203 ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ 613,006 ਦੱਸੀ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਕਈ ਦੇਸ਼ਾਂ ਵਿੱਚ ਵਧਦੇ ਕੇਸ ਦੇਖ ਕੇ ਬਿਆਨ ਜਾਰੀ ਕੀਤਾ ਹੈ ਕਿ ਡੈਲਟਾ ਵੇਰੀਐਂਟ ਦੇ ਵੱਧ ਜਾਨ-ਲੇਵਾ ਹੋਣ ਕਾਰਨ ਇਸ ਉੱਤੇਰੋਕ ਲਈ ਸਖ਼ਤ ਪ੍ਰਬੰਧਾਂ ਦੀ ਲੋੜ ਹੈ।ਅੱਜਕੱਲ੍ਹ ਚੀਨ, ਸਪੇਨ, ਇੰਡੋਨੇਸ਼ੀਆ ਤੇ ਅਮਰੀਕਾ ਸਣੇ ਕਈ ਦੇਸ਼ ਡੈਲਟਾ ਵੇਰੀਐਂਟ ਦੀ ਲਪੇਟ ਵਿੱਚ ਹਨ।ਅਮਰੀਕਾ ਦਾ ਹਰ ਪੰਜਵਾਂ ਮਰੀਜ਼ ਫਲੋਰੀਡਾ ਦਾ ਹੈਤੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਏਥੇ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ। ਫਲੋਰੀਡਾ ਵਿੱਚ ਇਕ ਹਫ਼ਤੇ ਵਿੱਚ 409 ਲੋਕਾਂ ਦੀ ਮੌਤ ਹੋ ਗਈ ਹੈ, ਜਿਹੜੀਗਿਣਤੀ 29 ਮਾਰਚ ਤੋਂ ਬਾਅਦ ਸਭ ਤੋਂ ਵੱਧ ਹੈ।

Continue Reading

ਰੁਝਾਨ


Copyright by IK Soch News powered by InstantWebsites.ca