Kangana Ranaut was issued a notice by the Punjab Women's Commission
Connect with us apnews@iksoch.com

ਪੰਜਾਬੀ ਖ਼ਬਰਾਂ

ਕੰਗਨਾ ਰਣੌਤ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ

Published

on

kangana ronaut
  • ਬਜ਼ੁਰਗ ਪੰਜਾਬੀ ਔਰਤ ਬਾਰੇ ਟਿਪਣੀ ਕਰ ਕੇ ਕਸੂਤੀ ਫਸੀ ਕੰਗਨਾ
    ਚੰਡੀਗੜ੍ਹ, 2 ਦਸੰਬਰ, – ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਪਿਛਲੇ ਦਿਨੀਂ ਪੰਜਾਬ ਦੀ ਇੱਕ ਕਿਸਾਨ ਮਾਈ ਬਾਰੇ ‘100 ਰੁਪਏ’ ਵਾਲੀ ਭੱਦੀ ਟਿਪਣੀ ਕਰ ਕੇ ਕਸੂਤੀ ਫਸ ਗਈ ਹੈ। ਉਸ ਦੇ ਇਸ ਬਿਆਨ ਦਾ ਮੁੱਦਾ ਭਖਣ ਦੇ ਬਾਅਦ ਪੰਜਾਬ ਦੇ ਔਰਤਾਂ ਬਾਰੇ ਕਮਿਸ਼ਨ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
    ਪਤਾ ਲੱਗਾ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਨੂੰ ਕਿਰਨਦੀਪ ਕੌਰ ਨੇ ਈ-ਮੇਲ ਰਾਹੀਂ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਪੰਜਾਬ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨੂੰ ਵੀ ਫਿਲਮ ਸਟਾਰ ਕੰਗਨਾ ਰਣੌਤ ਦੇ ਖਿਲਾਫ ਲਿਖਿਆ ਗਿਆ ਸੀ। ਕਿਰਨਦੀਪ ਵੱਲੋਂ ਭੇਜੀ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਪੰਜਾਬ ਮਹਿਲਾ ਕਮਿਸ਼ਨ ਨੇ ਕੰਗਨਾ ਨੂੰ ਨੋਟਿਸ ਜਾਰੀ ਕਰ ਕੇ ਇਸ ਸ਼ਿਕਾਇਤ ਬਾਰੇ 14 ਦਸੰਬਰ ਤੱਕ ਜਵਾਬ ਦੇਣ ਨੂੰ ਕਿਹਾ ਹੈ।ਵਰਨਣ ਯੋਗ ਹੈ ਕਿ ਪੰਜਾਬ ਦੇ ਕਿਸਾਨ ਧਰਨਿਆਂ ਵਿੱਚ ਸ਼ਾਮਲ ਇੱਕ ਬਜ਼ੁਰਗ ਔਰਤ ਬਾਰੇ ਭੱਦੀ ਟਿੱਪਣੀ ਕਰਨ ਉੱਤੇਐਕਟਰੈੱਸ ਕੰਗਨਾ ਦੀ ਰੱਜ ਕੇ ਨਿੰਦਾ ਹੋ ਰਹੀ ਹੈ।ਬਹੁਤ ਸਾਰੇ ਲੋਕਾਂ ਨੇ ਉਸ ਨੂੰ ਨਸੀਹਤਾਂ ਦਿੱਤੀਆਂ ਹਨ ਤੇ ਪੰਜਾਬੀ ਕਲਾਕਾਰ ਵੀ ਕੰਗਨਾ ਰਣੌਤ ਉੱਤੇਭੜਕੇ ਹਨ।
    ਕੰਗਨਾ ਰਣੌਤ ਦੇ ਭੱਦੇ ਟਵੀਟ ਦਾ ਜਵਾਬ ਦਿੰਦਿਆਂ 85 ਸਾਲਾ ਬਜ਼ੁਰਗ ਮਹਿੰਦਰ ਕੌਰ ਨੇ ਵੀ ਰੋਸ ਜਤਾਇਆ ਹੈ। ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਉਸ ਕੋਲ 13 ਏਕੜ ਜ਼ਮੀਨ ਹੈ ਤੇ 10 ਮਜ਼ਦੂਰ ਉਸ ਦੇ ਖੇਤਾਂ ਵਿੱਚ ਕੰਮ ਕਰਦੇ ਹਨ। ਉਹ ਕਿਸਾਨ ਭਰਾਵਾਂ ਦੇ ਹੱਕਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਉਸ ਬਾਰੇ ਸੌ ਰੁਪਏ ਵਾਲੀ ਗੱਲ ਲਿਖ ਕੇ ਕੰਗਨਾ ਰਣੌਤ ਨੇ ਪੰਜਾਬ ਦੇ ਕਿਸਾਨਾਂ ਦਾ ਅਪਮਾਨ ਕੀਤਾ ਹੈ, ਜਿਸ ਲਈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਬਜ਼ੁਰਗ ਬੀਬੀ ਮਹਿੰਦਰ ਕੌਰ ਤੇ ਉਸ ਦੇ ਪਤੀ ਨੇ ਕਿਹਾ ਕਿ ਕੰਗਨਾ ਰਣੌਤ ਚਾਹੇ ਤਾਂ ਉਹ ਉਸ ਨੂੰ ਆਪਣੇ ਕੋਲ ਮਜ਼ਦੂਰੀਲਈ ਰੱਖ ਸਕਦੇ ਹਨ, ਇਸ ਤਰ੍ਹਾਂ ਕਿਸੇ ਦਾਅਪਮਾਨ ਕਰਨ ਵਾਲੀ ਉਹ ਕੌਣ ਹੁੰਦੀ ਹੈ,ਉਸ ਨੇ ਅਜਿਹਾ ਕੀ ਵੇਖਿਆ ਹੈ ਕਿ 100 ਰੁਪਏ ਵਾਲੀ ਗੱਲ ਲਿਖ ਕੇ ਪੰਜਾਬ ਦੇ ਕਿਸਾਨਾਂ ਦਾ ਅਪਮਾਨ ਕੀਤਾ ਹੈ।

Punjabi Entertainment News

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਨੂੰ ਮਾਰਨ ਦੀ ਗੱਲ ਕਹਿਣ ਵਾਲਾ ਨੌਜਵਾਨ ਬਿਆਨਾਂ ਤੋਂ ਪਲਟਿਆ

Published

on

fARMERS
  • ਉਲਟਾ ਕਿਸਾਨ ਆਗੂਆਂ ਉੱਤੇ ਦੋਸ਼ ਲਾ ਧਰੇ
    ਨਵੀਂ ਦਿੱਲੀ, 23 ਜਨਵਰੀ, – ਇੱਕ ਦਿਨ ਪਹਿਲਾਂ ਚਾਰ ਕਿਸਾਨ ਆਗੂਆਂ ਦੇ ਕਤਲ ਦੀ ਸਾਜਿਸ਼ ਕਰਨ ਤੇ ਇਸ 26 ਜਨਵਰੀ ਨੂੰ ਗਣਤੰਤਰ ਦਿਵਸਮੌਕੇਦਿੱਲੀ ਵਿੱਚ ਵੱਡੀ ਗੜਬੜ ਕਰਨ ਦਾ ਦਾਅਵਾ ਕਰਨ ਵਾਲਾ ਨੌਜਵਾਨ ਯੋਗੇਸ਼ ਕੁਝ ਹੀ ਘੰਟਿਆ ਬਾਅਦ ਆਪਣੇ ਬਿਆਨ ਤੋਂ ਅਸਲੋਂ ਮੁੱਕਰ ਗਿਆ ਹੈ।
    ਵਰਨਣ ਯੋਗ ਹੈ ਕਿ ਸ਼ਨਿਚਰਵਾਰ ਸਵੇਰੇ ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਯੋਗੇਸ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਹਿਲਾ ਬਿਆਨ ਕਿਸਾਨ ਆਗੂਆਂ ਦੇ ਦਬਾਅ ਵਿੱਚਦਿੱਤਾ ਹੈ। ਕਰੀਬ 19 ਸਾਲ ਉਮਰ ਦੇ ਨੌਜਵਾਨ ਯੋਗੇਸ਼ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫੰਰਸ ਵਿੱਚ ਪਹਿਲਾਂ ਆਪਣੀ ਉਮਰ 24 ਦੱਸੀ ਤੇ ਫਿਰ 21 ਸਾਲ ਕਹਿ ਦਿੱਤੀ । ਪਤਾ ਲੱਗਾ ਹੈ ਕਿ ਉਹ ਹਰਿਆਣਾ ਦੇ ਸੋਨੀਪਤ ਦਾ ਵਾਸੀ ਹੈ। ਇਸ ਦੇ ਦਾਅਵੇ ਦੀ ਜਾਂਚ ਲਈ ਪੁਲਿਸ ਦੀਆਂ ਦੋ ਟੀਮਾਂ ਬਣਾ ਕੇ ਇਕ ਟੀਮਦਿੱਲੀ ਵਿੱਚ ਜਾਂਚ ਕਰੇਗੀ ਤੇ ਦੂਸਰੀ ਟੀਮ ਉੱਤਰਾਖੰਡ ਭੇਜੀ ਗਈ ਹੈ।
    ਅਜੇ ਇੱਕ ਦਿਨ ਪਹਿਲਾਂ ਸਰਕਾਰ ਵਿਰੁੱਧ ਸੰਘਰਸ਼ ਕਰਦੇ ਕਿਸਾਨਾਂ ਦੇ ਆਗੂਆਂ ਨੇ ਕਿਸਾਨ ਮੋਰਚੇ ਦੌਰਾਨ ਹਿੰਸਾ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕਰਦੇ ਹੋਏ ਇਕ ਵਿਅਕਤੀ ਨੂੰ ਪੇਸ਼ ਕੀਤਾ ਤੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਫੜੇ ਇਸ ਬੰਦੇ ਨੇ ਮੰਨਿਆ ਹੈ ਕਿ ਉਹ ਮੋਰਚੇ ਵਿੱਚ ਖ਼ਰਾਬੀ ਕਰਨ ਆਇਆ ਸੀ। ਸ਼ੁੱਕਰਵਾਰ ਰਾਤ ਕਰੀਬ ਸਾਢੇ ਦਸ ਵਜੇ ਸਿੰਘੂ ਬਾਰਡਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਇਕ ਨਕਾਬਪੋਸ਼ ਨੂੰ ਪੱਤਰਕਾਰਾਂ ਅੱਗੇਪੇਸ਼ ਕੀਤਾ ਤਾਂ ਕਿਸਾਨਆਗੂ ਕੁਲਵੰਤ ਸਿੰਘ ਤੇ ਹੋਰਾਂ ਨੇ ਕਿਹਾ ਸੀ ਕਿ ਇਹ ਸਾਜ਼ਿਸ਼ ਤਹਿਤ ਏਥੇ ਆਇਆ ਸੀ ਤੇ ਇਸ ਦਾ ਇਰਾਦਾ ਚਾਰ ਕਿਸਾਨ ਆਗੂਆਂ ਨੂੰ ਮਾਰ ਕੇ ਗੜਬੜਫੈਲਾਉਣਾ ਸੀ। ਉਸ ਦਾ ਕਹਿਣਾ ਸੀ ਕਿ 23 ਜਨਵਰੀ ਨੂੰ ਉਸ ਦੀ ਦੋ ਥਾਈਂ ਹਥਿਆਰ ਚਲਾਉਣ ਦੀ ਯੋਜਨਾ ਸੀ ਤੇ 24 ਜਨਵਰੀ ਨੂੰ ਸਟੇਜ ਉੱਤੇ ਚਾਰ ਲੋਕਾਂ ਨੂੰ ਗੋਲੀ ਮਾਰਨੀ ਸੀ। ਉਸ ਦੇ ਮੁਤਾਬਕ ਇਹ ਚਾਰ ਆਗੂ 32 ਜਣਿਆਂ ਦੀ ਹਿੱਟ ਲਿਸਟ ਵਿੱਚੋਂ ਹਨ ਤੇ 26 ਜਨਵਰੀ ਨੂੰ 50-60 ਲੋਕਾਂ ਦੇ ਆਉਣ ਦੀ ਯੋਜਨਾ ਸੀ। ਉਸ ਨੇ ਕਿਹਾ ਸੀ ਕਿ ਕਿਸਾਨ ਟਰੈਕਟਰ ਰੈਲੀ ਵੇਲੇ ਜਦੋਂ ਕਿਸਾਨ ਆਗੂ ਅੱਗੇ ਵਧਦੇ, ਓਦੋਂ ਹਵਾਈ ਫਾਇਰ ਕਰਨੇ ਸਨ। ਉਸ ਨੇ ਕਿਹਾ ਸੀ ਕਿ ਉਹ ਪੈਸੇ ਲਈ ਕੰਮ ਕਰਦੇ ਹਨ ਤੇ ਇਸ ਕੰਮ ਲਈ 10 ਹਜ਼ਾਰ ਰੁਪਏ ਵਿੱਚ ਡੀਲ ਹੋਈ ਸੀ। ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਪੁੱਜ ਗਏ, ਪਰ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਦੇ ਪਹੁੰਚਣ ਤਕ ਸ਼ੱਕੀ ਬੰਦੇ ਨੂੰ ਹਿਰਾਸਤ ਵਿੱਚ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।
    ਅੱਜ ਉਸ ਨੌਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅਹੇਠ ਉਸ ਨੇ ਪੱਤਰਕਾਰਾਂ ਨਾਲ ਗੱਲਬਾਤਕੀਤੀ ਸੀ। ਯੋਗੇਸ਼ ਖ਼ੁਦ ਨੂੰ ਨੌਵੀਂ ਜਮਾਤ ਫੇਲ੍ਹ ਦੱਸਦਾ ਹੈ ਅਤੇ ਸੋਨੀਪਤ ਦੇ ਡੀਐੱਸਪੀ ਹੰਸਰਾਜ ਦੀ ਅਗਵਾਈ ਵਿੱਚ ਪੁਲਿਸ ਪੁੱਛਗਿਛ ਕਰ ਰਹੀ ਹੈ। ਯੋਗੇਸ਼ ਦਾ ਕਹਿਣਾ ਹੈ ਕਿ ਉਸ ਨੂੰ ਕਿਸਾਨਾਂ ਨੇ ਕੈਂਪ ਵਿੱਚ ਲਿਜਾ ਕੇ ਕੁੱਟਿਆ ਅਤੇ ਰਾਤ ਸ਼ਰਾਬ ਪਿਆ ਕੇ ਕਿਹਾ ਗਿਆ ਸੀ ਕਿ ਅਸੀਂ ਜੋ ਕਹਾਂਗੇ, ਬੋਲਣਾ ਪਵੇਗਾ।

Click Here To Read Punjabi News Today

Continue Reading

ਪੰਜਾਬੀ ਖ਼ਬਰਾਂ

ਦਿੱਲੀ ਪੁਲਿਸ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਪਰੇਡ ਕਰਨ ਲਈ ਮਨਜੂਰੀ ਦੇਣਾ ਮੰਨੀ

Published

on

kisan tractor
  • ਦੁਵੱਲੀ ਮੀਟਿੰਗ ਦੌਰਾਨ ਪਰੇਡ ਦੇ ਲਾਂਘਿਆਂ ਬਾਰੇ ਸਹਿਮਤੀ
    ਨਵੀਂ ਦਿੱਲੀ, 23 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੇ ਦਬਾਅ ਅੱਗੇ ਝੁਕ ਕੇ ਅੱਜ ਸਰਕਾਰ ਨੇ ਕਿਸਾਨਾਂ ਨੂੰ ਦਿੱਲੀਵਿੱਚ ਟਰੈਕਟਰ ਪਰੇਡ ਕੱਢਣ ਲਈ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਦਿੱਲੀ ਅੰਦਰ ਸ਼ਾਂਤੀਪੂਰਨ ਤਰੀਕੇ ਨਾਲ ਦਾਖਲ ਹੋਣਗੇ ਅਤੇ ਟਰੈਕਟਰ ਪਰੇਡ ਕਰਨਗੇ। ਇਸ ਟਰੈਕਟਰ ਪਰੇਡ ਦੇ ਰੂਟ ਦਾ ਫੈਸਲਾ ਅਜੇ ਹੋਣਾ ਹੈ।
    ਇਸ ਸਬੰਧ ਵਿੱਚ ਅੱਜ ਸ਼ਨਿੱਚਰਵਾਰ ਨੂੰ ਕਿਸਾਨ ਆਗੂਆਂ ਦੀ ਦਿੱਲੀ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ ਹੋਈ ਅਤੇ ਸਹਿਮਤੀ ਬਣ ਗਈ। ਇਸ ਮੀਟਿੰਗ ਵਿਚ ਹੋਏ ਫੈਸਲੇ ਬਾਰੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਦਿੱਲੀਵਿੱਚ ਗਣਤੰਤਰ ਦਿਵਸ ਦੀ ਪਰੇਡ ਕਰਨਗੇ। ਇਹ ਸਹਿਮਤੀ ਪੰਜ ਵਾਰ ਦੀ ਗੱਲਬਾਤਪਿੱਛੋਂ ਹੋਈ ਹੈ। ਯਾਦਵ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਸਾਰੇ ਬੈਰੀਕੇਡ ਖੁਦ ਖੋਲ੍ਹੇ ਜਾਣਗੇ ਤੇ ਅਸੀਂ ਦਿੱਲੀ ਦੇ ਅੰਦਰ ਜਾ ਕੇ ਮਾਰਚ ਕਰਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਤੇ ਇਸ ਨਾਲ ਦੇਸ਼ ਦੀ ਆਨ-ਬਾਨ-ਸ਼ਾਨਨੂੰਕੋਈ ਫਰਕ ਨਹੀਂ ਪਵੇਗਾ। ਇਸ ਪਰੇਡ ਦੇ ਕੁਝ ਰੂਟ ਬਦਲਣੇ ਪੈ ਸਕਦੇ ਹਨ।
    ਦੂਸਰੇ ਪਾਸੇ ਦਿੱਲੀ ਪੁਲਿਸ ਨੇ ਕਿਹਾ ਕਿ ਟਰੈਕਟਰ ਪਰੇਡ 100 ਕਿੱਲੋਮੀਟਰ ਤੋਂ ਵੱਧ ਲੰਮੀਚੱਲੇਗੀ ਅਤੇ ਇਹ ਸ਼ਾਂਤੀਪੂਰਨ ਹੋਵੇਗੀ। ਇਹ ਟਰੈਕਟਰ ਪਰੇਡ 5 ਵੱਖ-ਵੱਖਲਾਂਘਿਆਂ ਤੋਂ ਸ਼ੁਰੂ ਹੋਵੇਗੀ ਅਤੇਦਿੱਲੀ ਪੁਲਿਸ ਨੇ ਸਾਫ ਕੀਤਾ ਹੈ ਕਿ ਆਪਣੇ ਬੈਰੀਕੇਡ ਉਹ ਖੁਦ ਹਟਾਵੇਗੀ। ਪੁਲਿਸ ਨੇ ਸਾਫ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸਿਰਫ ਪਰੇਡ ਹੋਵੇਗੀ ਅਤੇ ਕੋਈ ਵੀ ਕਿਸਾਨ ਉਸ ਦੇ ਬਾਅਦ ਦਿੱਲੀ ਦੇ ਅੰਦਰ ਨਹੀਂ ਬੈਠੇਗਾ।
    ਕਿਸਾਨ ਆਗੂਆਂ ਨੇ ਦਿੱਲੀ ਪੁਲਸ ਦੇ ਇਸ ਫੈਸਲੇ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਤੇ ਕਿਹਾ ਹੈ ਕਿ ਏਦਾਂ ਦਾ ਮੌਕਾ ਪਹਿਲੀ ਵਾਰ ਹੈ, ਜਦੋਂ ਕਿਸਾਨ ਅਤੇ ਜਵਾਨ ਦਿੱਲੀ ਵਿੱਚ ਇੱਕੋ ਦਿਨ ਪਰੇਡ ਕਰਨਗੇ।

Continue Reading

ਪੰਜਾਬੀ ਖ਼ਬਰਾਂ

ਓਵਰਟੇਕ ਕਰਨ ਵੇਲੇ ਬੱਸ-ਕਾਰ ਦੀ ਸਿੱਧੀ ਟੱਕਰ ਵਿੱਚ ਬੱਚੇ ਸਮੇਤ ਚਾਰ ਮੌਤਾਂ

Published

on

accident

ਤਲਵਾੜਾ, 23 ਜਨਵਰੀ – ਤਲਵਾੜਾ-ਮੁਕੇਰੀਆਂ ਸੜਕ ਉੱਤੇ ਅੱਡਾ ਬੈਰੀਅਰ ਨਜ਼ਦੀਕ ਬੱਸ-ਕਾਰ ਦੀ ਸਿੱਧੀ ਟੱਕਰ ਵਿੱਚ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਵੇਰਵਿਆਂ ਮੁਤਾਬਕ ਹਾਦਸਾ ਓਵਰਟੇਕ ਕਰਨ ਵੇਲੇ ਵਾਪਰਿਆ ਹੈ ਤੇ ਕੰਢੀ ਨਹਿਰ ਦੇ ਪੁਲ ਕੋਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਕਾਂਗਰਸੀ ਵਿਧਾਇਕ ਦੀ ਨਿੱਜੀ ਕੰਪਨੀ ਦੀ ਬੱਸ ਤਲਵਾੜਾ ਤੋਂ ਜਲੰਧਰ ਨੂੰ ਰਵਾਨਾ ਹੋਈ ਸੀ। ਜਦ ਅੱੱਡਾ ਬੈਰੀਅਰ ਤੋਂ ਕੁਝ ਹੀ ਦੂਰ ਕੰਢੀ ਨਹਿਰ ਦਾ ਪੁਲ ਪਾਰ ਕੀਤਾ ਤਾਂ ਸਾਹਮਣਿਓਂ ਆਉਂਦੀ ਮਾਰੂਤੀ ਜ਼ੈਨ ਕਾਰ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਸਾਢੇ ਤਿੰਨ ਸਾਲਾ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰ ਚਾਲਕ ਸਰਬਜੀਤ ਸਿੰਘ (23), ਸੁਸ਼ੀਲ ਕੁਮਾਰ (22) ਪਿੰਡ ਰੌਲੀ ਥਾਣਾ ਹਾਜੀਪੁਰ ਤੇ ਭਾਣਜਾ ਆਰੀਅਨ (3.5) ਪਿੰਡ ਬਾਗੜੀਆਂ, ਜ਼ਿਲ੍ਹਾ ਗੁਰਦਾਸਪੁਰ ਤੇ ਕੁਲਦੀਪ ਸਿੰਘ (19) ਵਾਸੀ ਸਰਾਭਾ ਨਗਰ ਜਲੰਧਰ ਵਜੋਂ ਹੋਈ ਹੈ। ਕੁਲਦੀਪ ਆਪਣੇ ਦੋਸਤ ਸਰਬਜੀਤ ਸਿੰਘ ਕੋਲ ਪਿੰਡ ਰੌਲੀ ਆਇਆ ਸੀ। ਬੱਸ ਚਾਲਕ ਤੇ ਕੰਡਕਟਰ ਫਰਾਰ ਦੱਸੇ ਗਏ ਹਨ। ਇਸ ਦੀ ਜਾਣਕਾਰੀ ਮਿਲਣ ਉੱਤੇ ਥਾਣਾ ਮੁਖੀ ਅਜਮੇਰ ਸਿੰਘ ਮੌਕੇ ਉੱਤੇ ਪਹੁੰਚੇ। ਪੁਲਸ ਦੇ ਮੁਤਾਬਕ ਹਾਦਸਾ ਓਵਰਟੇਕ ਕਾਰਨ ਵਾਪਰਿਆ ਹੈ। ਕਾਰ ਸਵਾਰ ਦੋ ਜਣਿਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਦੋ ਦੀ ਮੌਤਬੀ ਬੀ ਐਮ ਬੀ ਹਸਪਤਾਲ ਤਲਵਾੜਾ ਵਿੱਚ ਹੋਈ।

Continue Reading

ਰੁਝਾਨ


Copyright by IK Soch News powered by InstantWebsites.ca