ਕੋਰੋਨਾ ਦਾ ਇਲਾਜ ਭਾਰਤੀ ਕੰਪਨੀ 10 ਕਰੋੜ ਵੈਕਸੀਨ ਬਣਾਏਗੀ ਅਤੇ ਬਿਲ ਮਿਲਿੰਡਾ ਗੇਟਸ ਫਾਊਂਡੇਸ਼ਨ ਫੰਡ ਦੇਵੇਗੀ
Connect with us [email protected]

ਸਿਹਤ

ਕੋਰੋਨਾ ਦਾ ਇਲਾਜ ਭਾਰਤੀ ਕੰਪਨੀ 10 ਕਰੋੜ ਵੈਕਸੀਨ ਬਣਾਏਗੀ ਅਤੇ ਬਿਲ ਮਿਲਿੰਡਾ ਗੇਟਸ ਫਾਊਂਡੇਸ਼ਨ ਫੰਡ ਦੇਵੇਗੀ

Published

on

ਨਵੀਂ ਦਿੱਲੀ, 8 ਅਗਸਤ, – ਭਾਰਤੀ ਦਵਾ ਕੰਪਨੀਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕਿਹਾ ਹੈ ਕਿ ਮਾਈਕਰੋਸਾਫਟ ਦੇ ਮੋਢੀ ਬਿੱਲ ਗੇਟਸ ਦੀ ਅਗਵਾਈ ਹੇਠ ਚੱਲਦੀ ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਭਾਰਤ ਵਿਚ 10 ਕਰੋੜ ਕੋਵਿਡ-19 ਵੈਕਸੀਨ ਬਣਾਉਣ ਲਈ 150 ਮਿਲੀਅਨ ਡਾਲਰ ਦਾ ਫੰਡ ਦੇਵੇਗੀ।

ਵਰਨਣ ਯੋਗ ਹੈ ਕਿ ਐਸਟਰਾਜ਼ੇਨੇਕਾ ਤੇ ਨੋਵਾਵੈਕਸ ਨਾਲ ਮਿਲ ਕੇ ਭਾਰਤ ਦੀ ਸੀਰਮ ਇੰਸਟੀਚਿਊਟ ਕੋਵਿਡ-19 ਦੀ ਵੈਕਸੀਨ ਬਣਾਉਣ ਲਈ ਕੰਮ ਕਰ ਰਹੀ ਹੈ। ਇਨ੍ਹਾਂ ਦੋ ਕੰਪਨੀਆਂ ਨਾਲਸਮਝੌਤੇ ਹੇਠ ਸੀਰਮ ਇੰਸਟੀਚਿਊਟ ਦੋ ਕੋਵਿਡ-19 ਵੈਕਸੀਨ ਦੀ ਕੀਮਤ ਵਜੋਂ ਵੱਧ ਤੋਂ ਵੱਧ 3 ਡਾਲਰ ਤੱਕ ਲੈ ਸਕਦੀ ਹੈ।

ਦੁਨੀਆ ਵਿੱਚਦਵਾਈਆਂ ਬਣਾਉਣ ਵਾਲੀਸਭ ਤੋਂ ਵੱਡੀ ਕੰਪਨੀ ਨਾਲ ਭਾਈਵਾਲ ਸੀਰਮ ਇੰਸਟੀਚਿਊਟ ਨੂੰ ਗੇਟਸ ਫਾਊਂਡੇਸ਼ਨਤੋਂਇਸ ਮੰਤਵ ਲਈ ਇਹ ਫੰਡ ਇੰਟਰਨੈਸ਼ਨਲ ਵੈਕਸੀਨ ਅਲਾਇੰਸ (ਜੀਏਵੀਆਈ) ਰਾਹੀਂ ਮਿਲੇਗਾ।

ਇਸ ਬਾਰੇਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਗੇਟਸ ਫਾਊਂਡੇਸ਼ਨ ਇਸ ਕੰਪਨੀ ਨੂੰ ਰਿਸਕ ਮੈਨੂਫੈਕਚਰਿੰਗ ਵਜੋਂ ਏਦਾਂ ਦਾ ਫੰਡ ਦੇਵੇਗਾ, ਜਿਹੜਾ ਵੈਕਸੀਨ ਬਣਾਉਣ ਲਈ ਮਦਦ ਦੇਵੇਗਾ ਅਤੇ ਵੈਕਸੀਨ ਐਸਟਰਾ ਜ਼ੇਨੇਕਾ ਤੇ ਨੋਵਾਵੈਕਸ ਨਾਲ ਮਿਲ ਕੇ ਬਣਾਈ ਜਾਵੇਗੀ।

ਜੇ ਇਹ ਵੈਕਸੀਨਸਾਰੇ ਲਾਇਸੈਂਸ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਦੇ ਨਿਯਮ ਪੂਰੇ ਕਰੇਗੀ ਤਾਂ ਇਹ ਖਰੀਦ ਲਈ ਹਾਸਲ ਹੋਵੇਗੀ। ਨੋਵਾਵੈਕਸ ਇੰਕæ ਨੇ ਬੀਤੇ ਬੁੱਧਵਾਰ ਕਿਹਾ ਸੀ ਕਿ ਇਸਨੂੰ ਕੋਵਿਡ-19 ਦੀ ਬਣ ਰਹੀ ਵੈਕਸੀਨ ਦੇ ਵਿਕਾਸ ਤੇ ਮਾਰਕੀਟਿੰਗਲਈ ਸੀਰਮ ਇੰਸਟੀਚਿਊਟ ਨਾਲ ਸਪਲਾਈ ਅਤੇ ਲਾਇਸੈਂਸ ਅਧਿਕਾਰਮਿਲਿਆ ਹੈ।

ਸੀਰਮ ਇੰਸਟੀਚਿਊਟ ਆਫ ਇੰਡੀਆ ਇਸ ਵੇਲੇ ਦਵਾਈਆਂਬਣਾਉਣ ਵਾਲੀਆਂ ਸੰਸਾਰਵਿੱਚ ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਇੱਕ ਹੈ, ਜਿਸ ਵਿਚ ਜ਼ਿਆਦਾ ਦਵਾਈ ਖੁਰਾਕਾਂ ਬਣਾਉਣ ਦੀ ਯੋਗਤਾ ਹੈ।

ਭਾਰਤ ਵਿਚ ਬਣਉਣ ਲਈਇਸ ਕੰਪਨੀ ਦੇ ਵਿਸ਼ੇਸ਼ ਹੱਕ ਹੋਣਗੇ ਅਤੇ ਇਸ ਦੇ ਨਾਲ ਮਹਾਮਾਰੀ ਦੇ ਦੌਰਾਨ ਲਈ ਦੂਜੇ ਦੇਸ਼ਾਂ ਲਈ ਐਕਸਕਲਿਊਸਿਵ ਅਧਿਕਾਰ ਹੋਣਗੇ। ਇਸ ਵਿਚ ਉਹ ਦੇਸ਼ ਸ਼ਾਮਲ ਨਹੀਂ ਹੋ ਸਕਣਗੇ, ਜਿਨ੍ਹਾਂ ਨੂੰ ਸੰਸਾਰ ਬੈਂਕ ਨੇ ਉੱਚ-ਮੱਧ ਵਰਗ ਜਾਂ ਉੱਚ ਆਮਦਨੀ ਵਾਲੇ ਦੇਸ਼ ਦਾ ਦਰਜਾ ਦਿੱਤਾ ਹੈ।

ਪਿਛਲੇ ਮੰਗਲਵਾਰ ਨੋਵਾਵੈਕਸ ਨੇ ਦਾਅਵਾ ਕੀਤਾ ਸੀ ਕਿ ਉਸਦੀ ਇਸ ਦਵਾਈ ਨੂੰ ਕੋਰੋਨਾ ਵਾਇਰਸ ਦੇ ਵਿਰੁੱਧ ਲੋੜੀਂਦੀ ਐਂਟੀਬਾਡੀਜ਼ ਪੈਦਾ ਕਰਨ ਵਿਚ ਮਦਦ ਮਿਲੀ ਹੈ। ਉਂਜ ਇਹ ਸ਼ੁਰੂ ਦੇ ਪੱਧਰ ਦਾ ਕਲੀਨਿਕਲ ਟ੍ਰਾਇਲ ਸੀ। ਇਸ ਕੰਪਨੀ ਨੇ ਕਿਹਾ ਕਿ ਸਤੰਬਰ ਦੇ ਅੰਤ ਤੱਕ ਇਹ ਵੱਡੇ ਪੱਧਰ ਉੱਤੇ ਤੀਜੇ ਪੜਾਅ ਦੇ ਲਈ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਸਕਦੀ ਹੈ।

ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਦਰ ਪੂਨਾਵਾਲਾ ਨੇ ਕਿਹਾ ਕਿ ਨੋਵਾਵੈਕਸ ਦੇ ਨਾਲ ਮਿਲ ਕੇ ਅਸੀਂ ਮਲੇਰੀਆ ਟੀਕਾ ਬਣਾਇਆ ਸੀ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਵੈਕਸੀਨ ਟੈਕਨੀਕ ਕਿੰਨੀ ਤਕੜੀ ਹੈ।

ਇਸ ਤੋਂ ਪਹਿਲਾਂ ਯੂਨੀਵਰਸਿਟੀ ਆਫ ਆਕਸਫੋਰਡ ਦੀ ਦਵਾਈ ਬਣਾਉਣ ਲਈ ਸੀਰਮ ਇੰਸਟੀਚਿਊਟ ਨੇ ਯੂ ਕੇ-ਸਵੀਡਨ ਦੀ ਕੰਪਨੀ ਐਸਟਰਾਜ਼ੇਨੇਕਾ ਨਾਲ ਭਾਈਵਾਲੀ ਕੀਤੀ ਸੀ। ਭਾਰਤ ਦੇ ਡਰੱਗਸ ਕੰਟਰੋਲਰ ਜਨਰਲ (ਡੀ ਸੀ ਜੀ ਆਈ) ਨੇ ਇਸ ਵੈਕਸੀਨ ਦੇ ਦੂਸਰੇ ਅਤੇ ਤੀਸਰੇ ਪੜਾਅ ਦੇ ਟਰਾਇਲ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਆਕਸਫੋਰਡ ਦੀ ਕੋਵਿਡ-19 ਵੈਕਸੀਨ ਨੇ ਹਾਲੇ ਤੱਕ ਠੀਕ ਨਤੀਜੇ ਦਿੱਤੇ ਹਨ। ਦਾ ਲਾਂਸੈਟ ਨਾਮ ਦੇ ਮੈਡੀਕਲ ਜਰਨਲ ਦੀ ਰਿਪੋਰਟ ਮੁਤਾਬਕ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ ਵਿਚ ਇਸ ਵੈਕਸੀਨ ਨੇ ਦੋਹਰਾ ਇਮਿਊਨ ਦਿੱਤਾ ਹੈ।

ਸਿਹਤ

ਹਰੀਆਂ ਸਬਜ਼ੀਆਂ ਖਾਣ ਨਾਲ ਯਾਦਾਸ਼ਤ ਤੇਜ਼ ਹੋ ਸਕਦੀ ਹੈ

Published

on

green vegetables

ਵਾਸ਼ਿੰਗਟਨ, 20 ਜੂਨ – ਚੰਗੀ ਸਿਹਤ ਅਤੇ ਬਿਮਾਰੀਆਂ ਤੋਂ ਬਚਾਅ ਵਿੱਚ ਹਰੀਆਂ ਸਬਜ਼ੀਆਂ ਤੇ ਫਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਤਰ੍ਹਾਂ ਦੇ ਖਾਣ-ਪੀਣ ਨਾਲ ਨਾ ਸਿਰਫ ਯਾਦਾਸ਼ਤ ਸੁਧਰ ਸਕਦੀ ਹੈ, ਬਲਕਿ ਦਿਲ ਦੀ ਸਿਹਤ ਵੀ ਦਰੁਸਤ ਹੋਣ ਬਾਰੇ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ।
ਇੱਕ ਨਵੇਂ ਅਧਿਐਨ ਮੁਤਾਬਕ ਹਰੀਆਂ ਪੱਤੇਦਾਰ ਸਬਜ਼ੀਆਂ, ਫਲਾਂ ਤੇ ਸਾਬਤ ਅਨਾਜ ਵਰਤਣ ਨਾਲ ਵੱਧ ਫੈਟ ਵਾਲੀਆਂ ਖੁਰਾਕੀ ਵਸਤਾਂ ਅਤੇ ਮੀਟ ਆਦਿ ਦੀ ਵਰਤੋਂ ਵਿੱਚ ਕਮੀ ਕਰਨ ਨਾਲ ਹਾਰਟ ਫੇਲ੍ਹ ਦਾ ਖਤਰਾ ਘੱਟ ਹੋ ਸਕਦਾ ਹੈ। ਏਨਹੀ ਨਹੀਂ, ਯਾਦਾਸ਼ਤ ਕਮਜ਼ੋਰ ਹੋਣ ਅਤੇ ਡਿਮੈਂਸ਼ੀਆ ਦਾ ਖਤਰਾ ਵੀ ਘੱਟ ਹੋ ਸਕਦਾ ਹੈ।ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਦੇ ਖੋਜਕਾਰਾਂ ਵੱਲੋਂ ਨਿਊਟ੍ਰੀਸ਼ਨ ਹਾਰਟ ਫੇਲੀਅਰ ਮੈਗਜ਼ੀਨ ਵਿੱਚ ਅਧਿਐਨ ਦੇ ਨਤੀਜੇ ਛਾਪੇ ਗਏ ਹਨ। ਇਸ ਮੁਤਾਬਕ ਅਮਰੀਕਾ ਵਿੱਚ 65 ਲੱਖ ਤੋਂ ਵੱਧ ਲੋਕਾਂ ਨੂੰ ਹਾਰਟ ਫੇਲ੍ਹ ਦੀ ਸਮੱਸਿਆ ਹੁੰਦੀ ਹੈ ਤੇ ਇਸ ਦਾ ਦੂਸਰੇ ਅੰਗਾਂ ਉੱਤੇ ਅਸਰ ਹੁੰਦਾ ਹੈ। ਹਾਰਟ ਫੇਲ੍ਹ ਦੇ ਖਤਰੇ ਤੋਂ ਬਚਾਅ ਲਈ ਪਲਾਂਟ ਬੇਸਡ ਫੂਡ ਦੀ ਵੱਧ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ। ਏਦਾਂ ਦੇ ਖਾਣੇ ਵਿੱਚ ਉਹ ਵਸਤਾਂ ਸ਼ਾਮਲ ਹੁੰਦੀਆਂ ਹਨ, ਜੋ ਸਿੱਧੀਆਂਦਰਖਤਾਂ-ਪੌਦਿਆਂ ਤੋਂ ਮਿਲਦੀਆਂ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਬੇਰੀ ਦੀ ਵੱਧ ਵਰਤੋਂ ਕਰਨ ਨਾਲ ਵਧ ਫੈਟ ਵਾਲੀਆਂ ਚੀਜ਼ਾਂ ਅਤੇ ਮੀਟ ਆਦਿ ਦੀ ਵਰਤੋਂ ਵਿੱਚ ਕਮੀ ਲਿਆਉਣ ਨਾਲ ਦਿੱਲ ਦੀ ਸਿਹਤ ਉੱਤੇ ਹਾਂ ਪੱਖੀ ਅਸਰ ਪਾਇਆ ਗਿਆ ਹੈ। ਉਨ੍ਹਾਂ 2512 ਵਲੰਟੀਅਰਾਂ ਦੇ ਖਾਣ-ਪੀਣ ਦੇ ਵੇਰਵੇ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਇਹ ਸਿੱਟਾ ਕੱਢਿਆ ਹੈ।

Continue Reading

ਸਿਹਤ

ਬਿਨਾਂ ਮਾਸਕ ਲਾਏ ਗੱਲਬਾਤ ਕਰਨ ਨਾਲ ਕੋਰੋਨਾ ਫੈਲ ਸਕਦੈ

Published

on

mask

ਨਿਊ ਯਾਰਕ, 10 ਜੂਨ – ਇੱਕ ਖੋਜ ਅਨੁਸਾਰ ਸੀਮਿਤ ਥਾਵਾਂ ਉਤੇ ਬਿਨਾਂ ਮਾਸਕ ਦੇ ਬੋਲਣ ਨਾਲ ਐਸ ਏ ਆਰ ਐਸ ਕੋਵ 2 ਫੈਲਣ ਦਾ ਸਭ ਤੋਂ ਵੱਧ ਖਤਰਾ ਹੈ, ਜੋ ਵਾਇਰਸ ਕੋਵਿਡ-19 ਦਾ ਕਾਰਨ ਬਣਦਾ ਹੈ।
ਜਰਨਲ ਆਫ ਇੰਟਰਨਲ ਮੈਡੀਸਨ ਵਿੱਚ ਛਪੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਬੋਲਣ ਵੇਲੇ ਅਲੱਗ-ਅਲੱਗ ਆਕਾਰ ਦੀਆਂ ਸਾਹ ਦੀਆਂ ਬੂੰਦਾਂ ਨਿਕਲਦੀਆਂ ਹਨ, ਜੋ ਅਲੱਗ-ਅਲੱਗ ਮਾਤਰਾ ਮਾਤਰਾ ਵਿੱਚ ਵਾਇਰਸ ਅੰਦਰ ਲੈ ਜਾ ਸਕਦੀਆਂ ਹਨ। ਜ਼ਿਆਦਾਤਰ ਸਬੰਧਤ ਮੱਧਮ ਆਕਾਰ ਦੀਆਂ ਬੂੰਦਾਂ ਹਨ, ਜੋ ਕਾਫੀ ਮਿੰਟਾਂ ਦੇ ਲਈ ਹਵਾ ਵਿੱਚ ਰਹਿੰਦੀਆਂ ਹਨ ਅਤੇ ਸਾਹ ਰਾਹੀਂ ਵਾਇਰਸ ਅੰਦਰ ਲੈ ਜਾ ਸਕਦੀਆਂ ਹਨ। ਮੈਰੀਲੈਂਡ ਵਿੱਚ ਯੂ ਐਸ ਨੈਸ਼ਨਲ ਇੰਸਟੀਚਿਊਟ ਆਫ ਡਾਇਬਟੀਜ਼ ਐਂਡ ਡਾਇਜੈਸਟਿਵ ਐਂਡ ਕਿਡਨੀ ਡਿਜੀਜ ਦੇ ਐਡਰੀਆਨ ਬੈਕਸ ਨੇ ਕਿਹਾ, ਅਸੀਂ ਸਭ ਨੇ ਦੇਖਿਆ ਹੈ ਕਿ ਜਦ ਲੋਕ ਗੱਲ ਕਰਦੇ ਹਨ ਤਾਂ ਥੁੱਕ ਦੀਆਂ ਕੁਝ ਬੂੰਦਾਂ ਉਡਦੀਆਂ ਹਨ, ਪਰ ਹਜ਼ਾਰਾਂ ਅਤੇ ਛੋਟੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਹੈ। ਬੈਕਸ ਨੇ ਕਿਹਾ, ਜਦ ਪਾਣੀ ਅਜਿਹੇ ਭਾਸ਼ਣ ਵਾਲੇ ਸੰਭਾਵੀ ਰੂਪ ਵਿੱਚ ਵਾਇਰਸ ਨਾਲ ਭਰਪੂਰ ਬੂੰਦਾਂ ਨਾਲ ਪ੍ਰਦੂਸ਼ਿਤ ਹੋ ਜਾਂਦਾ ਹੈ ਤਾਂ ਉਹ ਧੂੰਏਂ ਵਾਂਗ ਹਵਾ ਵਿੱਚ ਮਿੰਟਾਂ ਤਕ ਤੈਰਦੇ ਹਨ, ਜਿਸ ਨਾਲ ਦੂਸਰਿਆਂ ਨੂੰ ਖਤਰਾ ਹੁੰਦਾ ਹੈ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਮਗਰੋਂ ਖੋਜਕਾਰਾਂ ਨੇ ਤਰਕ ਦਿੱਤਾ ਕਿ ਕੋਵਿਡ-19 ਹਵਾਈ ਨਹੀਂ ਸੀ। ਯੂ ਐਸ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ ਡੀ ਸੀ) ਨੇ ਮਈ ਵਿੱਚ ਐਲਾਨ ਕੀਤਾ ਸੀ ਕਿ ਸਾਹ ਤਰਲ ਪਦਾਰਥ ਦੇ ਸੰਪਰਕ ਵਿੱਚ ਬਹੁਤ ਮਹੀਨ ਸਾਹ ਦੀਆਂ ਬੂੰਦਾਂ ਅਤੇ ਏਅਰਸੋਲ ਕਣ ਹਵਾ ਵਿੱਚ ਮੌਜੂਦ ਹੁੰਦੇ ਹਨ ਅਤੇ ਜੋ ਵਾਇਰਸ ਲੈ ਜਾਂਦੇ ਹਨ।

Read More Punjabi Newspaper

Continue Reading

ਸਿਹਤ

ਕੋਰੋਨਾ ਫੇਫੜਿਆਂ ਉਤੇ ਗਹਿਰਾ ਅਸਰ ਪਾ ਸਕਦੈ

Published

on

Corona

ਬ੍ਰਿਟੇਨ, 28 ਮਈ – ਕੋਰੋਨਾ ਵਾਇਰਸ (ਕੋਵਿਡ-19) ਦਾ ਸਭ ਤੋਂ ਵੱਧ ਫੇਫੜਿਆਂ ਉਤੇ ਅਸਰ ਪੈਂਦਾ ਹੈ। ਇਸ ਦਾ ਨਵੀਂ ਖੋਜ ਤੋਂ ਪਤਾ ਲੱਗਾ ਹੈੈ। ਵਿਗਿਆਨੀਆਂ ਨੂੰਕੋਰੋਨਾ ਪੀੜਤਾਂ ਦੇ ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਬਾਅਦ ਵੀ ਫੇਫੜਿਆਂ ਨੂੰ ਲਗਾਤਾਰ ਨੁਕਸਾਨ ਪਹੁੰਚਣ ਦੇ ਲੱਛਣਾਂ ਦਾ ਪਤਾ ਲੱਗਾ ਹੈ।
ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਤੇ ਸ਼ੇਫੀਲਡ ਯੂਨੀਵਰਸਿਟੀ ਦੇ ਖੋਜਕਾਰਾਂ ਅਨੁਸਾਰ ਸੀਟੀ ਸਕੈਨ ਅਤੇ ਕਲੀਨੀਕਲ ਟੈਸਟ ਨਾਲ ਇਸ ਦੀ ਪਛਾਣ ਨਹੀਂ ਹੋਈ। ਹਾਈਪਰਪੋਲਾਈਰਾਈਜ਼ਡ ਜੇਨਾਨ ਐਮ ਆਰ ਆਈ ਸਕੈਨ ਦੇ ਨਾਲ ਕੋਰੋਨਾ ਰੋਗੀਆਂ ਦੇ ਫੇਫੜਿਆਂ ਵਿੱਚ ਅਸਮਾਨਤਾ ਪਾਈ ਗਈ। ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਪਿੱਛੋਂ ਕਈ ਮਰੀਜ਼ਾਂ ਵਿੱਚ ਇਸ ਦੀ ਪਛਾਣ ਕੀਤੀ ਗਈ। ਕੁਝ ਮਰੀਜਾਂ ਨੂੰ ਨੌਂ ਮਹੀਨੇ ਬਾਅਦ ਫੇਫੜਿਆਂ ਨੂੰ ਨੁਕਸਾਨ ਹੋਇਆ ਹੈ। ਰੇਡੀਓਲਾਜੀ ਮੈਗਜ਼ੀਨ ਵਿੱਚ ਛਪੀ ਖੋਜ ਤੋਂ ਜ਼ਾਹਰ ਹੋਇਆ ਕਿ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ ਨੂੰ ਵੀ ਇਸੇ ਤਰ੍ਹਾਂ ਦਾ ਨੁਕਸਾਨ ਪਹੁੰਚ ਸਕਦਾ ਹੈ। ਅਜਿਹੇ ਪੀੜਤਾਂ ਨੂੰ ਲੰਬੇ ਸਮੇਂ ਤੱਕ ਸਾਹ ਫੁੱਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੋਜਕਾਰਾਂ ਨੇ ਇਹ ਕਿਹਾ ਕਿ ਇਸ ਦੀ ਪੁਸ਼ਟੀ ਲਈ ਵਿਆਪਕ ਖੋਜ ਦੀ ਜ਼ਰੂਰਤ ਹੈ। ਖੋਜ ਦੇ ਪ੍ਰਮੁੱਖ ਖੋਜਕਾਰ ਅਤੇ ਆਕਸਫੋਰਡ ਦੇ ਪ੍ਰੋਫੈਸਰ ਫਰਗਸ ਗਲੀਸਨ ਨੇ ਕਿਹਾ, ‘ਹਸਪਤਾਲ ਤੋਂ ਛੁੱਟੀ ਮਿਲਣ ਦੇ ਮਹੀਨਿਆਂ ਬਾਅਦ ਵੀ ਕਈ ਮਰੀਜ਼ਾਂ ਨੂੰ ਸਾਹ ਫੁੱਲਣ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਲੋਕਾਂ ਦੇ ਸੀਟੀ ਸਕੈਨ ਵਿੱਚ ਫੇਫੜਿਆਂ ਨੂੰ ਠੀਕ ਪਾਇਆ ਗਿਆ ਸੀ। ਇਹ ਨਤੀਜੇ ਸ਼ੁਰੂਆਤੀ ਹਨ। ਸਾਨੂੰ ਇਸ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਸਮਝਣ ਦੇ ਲਈ ਵਿਆਪਕ ਖੋਜ ਦੀ ਜ਼ਰੂਰਤ ਹੈ।’

Continue Reading

ਰੁਝਾਨ


Copyright by IK Soch News powered by InstantWebsites.ca