ਕੋਰੋਨਾ ਕਾਰਨ ਆਰਥਿਕ ਮੁਸ਼ਕਲਾਂ ਵਿੱਚ ਘਿਰੇ ਵਕੀਲ ਸੁਪਰੀਮ ਕੋਰਟ ਦੀ ਸ਼ਰਨ ਪਹੁੰਚੇ * ਕੋਰਟ ਵੱਲੋਂ ਬਾਰ ਕੌਂਸਲਾਂ ਨੂੰ ਨੋਟਿਸ - ਇਕ ਸੋਚ
Connect with us [email protected]

ਪੰਜਾਬੀ ਖ਼ਬਰਾਂ

ਕੋਰੋਨਾ ਕਾਰਨ ਆਰਥਿਕ ਮੁਸ਼ਕਲਾਂ ਵਿੱਚ ਘਿਰੇ ਵਕੀਲ ਸੁਪਰੀਮ ਕੋਰਟ ਦੀ ਸ਼ਰਨ ਪਹੁੰਚੇ * ਕੋਰਟ ਵੱਲੋਂ ਬਾਰ ਕੌਂਸਲਾਂ ਨੂੰ ਨੋਟਿਸ

Published

on

ਨਵੀਂ ਦਿੱਲੀ, 22 ਜੁਲਾਈ, – ਕੋਰੋਨਾ ਵਾਇਰਸ ਦਾ ਅਸਰ ਸੰਸਾਰ ਅਤੇ ਭਾਰਤ ਦੇ ਬਹੁਤ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਰੁਜ਼ਗਾਰ ਉੱਤੇ ਪਿਆ ਹੈ। ਵਕੀਲ ਵੀ ਕੋਰੋਨਾ ਦੀ ਮਾਰ ਤੋਂ ਬਚ ਨਹੀਂ ਸਕੇ। ਇਸ ਕਾਰਨ ਹਜ਼ਾਰਾਂ ਵਕੀਲਾਂ ਦਾ ਕੰਮ ਪ੍ਰਭਾਵਿਤ ਹੋਇਆ ਤੇ ਉਨ੍ਹਾ ਸਾਹਮਣੇ ਵੱਡਾ ਆਰਥਿਕ ਸੰਕਟ ਖੜਾ ਹੋ ਗਿਆ ਤਾਂ ਆਪਣੀ ਇਸ ਮੁਸ਼ਕਲ ਨੂੰ ਲੈ ਕੇ ਅੱਜ ਭਾਰਤ ਦੇ ਵਕੀਲ ਸੁਪਰੀਮ ਕੋਰਟ ਜਾ ਪਹੁੰਚੇ ਹਨ।
ਇਸ ਮੌਕੇ ਵਕੀਲਾਂ ਦੇ ਹੱਕ ਵਿੱਚ ਪੇਸ਼ ਹੋਈ ਪਟੀਸ਼ਨ ਉੱਤੇ ਚੀਫ ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਬਾਰ ਕੌਂਸਲ ਆਫ ਇੰਡੀਆ ਤੇ ਹਾਈ ਕੋਰਟਾਂ ਦੀਆਂ ਬਾਰ ਕੌਂਸਲਾਂ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਵਕੀਲਾਂ ਦੀ ਬੇਹਤਰੀ ਲਈ ਬਦਲਵੇਂ ਢੰਗ ਲੱਭੇ ਜਾਣ। ਕੋਰਟ ਨੇ ਬਾਰ ਕੌਂਸਲਾਂ ਤੋ ਪੁੱਛਿਆ ਹੈ ਉਹ ਵਕੀਲਾਂ ਨੂੰ ਹੋਰ ਬਦਲਵੀਆਂ ਨੌਕਰੀਆਂ ਕਰਨ ਦੀ ਖੁੱਲ੍ਹ ਦੇਣ ਬਾਰੇ ਆਪਣਾ ਪੱਖ ਦੱਸਣ। ਅਦਾਲਤ ਨੇ ਕਿਹਾ ਕਿ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਲੋੜਵੰਦ ਵਕੀਲਾਂ ਦੀ ਮਦਦ ਕਰਨ ਲਈ ਫੰਡ ਕਿਉਂ ਨਹੀਂ ਬਣਾਏ ਜਾ ਸਕਦੇ ? ਇਹ ਬਾਰ ਮੈਂਬਰਾਂ ਤੇ ਕੁਝ ਹੋਰ ਕਨੂੰਨੀ ਸੰਸਥਾਵਾਂ ਤੋਂ ਡੋਨੇਸ਼ਨ ਕਿਉਂ ਨਹੀਂ ਲੈ ਸਕਦੇ? ਕੋਰਟ ਨੇ 2 ਹਫ਼ਤਿਆਂ ਵਿੱਚ ਇਸ ਕੇਸ ਵਿੱਚ ਜਵਾਬ ਮੰਗਿਆ ਹੈ।
ਵਰਨਣ ਯੋਗ ਹੈ ਕਿ ਇਸ ਸਮੇਂ ਵਕੀਲਾਂ ਨੂੰ ਪ੍ਰੈਕਟਿਸ ਦੇ ਨਾਲ ਕਿਸੇ ਵੀ ਕੰਪਨੀ ਤੋਂ ਤਨਖਾਹ ਲੈਣ ਦੀ ਖੁੱਲ੍ਹ ਨਹੀਂ ਅਤੇ ਜੇ ਉਹ ਏਦਾਂ ਕਰਨ ਤਾਂ ਉਨ੍ਹਾਂ ਖਿਲਾਫ ਪੇਸ਼ੇ ਦੇ ਨਿਯਮਾਂ ਦੀ ਉਲੰਘਣਾ ਹੇਠ ਕਾਰਵਾਈ ਹੋ ਸਕਦੀ ਹੈ। ਇਨ੍ਹਾਂ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਲਈ ਸੁਪਰੀਮ ਕੋਰਟ ਵਿੱਚ ਪਾਈ ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਕਾਰਨ ਅਦਾਲਤ ਬੰਦ ਹਨ, ਕਨੂੰਨੀ ਗਤੀਵਿਧੀਆਂ ਘੱਟ ਹਨ ਤੇ ਵਕੀਲਾਂ ਲਈ ਵਿੱਤੀ ਸੰਕਟ ਬਣ ਗਿਆ ਹੈ। ਪਟੀਸ਼ਨ ਵਿੱਚ ਇਹ ਕਿਹਾ ਗਿਆ ਹੈ ਕਿ ਵਕੀਲ ਮਰ ਰਹੇ ਤੇ ਤਣਾਅ ਗ੍ਰਸਤ ਹੋ ਰਹੇ ਹਨ। ਉਨ੍ਹਾਂ ਕੋਲ ਮੈਡੀਕਲ ਖਰਚ ਲਈ ਵੀ ਪੈਸੇ ਨਹੀਂ, ਇੱਥੋਂ ਤੱਕ ਕਿ ਖੁਦਕੁਸ਼ੀ ਦੀਆਂ ਰਿਪੋਰਟਾਂ ਵੀ ਹਨ। ਇਨ੍ਹਾਂ ਹਾਲਾਤ ਵਿੱਚ ਨਿਯਮਾਂ ਵਿੱਚ ਢਿੱਲ ਦੇ ਕੇ ਵਕੀਲਾਂ ਨੂੰ ਹੋਰ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਉਹ ਇਸ ਸੰਕਟ ਦੇ ਦੌਰਾਨ ਆਪਣੀ ਆਮਦਨ ਦੇ ਹੋਰ ਸਰੋਤ ਪੈਦਾ ਕਰ ਸਕਣ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

3 ਜਨਵਰੀ ਨੂੰ ਮੋਗਾ ਤੋਂ ਰਾਹੁਲ ਗਾਂਧੀ ਸ਼ੁਰੂ ਕਰਨਗੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ

Published

on

rahul-gandhi

ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ।ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕਿਸਾਨ ਤੇ ਮਜ਼ਦੂਰ ਦੀਆਂ ਬਾਹਾਂ ਨਾਲ ਖਡ਼੍ਹਾ ਹੋਵੇਗਾ ਪੰਜਾਬ : ਨਵਜੋਤ ਸਿੱਧੂ

Published

on

Navjot Singh Sidhu

ਮੋਗਾ : ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਕਿਸਾਨ ਤੇ ਮਜ਼ਦੂਰ ਦੀਆਂ ਦੋ ਬਾਹਾਂ ਨਾਲ ਖਡ਼੍ਹਾ ਹੋ ਸਕੇਗਾ। ਇਹ ਤਾਂ ਸੰਭਵ ਹੋ ਸਕਦਾ ਹੈ ਜੇ ਸਮੇਂ ਦੀਆਂ ਸਰਕਾਰਾਂ ਕਿਸਾਨ ਤੇ ਮਜ਼ਦੂਰ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣ।
ਨਵਜੋਤ ਸਿੱਧੂ ਨੇ ਕਿਹਾ ਕਿ ਹਰੇਕ ਮਜ਼ਦੂਰ ਦੀ ਰਜਿਸਟ੍ਰੇਸ਼ਨ ਹੋਵੇਗੀ ਤੇ ਪੈਸੇ ਸਿੱਧੇ ਖਾਤਿਆਂ ਵਿਚ ਆਉਣਗੇ। ਉਨ੍ਹਾਂ ਕਿਹਾ ਜੇ ਕਿਸਾਨ ਤੇ ਮਜ਼ਦੂਰ ਖਡ਼੍ਹਾ ਨਹੀਂ ਹੋਵੇਗਾ ਤਾਂ ਪੰਜਾਬ ਵੀ ਨਹੀਂ ਖਡ਼੍ਹਾ ਹੋ ਸਕਦਾ। ਸਿੱਧੂ ਨੇ ਪੰਜਾਬ ਨੂੰ ਆਕਸੀਜ਼ਨ ’ਤੇ ਪਿਆ ਆਖਦਿਆਂ ਕਿਹਾ ਕਿ ਮਜ਼ਦੂਰ ਨੇ ਮਿਹਨਤ ਕਰ ਕੇ ਹਰ ਇਕ ਦਾ ਭਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਜੋ ਵੀ ਐਗਰੀਮੈਂਟ ਕਰੇ ਪਰ ਮਜ਼ਦੂਰ ਨੂੰ 350 ਰੁਪਏ ਤੋਂ ਘੱਟ ਉਜਰਤ ਨਹੀਂ ਲੈਣ ਦੇਵਾਂਗਾ। ਉਨ੍ਹਾਂ ਨੇ ਸ਼ਰਾਬ ਤੇ ਰੇਤ ’ਤੇ ਬੋਲਦਿਆਂ ਕਿਹਾ ਕਿ ਜਦੋਂ ਇਹ ਚੀਜ਼ਾਂ ਦੁਗਣੇ ਭਾਅ ਵਿਚ ਵਿਕ ਰਹੀਆਂ ਹਨ ਤਾਂ ਮਜਦੂਰ ਦੀ ਦਿਹਾਡ਼ੀ ਵਿਚ ਵਾਧਾ ਕਿਉਂ ਨਹੀਂ ਹੁੰਦਾ? ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਤਨਜ਼ ਕੱਸਦਿਆਂ ਆਖਿਆ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਪੈਰਾਂ ਸਿਰ ਖਡ਼੍ਹਾ ਨਹੀਂ ਹੋਣ ਦਿੱਤਾ। ਸਿੱਧੂ ਨੇ ਕਿਹਾ ਕਿ ਗ਼ਰੀਬ ਤੇ ਮਜ਼ਦੂਰ ਦੇ ਬੱਚੇ ਲਈ ਸਕੂਲ ਬਣਾਏ ਜਾਣਗੇ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕਿਸਾਨ ਜਥੇਬੰਦੀਆਂ ਰਲ ਕੇ ਪੰਜਾਬ ‘ਚ ਦੇਣਗੀਆਂ ਨਵਾਂ ਸਿਆਸੀ ਬਦਲ

Published

on

Balbir Singh Rajewal

ਚੰਡੀਗੜ੍ਹ: ਦਿੱਲੀ ਦਾ ਮੋਰਚਾ ਫਤਹਿ ਕਰਕੇ ਪਰਤੇ ਕਿਸਾਨ ਲੀਡਰਾਂ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਰਲ ਕੇ ਪੰਜਾਬ ਦੀ ਸਿਆਸਤ ਨੂੰ ਨਵਾਂ ਬਦਲ ਦੇਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਆਸੀ ਬਦਲ ਕਿਵੇਂ ਦਾ ਹੋਏਗਾ, ਇਸ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ ਪਰ ਪੰਜਾਬ ਦੇ ਲੋਕਾਂ ਨੂੰ ਸਿਆਸੀ ਬਦਲ ਜ਼ਰੂਰ ਦਿੱਤਾ ਜਾਏਗਾ।ਕਿਸਾਨ ਲੀਡਰਾਂ ਗੱਲ਼ਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਹਨ, ਉਸ ਉੱਪਰ ਜ਼ਰੂਰ ਕੰਮ ਕੀਤਾ ਜਾਏਗਾ। ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੀ ਸਿਆਸੀ ਸਮੀਕਰਨਾਂ ਕਰਕੇ ਮੰਗ ਉੱਠ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਆਪਣੀ ਪਾਰਟੀ ਬਣਾ ਕੇ ਚੋਣ ਲੜਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca