ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ 'ਚ ਸਿਮ ਕਾਰਡ ਸਪਲਾਈ ਕਰਨ ਵਾਲੇ ਤਿੰਨ ਜਣੇ ਗ਼੍ਰਿਫ਼ਤਾਰ - ਇਕ ਸੋਚ
Connect with us apnews@iksoch.com

ਅਪਰਾਧ

ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ‘ਚ ਸਿਮ ਕਾਰਡ ਸਪਲਾਈ ਕਰਨ ਵਾਲੇ ਤਿੰਨ ਜਣੇ ਗ਼੍ਰਿਫ਼ਤਾਰ

Published

on

arrest

ਕਪੂਰਥਲਾ, 8 ਜਨਵਰੀ – ਜਿ਼ਲਾ ਕਪੂਰਥਲਾ ਦੀ ਪੁਲਸ ਨੇ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਚ ਬੰਦ ਖਤਰਨਾਕ ਅਪਰਾਧੀਆਂ ਨੂੰ ਜਾਅਲੀ ਦਸਤਾਵੇਜ਼ ਦੇ ਆਧਾਰਤੇ ਸਿਮ ਕਾਰਡ ਸਪਲਾਈ ਕਰਨ ਵਾਲੇ ਇੱਕ ਗੈਂਗ ਦਾ ਪਰਦਾਫਾਸ਼ ਕਰ ਕੇ ਕੇਂਦਰੀ ਜੇਲ ਦੇ ਇੱਕ ਵਾਰਡਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਗ਼੍ਰਿਫ਼ਤਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ 16 ਐਕਟਿਵ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਥਾਣਾ ਕੋਤਵਾਲੀ ਪੁਲਸ ਨੇ ਇਸ ਪੂਰੇ ਮਾਮਲੇਚ ਛੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸ ਐਸ ਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਕੇਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਚ ਬੰਦ ਵੱਡੀ ਗਿਣਤੀ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਗ਼ੈਰ-ਕਾਨੂੰਨੀ ਤੌਰਤੇ ਮੋਬਾਈਲ ਫ਼ੋਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਤੇ ਬਾਹਰ ਬੈਠੇ ਅਪਰਾਧੀ ਅਨਸਰਾਂ ਨਾਲ ਸੰਪਰਕ ਕਰ ਕੇ ਜੇਲ੍ਹ ਕੰਪਲੈਕਸ ਤੋਂ ਅਪਰਾਧਕ ਨੈਟਵਰਕ ਚਲਾਇਆ ਜਾਂਦਾ ਰਿਹਾ ਹੈ। ਇਸ ਮੋਬਾਈਲ ਨੈਟਵਰਕ ਨੂੰ ਤੋੜਨ ਲਈ ਐਸ ਪੀ (ਡੀ) ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ (ਐੱਸ ਆਈ ਟੀ) ਬਣਾਈ ਗਈ ਸੀ, ਜਿਸ ਨੇ ਵਿਸ਼ੇਸ਼ ਸੂਚਨਾ ਉੱਤੇ ਵਿਜੈ ਪੁੱਤਰ ਵਿਸ਼ਨੂੰ ਦੇਵ ਵਾਸੀ ਸੰਤ ਨਗਰ ਬਸਤੀ ਸ਼ੇਖ ਜਲੰਧਰ, ਸ਼ਿਵਮ ਪੁੱਤਰ ਅਸ਼ਵਨੀ ਕੁਮਾਰ ਵਾਸੀ ਪ੍ਰੀਤ ਨਗਰ ਕਪੂਰਥਲਾ ਅਤੇ ਜੇਲ੍ਹ ਵਾਰਡਨ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਹਰਚੋਵਾਲ ਥਾਣਾ ਹਰਗੋਬਿੰਦਪੁਰ, ਗੁਰਦਾਸਪੁਰ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ `ਤੇ 16 ਐਕਟਿਵ ਸਿਮ ਕਾਰਡ, 1 ਸੈਮਸੰਗ ਦੀ ਮੋਬਾਈਲ ਬੈਟਰੀ ਤੇ ਚਾਰਜਰ ਬਰਾਮਦ ਕੀਤਾ ਹੈ।

Continue Reading
Click to comment

Leave a Reply

Your email address will not be published. Required fields are marked *

ਅਪਰਾਧ

ਧਾਰਮਿਕ ਸਥਾਨ `ਤੇ ਮੱਥਾ ਟੇਕਣ ਗਏ ਸਕਰੈਪ ਕਾਰੋਬਾਰੀ ਦੇ ਘਰ ਤੋਂ ਲੱਖਾਂ ਦੀ ਚੋਰੀ

Published

on

money looted

ਜਲੰਧਰ, 22 ਜਨਵਰੀ – ਥਾਣਾ ਭਾਰਗੋ ਕੈਂਪ ਹੇਠਲੇ ਨਿਊ ਮਾਡਲ ਹਾਊਸ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ।
ਚੋਰੀ ਦਾ ਨਿਸ਼ਾਨਾ ਬਣੇ ਘਰ ਦੇ ਮਾਲਕ ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਸਕਰੈਪ ਦਾ ਕਾਰੋਬਾਰ ਹੈ। ਕੱਲ੍ਹ ਲੇਬਰ ਨਾ ਹੋਣ ਕਾਰਨ ਉਹ ਬੇਟੇ ਨੂੰ ਘਰ ਛੱਡ ਕੇ ਬਾਕੀ ਪਰਵਾਰ ਸਮੇਤ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਚਲੇ ਗਏ ਤੇ ਬੈਂਕ ਦਾ ਥੋੜ੍ਹਾ ਜਿਹਾ ਕੰਮ ਸੀ, ਜਿਸ ਨੂੰ ਨਿਪਟਾਉਣ ਲਈ ਬੇਟਾ ਕੁਲਦੀਪ 12.00 ਵਜੇ ਨਕੋਦਰ ਬਾਬਾ ਮੁਰਾਦ ਸ਼ਾਹ ਦੇ ਡੇਰੇ ਚਲਾ ਗਿਆ। ਦੁਪਹਿਰੇ 1.00 ਵਜੇ ਜਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਸੂਚਨਾ ਮਿਲਦੇ ਸਾਰ ਧਰਮਿੰਦਰ ਪਰਵਾਰ ਸਮੇਤ ਵਾਪਸ ਆਏ ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਭਗਵੰਤ ਭੁੱਲਰ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਧਰਮਿੰਦਰ ਦੇ ਅਨੁਸਾਰ ਉਸ ਦੇ ਲਾਕਰ ਵਿੱਚ ਛੇ ਲੱਖ ਰੁਪਏ ਨਕਦੀ ਅਤੇ ਉਸ ਦੇ ਪਿਤਾ ਦੇ ਲਾਕਰ ਵਿੱਚ ਵੀ ਕਾਫੀ ਨਕਦੀ ਤੇ ਸੋਨੇ ਦੇ ਗਹਿਣੇ ਸਨ। ਚੋਰ ਘਰਚੋਂ 9-10 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਪੁਲਸ ਇਲਾਕੇ ਵਿੱਚ ਲੱਗੇ ਹੋਏ ਸੀ ਸੀ ਟੀ ਵੀ ਦੀ ਜਾਂਚ ਕਰ ਰਹੀ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ।

Continue Reading

ਅਪਰਾਧ

ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਸਾਥੀ ਸਮੇਤ ਗ੍ਰਿਫਤਾਰ

Published

on

arrest

ਜਲੰਧਰ, 22 ਜਨਵਰੀ – ਜਲੰਧਰ ਦਿਹਾਤੀ ਪੁਲਸ ਦੇ ਸੀ ਆਈ ਏ ਸਟਾਫ-1 ਦੀ ਪੁਲਸ ਪਾਰਟੀ ਨੇ ਫੋਨ ਉਤੇ ਦੋਸਤੀ ਕਰਨ ਵਾਲੀ ਅਤੇ ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਨੂੰ ਸਾਥੀ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਸਿਟੀ ਹਾਂਡਾ ਕਾਰ ਬਰਾਮਦ ਕੀਤੀ ਹੈ। ਇਸ ਗਿਰੋਹ ਵਿੱਚ ਸ਼ਾਮਲ ਤਿੰਨ ਹੋਰ ਵਿਅਕਤੀ ਫਿਲਹਾਲ ਗ੍ਰਿਫਤਾਰ ਕਰਨੇ ਬਾਕੀ ਹਨ। ਗ੍ਰਿਫਤਾਰ ਕੀਤੀ ਲੜਕੀ ਦੀ ਪਛਾਣ ਰਵੀਨਾ ਅਗਨੀਹੋਤਰੀ ਪੁੱਤਰੀ ਬਾਲਕ੍ਰਿਸ਼ਨ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਅਤੇ ਉਸ ਦੇ ਸਾਥੀ ਦੀ ਪਛਾਣ ਮੁਨੀਸ਼ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਵਰਿਆਣਾ, ਜਲੰਧਰ ਵਜੋਂ ਦੱਸੀ ਗਈ ਹੈ।
ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਰਵੀਨਾ ਪਹਿਲਾਂ ਫੋਨ ਤੇ ਨੌਜਵਾਨ ਲੜਕਿਆਂ ਨਾਲ ਗੱਲਾਂ ਮਾਰ ਕੇ ਉਨ੍ਹਾਂ ਨੂੰ ਪਿਆਰ ਦਾ ਝਾਂਸਾ ਦੇ ਕੇ ਕਿਸੇ ਸੁੰਨਸਾਨ ਜਗ੍ਹਾ ਬੁਲਾ ਲੈਂਦੀ ਸੀ। ਜਦੋਂ ਵਿਅਕਤੀ ਰਵੀਨਾ ਦੀ ਦੱਸੀ ਹੋਈ ਜਗ੍ਹਾ ਪਹੁੰਚਦਾ ਤਾਂ ਉਥੇ ਪਹਿਲਾਂ ਤੋਂ ਮੌਜੂਦ ਉਸ ਦੇ ਸਾਥੀ ਪ੍ਰੇਮ ਜਾਲ ਵਿੱਚ ਫਸੇ ਵਿਅਕਤੀ ਨੂੰ ਡਰਾ ਕੇ ਉਸ ਕੋਲੋਂ ਨਕਦੀ ਅਤੇ ਸਾਮਾਨ ਲੁੱਟ ਲੈਂਦੇ ਸਨ। ਇਸ ਬਾਰੇ ਐਸ ਪੀ (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਮਕਸੂਦਾਂਚ 28 ਦਸੰਬਰ 2020 ਨੂੰ ਸਮੱਕਸ਼ ਨਾਂਅ ਦੇ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸੱਟਾਂ ਮਾਰ ਕੇ ਉਸ ਕੋਲੋਂ ਕਾਰ ਅਤੇ ਦੋ ਮੋਬਾਈਲ ਫੋਨ ਲੁੱਟ ਲਏ ਹਨ। ਸ਼ਿਕਾਇਤ `ਤੇ ਕਾਰਵਾਈ ਕਰਦੇ ਹੋਏ ਸੀ ਆਈ ਏ ਸਟਾਫ-1 ਦੇ ਮੁਖੀ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਟੀਮੀ ਨੇ ਥਾਣਾ ਮਕਸੂਦਾਂ ਦੀ ਪੁਲਸ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਅਤੇ ਰਵੀਨਾ ਅਤੇ ਮੁਨੀਸ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ ਕਾਰ ਬਰਾਮਦ ਕਰ ਲਈ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਰਾਰ ਚੱਲ ਰਹੇ ਇਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾਣਗੇ।

Continue Reading

ਅਪਰਾਧ

ਚੈਕ ਦੇ ਕਲੋਨ ਬਣਾ ਕੇ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼

Published

on

fraud

ਭੋਪਾਲ, 21 ਜਨਵਰੀ – ਕੰਸਟ੍ਰਕਸ਼ਨ ਕੰਪਨੀ ਦਿਲੀਪ ਬਿਲਡਕਾਨ ਦੇ ਚੈਕ ਦੇ ਕਲੋਨ ਬਣਾ ਕੇ ਕਰੀਬ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼ ਕਰਨ ਵਾਲਾ ਅੰਤਰਰਾਜੀ ਗਿਰੋਹ ਫੜਿਆ ਗਿਆ ਹੈ। ਪੁੱਛਗਿੱਛ ਵਿੱਚ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ।
ਦੱਸਿਆ ਗਿਆ ਹੈ ਕਿ ਇਸ ਗੈਂਗ ਦੇ 10 ਦੋਸ਼ੀਆਂ ਵਿੱਚੋਂ ਇੱਕ ਚਰਨਜੀਤ ਸਿੰਘ ਪੰਜਾਬ ਨੈਸ਼ਨਲ ਬੈਂਕ ਦੀ ਟਾਂਡਾ ਉੜਮੁੜ (ਹੁਸ਼ਿਆਰਪੁਰ) ਬ੍ਰਾਂਚ ਦਾ ਮੁਲਾਜ਼ਮ ਹੈ। ਉਹ ਆਪਣੀ ਬੈਂਕ ਆਈ ਡੀ ਦੀ ਵਰਤੋਂ ਕਰ ਕੇ ਖਾਤੇ ਦੀ ਜਾਣਕਾਰੀ ਲੈ ਲੈਂਦਾ ਅਤੇ ਖਾਤੇ ਵਿੱਚ ਜਮ੍ਹਾਂ ਰਕਮ ਤੋਂ ਲੈ ਕੇ ਚੈਕ `ਤੇ ਦਸਖਤ ਕਰਨ ਵਾਲੇ ਵਿਅਕਤੀ ਦੇ ਡਿਜੀਟਲ ਦਸਖਤ ਤੱਕ ਚੋਰੀ ਕਰ ਕੇ ਇਸ ਗਿਰੋਹ ਨੂੰ ਦਿੰਦਾ ਸੀ। ਦੋਸ਼ੀਆਂ ਕੋਲੋਂ ਐਸ ਟੀ ਐਫ ਨੇ ਪੰਜਾਬ ਤੇ ਗੁਜਰਾਤ ਸਰਕਾਰ ਦੇ ਦੋ ਸਰਕਾਰੀ ਵਿਭਾਗਾਂ ਦੇ ਕਲੋਨ ਚੈਕ ਵੀ ਬਰਾਮਦ ਕੀਤੇ ਹਨ। ਐਸ ਟੀ ਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ੀਆਬਾਦ ਵਾਸੀ ਅੰਸ਼ੁਲ ਰਾਣਾ ਇਸ ਗਿਰੋਹ ਦਾ ਸਰਗਣਾ ਹੈ। ਅੰਮ੍ਰਿਤਸਰ ਵਾਸੀ ਮਨਮੀਤ ਸਿੰਘ ਅਤੇ ਬਰਿੰਦਰ ਸਿੰਘ ਅਤੇ ਮੋਹਾਲੀ ਵਾਸੀ ਸਤਨਾਮ ਸਿੰਘ ਅਤੇ ਪਰਵਿੰਦਰ ਸਿੰਘ ਅਤੇ ਹੋਰ ਲੋਲ ਜੇਲ੍ਹ ਵਿੱਚ ਇਕੱਠੇ ਸਨ। ਪਹਿਲਾਂ ਇਹ ਅਲੱਗ-ਅਲੱਗ ਵਾਰਦਾਤਾਂ ਕਰਦੇ ਸਨ, ਬਾਅਦ ਵਿੱਚ ਇੱਕਠੇ ਕੰਮ ਕਰਨ ਲੱਗੇ। ਇਨ੍ਹਾਂ ਨੇ ਹੁਸ਼ਿਆਰਪੁਰ ਦੇ ਚਰਨਜੀਤ ਸਿੰਘ ਨੂੰ ਗੈਂਗ ਵਿੱਚ ਸ਼ਾਮਲ ਕਰ ਲਿਆ। ਦੋਸ਼ੀ ਉਨ੍ਹਾਂ ਖਾਤਿਆਂ ਦੀ ਪਛਾਣ ਕਰਦੇ ਸਨ, ਜਿਨ੍ਹਾਂ ਵਿੱਚ ਪੈਸੇ ਜਮ੍ਹਾ ਹੁੰਦੇ ਸਨ, ਪਰ ਕਾਫੀ ਸਮੇਂ ਤੋਂ ਲੈਣ-ਦੇਣ ਨਹੀਂ ਕੀਤਾ ਜਾਂਦਾ ਸੀ। ਦੋਸ਼ੀ ਇਨ੍ਹਾਂ ਖਾਤਿਆਂ ਵਿੱਚ ਕੁਝ ਰੁਪਏ ਜਮ੍ਹਾਂ ਕਰ ਕੇ ਉਸ ਨੂੰ ਚਲਾ ਕੇ ਵਰਤਲੈਂਦੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca