ਕਿਸਾਨ ਅੰਦੋਲਨ ਨਾਲ 1350 ਯਾਤਰੀ ਤੇ 2225 ਮਾਲ ਗੱਡੀਆਂ ਰੁਕੀਆਂ - ਇਕ ਸੋਚ
Connect with us [email protected]

Uncategorized

ਕਿਸਾਨ ਅੰਦੋਲਨ ਨਾਲ 1350 ਯਾਤਰੀ ਤੇ 2225 ਮਾਲ ਗੱਡੀਆਂ ਰੁਕੀਆਂ

Published

on

kisan rail roko andolan

ਨਵੀਂ ਦਿੱਲੀ, 5 ਨਵੰਬਰ – ਪੰਜਾਬ ਵਿੱਚ ਰੇਲ ਪਟੜੀਆਂ ਰੋਕੇ ਜਾਣ ਨਾਲ ਮਾਲ ਢੁਆਈ ਸਰਗਰਮੀਆਂ ਠੱਪ ਹੋਣ ਕਾਰਨ ਰੇਲਵੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜੇ ਤੱਕ ਜ਼ਰੂਰੀ ਵਸਤਾਂੰ ਲਿਜਾਣ ਵਾਲੀਆਂ 2225 ਤੋਂ ਵੱਧ ਮਾਲ ਗੱਡੀਆਂ ਨਹੀਂ ਚੱਲੀਆਂ, ਇਸ ਨਾਲ ਨੁਕਸਾਨ 1200 ਕਰੋੜ ਰੁਪਏ ਤੋਂ ਵੱਧ ਹੋਣ ਦੀ ਉਮੀਦ ਹੈ।
ਰੇਲ ਮੰਤਰਾਲੇ ਦਾ ਦਾਅਵਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪਲੇਟ ਫਾਰਮਾਂ ਅਤੇ ਰੇਲ ਪਟੜੀਆਂ ਦੇ ਨੇੜੇ ਧਰਨਾ ਲਾ ਰੱਖਿਆ ਹੈ। ਇਸ ਦੇ ਕਾਰਨ ਸੁਰੱਖਿਆ ਕਾਰਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਟਰੇਨਾਂ ਦੀ ਆਵਾਜਾਈ ਇੱਕ ਵਾਰ ਫਿਰ ਰੱਦ ਕਰ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਜੰਡਿਆਲਾ ਗੁਰੂ, ਨਾਭਾ, ਤਲਵੰਡੀ ਸਾਬੋ ਅਤੇ ਬਠਿੰਡਾ ਵਿੱਚ ਅਚਾਨਕ ਪਟੜੀਆਂ ਨੂੰ ਰੋਕੇ ਜਾਣ ਨਾਲ ਟਰੇਨਾਂ ਦੀ ਆਵਾਜਾਈ ਸੁਰੱਖਿਆ ਕਾਰਨਾਂ ਰੋਕੀ ਗਈ ਸੀ। ਪ੍ਰਾਪਤ ਰਿਪੋਰਟ ਮੁਤਾਬਕ ਅੰਦੋਲਨ ਕੁੱਲ 32 ਸਥਾਨਾਂ ‘ਤੇ ਜਾਰੀ ਸੀ। ਰੇਲ ਮੰਤਰਾਲੇ ਨੇ ਪਟੜੀਆਂ ਦੀ ਸੁਰੱਖਿਆ ਅਤੇ ਰੇਲਵੇ ਸਰਗਰਮੀਆਂ ਨੂੰ ਦੁਬਾਰਾ ਸ਼ੁਰੂ ਕਰਨ ਦੇ ਮੱਦੇਨਜ਼ਰ ਸਟਾਫ ਦੀ ਸੁਰੱਖਿਆ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ 25 ਅਕਤੂਬਰ ਨੂੰ ਪੱਤਰ ਲਿਖਿਆ ਸੀ। ਪੰਜਾਬ ਵਿੱਚ ਕਈ ਸਥਾਨਾਂ ‘ਤੇ ਰੇਲ ਪਟੜੀਆਂ ਨੂੰ ਲਗਾਤਾਰ ਰੋਕੇ ਜਾਣ ਕਾਰਨ ਕਈ ਸਥਾਨਾਂ ਤੋਂ ਮਾਲ ਭਾੜਾ ਸਰਗਰਮੀਆਂ ‘ਤੇ ਉਲਟਾ ਅਸਰ ਪੈਣ ਨਾਲ ਖੇਤੀ, ਉਦਯੋਗ ਅਤੇ ਮੁਢਲੇ ਢਾਂਚੇ ਨਾਲ ਜੁੜੇ ਖੇਤਰਾਂ ਨੂੰ ਜ਼ਰੂਰੀ ਵਸਤੂਆਂ ਮਿਲਣ ਦੇ ਅਮਲ ‘ਤੇ ਅਸਰ ਪਿਆ ਹੈ। ਅੱਜ ਤੱਕ 1350 ਤੋਂ ਜ਼ਿਆਦਾ ਯਾਤਰੀ ਟਰੇਨਾਂ ਨੂੰ ਰੱਦ ਕੀਤਾ ਗਿਆ। ਮਾਰਗ ਬਦਲ ਕੇ ਜਾਂ ਕੁਝ ਸਮੇਂ ਤੱਕ ਇਨ੍ਹਾਂ ਨੂੰ ਬੰਦ ਕਰਨ ਨਾਲ ਅਤੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਵੀ ਯਾਤਰੀਆਂ ਨੂੰ ਗੰਭੀਰ ਸਿੱਟਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ, ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ‘ਚ ਜ਼ਰੂਰੀ ਵਸਤੂਆਂ ਨੂੰ ਲਿਆਉਣ ਅਤੇ ਲਿਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ‘ਤੇ ਉਲਟ ਅਸਰ ਪਿਆ ਹੈ।

Uncategorized

ਦਾਜ ਲਈ 30 ਲੱਖ ਰੁਪਏ ਮੰਗੇ ਜਾਣ ‘ਤੇ ਲੜਕੀ ਦੇ ਪਿਤਾ ਵੱਲੋਂ ਖ਼ੁਦਕੁਸ਼ੀ

Published

on

daaj suicide

ਰੇਵਾੜੀ, 24 ਨਵੰਬਰ – ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ ਇੱਕ ਦਿੱਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਹੋ ਗਿਆ ਹੈ। ਮੰਗਣੀ ਦੀ ਰਸਮ ਤੋਂ ਇੱਕ ਦਿਨ ਪਹਿਲਾਂ ਕੁੜੀ ਦੇ ਪਿਤਾ ਤੋਂ ਮੁੰਡੇ ਵਾਲਿਆਂ ਨੇ 30 ਲੱਖ ਰੁਪਏ ਦਾ ਦਾਜ ਮੰਗ ਲਿਆ। ਇਸ ਤੋਂ ਦੁਖੀ ਹੋ ਕੇ ਕੁੜੀ ਦੇ ਪਿਤਾ ਕੈਲਾਸ਼ ਰਾਜਪੂਤ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਰੇਵਾੜੀ ਖੋਲ ਖੇਤਰ ਦੇ ਪਿੰਡ ਪਾੜਲਾ ਵਾਸੀ ਕੈਲਾਸ਼ ਰਾਜਪੂਤ ਨੇ ਧੀ ਦੇ ਵਿਆਹ ਵਾਲੇ ਕਾਰਡ ‘ਤੇ ਸੁਸਾਈਡ ਨੋਟ ਲਿਖ ਕੇ ਖ਼ੁਦਕੁਸ਼ੀ ਕਰ ਲਈ। ਸੁਸਾਈਡ ਨੋਟ ‘ਚ ਕੈਲਾਸ਼ ਨੇ ਮੁੰਡੇ ਵਾਲਿਆਂ ਵੱਲੋਂ ਦਾਜ ਦੀ ਮੰਗ ਕਾਰਨ ਜਾਨ ਦੇਣ ਦੀ ਗੱਲ ਕਹੀ ਹੈ ਅਤੇ ਸੁਸਾਈਡ ਨੋਟ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਉਨ੍ਹਾਂ ਦੇ ਪਰਵਾਰ ਨੂੰ ਨਿਆਂ ਦਿਵਾਉਣ ਦੀ ਗੁਹਾਰ ਲਗਾਈ ਹੈ।ਮ੍ਰਿਤਕ ਕੈਲਾਸ਼ ਰਾਜਪੂਤ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ‘ਮੈਂ ਧੀ ਦਾ ਰਿਸ਼ਤਾ ਕਾਸਨ ਪਿੰਡ ਵਾਸੀ ਸੁਨੀਲ ਕੁਮਾਰ ਦੇ ਪੁੱਤਰ ਰਵੀ ਨਾਲ ਕੀਤਾ ਸੀ। ਇਸਤੋਂ ਬਾਅਦ ਰਵੀ ਦੇ ਪਿਤਾ ਸੁਨੀਲ ਕੁਮਾਰ ਤੇ ਉਸ ਦੇ ਸਾਂਢੂ ਮਾਮ ਚੰਦ ਵੱਲੋਂ ਉਸ ਨੂੰ ਦਾਜ ਲਈ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਖ਼ੁਦ ਆਪਣੀ ਸਮਰੱਥਾ ਤੋਂ ਵੱਧ ਵਿਆਹ ‘ਚ 13 ਲੱਖ ਰੁਪਏ ਖਰਚਣ ਦਾ ਪ੍ਰਬੰਧ ਕਰ ਚੁੱਕਿਆ ਸੀ, ਪਰ ਉਸ ਤੋਂ ਹੋਰ ਵੱਧ ਦਾਜ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦਾ ਪ੍ਰਬੰਧ ਉਹ ਨਹੀਂ ਕਰ ਸਕਿਆ। ਇਸ ਲਈ ਸਮਾਜ ‘ਚ ਬੇਇੱਜ਼ਤੀ ਹੋਣ ਦੇ ਡਰ ਕਾਰਨ ਖ਼ੁਦਕੁਸ਼ੀ ਕਰ ਰਿਹਾ ਹੈ। ਉਸ ਨੇ ਲਿਖਿਆ ਹੈ ਕਿ ਕੱਲ੍ਹ ਉਹ ਕਾਸਨ ਪਿੰਡ ‘ਚ ਲਾੜੇ ਦੇ ਪਰਵਾਰ ਵਾਲਿਆਂ ਨੂੰ ਮਿਲਣ ਗਿਆ ਸੀ ਪਰ ਉਨ੍ਹਾਂ ਲੋਕਾਂ ਨੇ ਦਾਜ ਦੇ ਬਿਨਾਂ ਰਿਸ਼ਤਾ ਕਰਨ ਤੋਂ ਮਨ੍ਹਾ ਕਰ ਦਿੱਤਾ।ਥਾਣਾ ਅਧਿਕਾਰੀ ਰਮਾ ਸ਼ੰਕਰ ਨੇ ਦੱਸਿਆ ਕਿ ਕੁੜੀ ਦਾ ਕੱਲ੍ਹ ਲਗਨ ਟਿੱਕਾ ਜਾਣਾ ਸੀ। 25 ਨਵੰਬਰ ਨੂੰ ਬਰਾਤ ਆਉਣੀ ਅਤੇ ਧੀ ਦਾ ਵਿਆਹ ਤੈਅ ਸੀ ਪਰ ਪਿਤਾ ਨੇ ਦਾਜ ਦਾ ਦੋਸ਼ ਲਗਾਉਂਦੇ ਹੋਏ ਖ਼ੁਦਕੁਸ਼ੀ ਕਰ ਲਈ ਹੈ।

Continue Reading

Uncategorized

ਨਾਇਬ ਤਹਿਸੀਲਦਾਰ ਨੇ 12 ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਬਣਾ ਲਈ

Published

on

property

ਜੰਮੂ, 24 ਨਵੰਬਰ – ਸਾਲ 2008 ਵਿੱਚ ਨਿਯੁਕਤ ਹੋਇਆ ਨਾਇਬ ਤਹਿਸੀਲਦਾਰ 12 ਸਾਲਾਂ ਵਿੱਚ ਹੀ ਕਰੋੜਪਤੀ ਬਣ ਗਿਆ। ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਜਾਂਚ ਦੌਰਾਨ ਐਂਟੀ ਕੁਰੱਪਸ਼ਨ ਬਿਊਰੋ ਟੀਮ (ਏ ਸੀ ਬੀ) ਦੇ ਅਧਿਕਾਰੀ ਵੀ ਹੈਰਾਨ ਰਹਿ ਗਏ। ਨਿਯੁਕਤੀ ਤੋਂਅੱਜ ਤੱਕ ਅਬਦੁੱਲ ਰਸ਼ੀਦ ਮੱਲਾ ਨੂੰ ਸਰਕਾਰ ਤੋਂਕੁੱਲ 45 ਲੱਖ ਤਨਖਾਹ ਮਿਲੀ ਅਤੇ ਜਾਇਦਾਦ ਬੇਸ਼ੁਮਾਰ ਬਣ ਗਈ ਹੈ। ਸ੍ਰੀਨਗਰ ਦੇ ਰਾਵਲਪੋਰਾ ਵਿੱਚ ਤੈਨਾਤ ਰਸ਼ੀਦ ਦੇ ਘਰ ਏ ਸੀ ਬੀ ਟੀਮ ਨੇ ਛਾਪੇਮਾਰੀ ਕਰ ਕੇ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ।
ਏ ਸੀ ਬੀ ਨੂੰ ਸੂਚਨਾ ਮਿਲੀ ਸੀ ਕਿ ਨਾਇਬ ਤਹਿਸੀਲਦਾਰ ਅਬਦੁੱਲ ਰਸ਼ੀਦ ਮੱਲਾ ਸਾਲ 2008 ਵਿੱਚ ਨਿਯੁਕਤ ਹੋਇਆ ਤੇ ਉਸ ਤੋਂ ਬਾਅਦ ਉਸ ਨੇ ਕਰੋੜਾਂ ਦੀ ਚੱਲ ਤੇ ਅਚੱਲ ਜਾਇਦਾਦ ਬਣਾ ਲਈ ਹੈ, ਜਿਸ ਦਾ ਕੋਈ ਵੇਰਵਾ ਉਸ ਕੋਲ ਨਹੀਂ ਹੈ। ਬਿਊਰੋ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਕੋਲ ਚਡੂਰਾ ਬਡਗਾਮ ‘ਚ ਚਾਰ ਦੁਕਾਨਾਂ, ਦੋਇਨ ਚਡੂਰਾ ‘ਚ ਸ਼ਾਪਿੰਗ ਕੰਪਲੈਕਸ, ਹਾਸੀਪੋਰਾ ਚਡੂਰਾ ‘ਚ ਮਹਿਲ ਵਰਗਾ ਘਰ, ਇਮਾਮਬਾੜਾ ਚਡੂਰਾ ਵਿੱਚ ਇੱਕ ਵੱਡਾ ਮਕਾਨ, ਰਾਵਲਪੋਰਾ ‘ਚ ਮਹਿਲ-ਨੁਮਾ ਘਰ ਅਤੇ ਦਲਵਤਪੋਰਾ ਚਡੂਰਾ ‘ਚ ਜ਼ਮੀਨ ਹੈ। ਹਾਸੀਪੋਰਾ ਚਡੂਰਾ ‘ਚ ਉਸ ਦੀ ਜ਼ਮੀਨ ਹੈ, ਜਿਸ ‘ਤੇ ਉਸਾਰੀ ਹੋ ਰਹੀ ਹੈ। ਇਹ ਜਾਣਕਾਰੀ ਹਾਸਲ ਕਰਨ ਪਿੱਛੋਂ ਏ ਸੀ ਬੀ ਨੇ ਨਾਇਬ ਤਹਿਸੀਲਦਾਰ ਦੀ ਤਨਖਾਹ ਦਾ ਵੇਰਵਾ ਇਕੱਠਾ ਕੀਤਾ। ਪਤਾ ਲੱਗਾ ਕਿ ਸਾਲ 2019 ਤਕ ਉਸ ਨੂੰ 45 ਲੱਖ ਰੁਪਏ ਤਨਖਾਹ ਮਿਲੀ ਸੀ ਤੇ ਉਸ ਕੋਲ ਜਾਇਦਾਦ ਇਕੱਠੀ ਕਰਨ ਦਾ ਇਸ ਤੋਂ ਬਿਨਾਂ ਹੋਰ ਕੋਈ ਵਸੀਲਾ ਨਹੀਂ ਹੈ। ਜਾਂਚ ਪੂਰੀ ਹੋਣ ਪਿੱਛੋਂ ਬਿਊਰੋ ਨੇ ਨਾਇਬ ਤਹਿਸੀਲਦਾਰ ਦੇ ਖਿਲਾਫ ਆਮਦਨ ਦੇ ਵਸੀਲਿਆਂ ਤੋਂਵੱਧ ਜਾਇਦਾਦ ਬਣਾਉਣ ਤੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਦਾ ਕੇਸ ਦਰਜ ਕਰ ਲਿਆ। ਕੱਲ੍ਹ ਬਿਊਰੋ ਟੀਮ ਨੇ ਨਾਇਬ ਤਹਿਸੀਲਦਾਰ ਦੇ ਘਰ ਛਾਪਾ ਮਾਰ ਕੇ ਕਈ ਦਸਤਾਵੇਜ਼ ਜ਼ਬਤ ਕੀਤੇ। ਬਿਊਰੋ ਨੇ ਦਸਤਾਵੇਜ਼ ਬਰਾਮਦਗੀ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading

Uncategorized

ਭਾਰਤੀ ਸਿੰਘ ਤੇ ਹਰਸ਼ ਨੂੰ ਜ਼ਮਾਨਤ ਮਿਲੀ

Published

on

bharti singh and harsh

ਮੁੰਬਈ, 24 ਨਵੰਬਰ – ਮੁੰਬਈ ਦੀ ਇੱਕ ਅਦਾਲਤ ਨੇ ਨਸ਼ੀਲੇ ਪਦਾਰਥ ਦੀ ਬਰਾਮਦਗੀ ਦੇ ਕੇਸ ਵਿੱਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਜ਼ਮਾਨਤ ਦੇ ਦਿੱਤੀ ਹੈ।
ਮੈਜਿਸਟ੍ਰੇਟ ਨੇ ਦੋਵਾਂ ਨੂੰ 15000-15000 ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਨੇ ਨੀਮ ਸ਼ਹਿਰੀ ਇਲਾਕੇ ਅੰਧੇਰੀ ਵਿੱਚ ਦੋਵਾਂ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਭਾਰਤੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਪਤੀ ਨੂੰ ਅਗਲੇ ਦਿਨ ਸਵੇਰੇ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੂੰ ਮੈਜਿਸਟਰੇਟ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਚਾਰ ਦਸੰਬਰ ਤੱਕ ਜੇਲ੍ਹ ਭੇਜ ਦਿੱਤਾ ਸੀ। ਕੱਲ੍ਹ ਜ਼ਮਾਨਤ ਅਰਜ਼ੀਆਂ ‘ਤੇ ਸੁਣਵਾਈ ਦੌਰਾਨ ਐਡਵੋਕੇਟ ਅਯਾਜ਼ ਖਾਨ ਨੇ ਅਦਾਲਤ ਨੂੰ ਕਿਹਾ ਕਿ ਭਾਰਤੀ ਸਿੰਘ ਤੇ ਹਰਸ਼ ਨੂੰ ਜਿਸ ਨਸ਼ੀਲੇ ਪਦਾਰਥ ਦੀ ਵਰਤੋਂ ਕਰਨ ਅਤੇ ਰੱਖਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ, ਉਹ ਐਨ ਡੀ ਪੀ ਐਸ ਐਕਟ ਮੁਤਾਬਕ ਬਹੁਤ ਘੱਟ ਮਾਤਰਾ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਸ ਦੋਸ਼ ਹੇਠ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਹੇਠ ਇੱਕ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਲਈ ਦੋਵਾਂ ਨੂੰ ਜ਼ਮਾਨਤ ਦਿੱਤੀ ਜਾਵੇ। ਅਦਾਲਤ ਨੇ ਭਾਰਤੀ ਤੇ ਹਰਸ਼ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ।
ਇਸ ਦੌਰਾਨ ਮੁੰਬਈ-ਉਪਨਗਰੀ ਗੋਰੇਗਾਉਂ ਵਿੱਚ ਕੱਲ੍ਹ ਕਰੀਬ 50 ਜਣਿਆਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਦੇ ਅਧਿਕਾਰੀਆਂ ਉਤੇ ਹਮਲਾ ਕਰ ਦਿੱਤਾ। ਪਤਾ ਲੱਗਾ ਹੈ ਕਿ ਐਨ ਸੀ ਬੀ ਦੀ ਟੀਮ ਛਾਪਾ ਮਾਰਨ ਆਈ ਸੀ। ਇਸ ਹਮਲੇ ਵਿੱਚ ਐਨ ਸੀ ਬੀ ਦੇ ਦੋ ਅਧਿਕਾਰੀ ਹਮਲੇ ਵਿੱਚ ਫੱਟੜ ਹੋ ਗਏ। ਐਤਵਾਰ ਦੀ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜ ਮੈਂਬਰੀ ਟੀਮ ਵਿੱਚ ਕੇਂਦਰੀ ਏਜੰਸੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਐਸ ਪੀ ਵਿਸ਼ਵ ਵਿਜੇ ਸਿੰਘ ਸ਼ਾਮਲ ਸਨ ਅਤੇ ਗੋਰੇਗਾਉਂ ਦੇ ਭਗਤ ਸਿੰਘ ਨਗਰ ਇਲਾਕੇ ਵਿੱਚ ਛਾਪਾ ਮਾਰਨ ਗਈ ਸੀ। ਇਸੇ ਦੌਰਾਨ ਕਰੀਬ 50 ਜਣੇ, ਜਿਨ੍ਹਾਂ ਵਿੱਚ ਔਰਤਾਂ ਸ਼ਾਮਲ ਸਨ, ਉਥੇ ਇਕੱਠੇ ਹੋ ਗਏ ਤੇ ਐਨ ਸੀ ਬੀ ਦੇ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ। ਭੀੜ ਵਿੱਚੋਂ ਕੁਝ ਲੋਕ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਕਸਾ ਰਹੇ ਸਨ ਤੇ ਟੀਮ ਨੂੰ ‘ਅਗਵਾਕਾਰ’ ਕਹਿ ਕੇ ਸੰਬੋਧਨ ਕਰ ਰਹੇ ਸਨ।

Continue Reading

ਰੁਝਾਨ