ਕਮਲਾ ਹੈਰਿਸ ਉਮੀਦਵਾਰ ਨਾਮਜ਼ਦ ਹੁੰਦੇ ਸਾਰ ਡੋਨਾਲਡ ਟਰੰਪ ਨੂੰ ਪੈ ਨਿਕਲੀ
Connect with us [email protected]

ਅੰਤਰਰਾਸ਼ਟਰੀ

ਕਮਲਾ ਹੈਰਿਸ ਉਮੀਦਵਾਰ ਨਾਮਜ਼ਦ ਹੁੰਦੇ ਸਾਰ ਡੋਨਾਲਡ ਟਰੰਪ ਨੂੰ ਪੈ ਨਿਕਲੀ

Published

on

 • ਸਾਡੇ ਰਾਸ਼ਟਰਪਤੀ ਨੂੰ ਲੋਕਾਂ ਤੋਂ ਵੱਧ ਆਪਣੀ ਚਿੰਤਾ ਹੈ: ਕਮਲਾ
  ਵਾਸ਼ਿੰਗਟਨ, 13 ਅਗਸਤ, – ਡੈਮੋਕ੍ਰੇਟਿਕ ਪਾਰਟੀ ਵੱਲੋਂਅਮਰੀਕਾ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣੇ ਜਾਣ ਦੇ ਅਗਲੇ ਦਿਨਹੀ ਸੈਨੇਟਰ ਕਮਲਾ ਹੈਰਿਸ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਭੜਕ ਪਈ ਤੇ ਕਿਹਾ ਕਿ ਦੇਸ਼ ਅਗਵਾਈ ਲਈ ਰੋ ਰਿਹਾ ਹੈ, ਪਰ ਸਾਡੇ ਕੋਲ ਇਹੋ ਜਿਹਾ ਰਾਸ਼ਟਰਪਤੀ ਹੈ, ਜਿਸ ਨੂੰ ਆਮ ਲੋਕਾਂ ਤੋਂਵੱਧ ਆਪਣੀ ਚਿੰਤਾ ਹੈ।ਕੋਰੋਨਾ ਦੀ ਮਾਰ ਵੇਲੇ ਮਾੜੇ ਪ੍ਰਬੰਧਾਂ ਅਤੇ ਨਸਲੀ ਗੜਬੜ ਲਈ ਟਰੰਪ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਮਲਾ ਹੈਰਿਸ ਨੇ ਆਪਣੀ ਨਵੀਂ ਭੂਮਿਕਾ ਦਾ ਇਤਿਹਾਸਕ ਮਹੱਤਵ ਵੀ ਦੱਸਿਆ ਹੈ।
 • ਉਮੀਦਵਾਰ ਬਣਨ ਪਿੱਛੋਂ ਕਮਲਾ ਹੈਰਿਸ ਨੇ ਵਿਲੀਮਿੰਗਟਨ ਵਿਚ ਜਦੋਂ ਪਹਿਲੀ ਵਾਰ ਜੋਅ ਬਿਡੇਨ ਦੇ ਨਾਲ ਲੋਕਾਂ ਨੂੰ ਸੰਬੋਧਨ ਕੀਤਾ ਤਾਂ ਕੋਰੋਨਾ ਵਾਇਰਸ ਦੇ ਕਾਰਨ ਇਸ ਪ੍ਰੋਗਰਾਮ ਵਿਚ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਬਿਡੇਨ ਅਤੇ ਹੈਰਿਸ ਮੰਚ ਉੱਤੇ ਮਾਸਕ ਪਾਏ ਹੋਏ ਨਜ਼ਰ ਆਏ ਅਤੇ ਪੱਤਰਕਾਰਾਂ ਦੇ ਇਕ ਗਰੁੱਪ ਨੂੰ ਸੰਬੋਧਨ ਕਰਦੇ ਹeੇ ਦੋਵਾਂ ਨੇ ਕਸਮ ਖਾਧੀ ਕਿ ਉਹ ਡੋਨਾਲਡ ਟਰੰਪ ਨੂੰ ਹਟਾ ਦੇਣਗੇ।
 • ਇਸ ਮੌਕੇ 55 ਸਾਲਾਂ ਦੀ ਕਮਲਾ ਹੈਰਿਸ ਨੇ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਉਨ੍ਹਾਂ ਦੇ ਰੂਪ ਵਿਚ ਪਹਿਲੀ ਵਾਰ ਇਕ ਸਿਆਹਫਾਮ ਔਰਤ ਉਮੀਦਵਾਰ ਨੂੰ ਚੁਣ ਕੇ ਦੱਸ ਦਿੱਤਾ ਹੈ ਕਿ ਦੇਸ਼ ਕਿਹੜੇ ਨਾਜ਼ੁਕ ਦੌਰ ਤੋਂ ਲੰਘ ਰਿਹਾ ਹੈ।
 • ਇਸ ਕਦਮ ਨਾਲ ਉਨ੍ਹਾਂ ਨੇ ਬਰਾਬਰੀ ਤੇ ਨਿਆਂ ਲਈ ਸੰਘਰਸ਼ ਕਰ ਰਹੇ ਅਮਰੀਕਾ ਦੇ ਭਾਵੀ ਇਤਿਹਾਸ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਉਨ੍ਹਾ ਕਿਹਾ ਕਿ ਜੋਅ ਬਿਡੇਨ ਹੀ ਇਕੱਲੇ ਵਿਅਕਤੀ ਹਨ, ਜਿਨ੍ਹਾਂ ਨੇ ਪਹਿਲੇ ਗੈਰ-ਗੋਰੇ ਰਾਸ਼ਟਰਪਤੀ ਨਾਲ ਕੰਮ ਕੀਤਾ ਸੀ ਤੇ ਅੱਜ ਆਪਣੇ ਸਹਿਯੋਗੀ ਵਜੋਂ ਪਹਿਲੀ ਗੈਰ-ਗੋਰੀ ਔਰਤ ਚੁਣੀ ਹੈ।
 • ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਬਾਰੇ ਕਿਹਾ ਕਿ ਜਦੋਂਉਸ ਸ਼ਖ਼ਸ ਨੂੰ ਚੁਣ ਲਈਏ, ਜੋ ਕਾਬਲ ਨਹੀਂਤਾਂਦੇਖ ਲਉ ਕੀ ਹੁੰਦਾ ਹੈ। ਦੇਸ਼ ਅੰਦਰੂਨੀ ਤੌਰ ਉੱਤੇ ਵੰਡਿਆ ਗਿਆ ਅਤੇ ਦੁਨੀਆ ਵਿਚ ਮਾਣ ਨੂੰ ਸੱਟ ਵੱਜੀ ਹੈ।
 • ਉਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਅਯੋਗ ਜੋੜੀ ਨੇ ਕਈ ਖੇਤਰਤਬਾਹ ਕਰ ਦਿੱਤੇ ਤੇ ਇਕ ਕਰੋੜ 60 ਲੱਖ ਲੋਕਾਂ ਦੀ ਨੌਕਰੀ ਚਲੀ ਗਈ ਤੇ ਲੱਖਾਂ ਬੱਚੇ ਸਕੂਲਨਹੀਂ ਗਏ, ਹਰ ਪੰਜਵੀਂ ਮਾਂ ਗ਼ਰੀਬੀ ਤੇ ਭੁੱਖ ਨਾਲ ਜੂਝ ਰਹੀ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਕਿ 1,65,000 ਲੋਕ ਕੋਰੋਨਾ ਵਾਇਰਸ ਦੇ ਕਾਰਨ ਸਮੇਂ ਤੋਂ ਪਹਿਲਾਂ ਦੁਨੀਆ ਛੱਡ ਗਏ।
 • ਕਮਲਾ ਹੈਰਿਸ ਨੇ ਅੱਗੇ ਕਿਹਾ ਕਿ ਛੇ ਸਾਲ ਪਹਿਲੇ ਬਰਾਕ ਓਬਾਮਾ ਤੇ ਜੋਅ ਬਿਡੇਨ ਦੇ ਰਾਜ ਵੇਲੇ ਜਦੋਂ ਇਬੋਲਾ ਵਾਇਰਸ ਫੈਲਿਆ ਤਾਂ ਸਿਰਫ਼ ਦੋ ਲੋਕਾਂ ਦੀ ਮੌਤ ਹੋਈ ਸੀ। ਯੋਗ ਅਗਵਾਈ ਇਹਨੂੰ ਕਹਿੰਦੇ ਹਨ। ਡੋਨਾਲਡ ਟਰੰਪ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਤੇ ਇਸ ਨੂੰ ਕਦੇ ਗੰਭੀਰਤਾ ਨਾਲਨਹੀਂ ਲਿਆ, ਸਗੋਂ ਮਾਹਿਰਾਂ ਤੋਂਵੱਧਖੁਦ ਜਾਣਨ ਦਾ ਭਰਮ ਪਾਲਦੇ ਰਹੇ।
 • ਟਰੰਪ ਦੇ ਕਾਰਨ ਮਹਾਮਾਰੀ ਪੂਰੇ ਦੇਸ਼ ਵਿਚ ਬੁਰੀ ਤਰ੍ਹਾਂ ਫੈਲ ਗਈ ਤੇ ਹਰ 80 ਸਕਿੰਟਾਂ ਵਿਚ ਇਕ ਅਮਰੀਕੀ ਦੀ ਮੌਤ ਹੋ ਰਹੀ ਹੈ, ਜਿਸ ਨਾਲ 1929 ਦੀ ਮਹਾਮੰਦੀ ਵਰਗਾ ਸੰਕਟ ਆ ਗਿਆ ਹੈ।
 • ਉਸ ਨੇ ਕਿਹਾ ਕਿ ਇਹ ਚੋਣ ਸਿਰਫ਼ ਟਰੰਪ ਅਤੇ ਪੈਂਸ ਨੂੰ ਹਰਾਉਣ ਲਈ ਨਹੀਂ, ਦੇਸ਼ ਨੂੰ ਫਿਰ ਖੜਾ ਕਰਨ, ਬਿਹਤਰ ਬਣਾਉਣ ਦੀ ਹੈ ਤੇ ਅਸੀਂ ਇਹ ਕਰਾਂਗੇ। ਅਸੀਂ ਲੱਖਾਂ ਨਵੀਆਂ ਨੌਕਰੀਆਂ ਪੈਦਾ ਕਰਾਂਗੇ ਤੇ ਜਲਵਾਯੂ ਪਰਿਵਰਤਨ ਖ਼ਿਲਾਫ਼ ਲੜਾਂਗੇ। ਅਸੀਂ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਾਂਗੇ, ਨਸਲਵਾਦ ਨੂੰ ਜੜ੍ਹੋਂ ਉਖਾੜ ਸੁੱਟਾਂਗੇ ਤੇ ਯਕੀਨੀ ਕਰਾਂਗੇ ਕਿ ਹਰ ਕਿਸੇ ਦੀ ਆਵਾਜ਼ ਸੁਣੀ ਜਾਏ, ਗਿਣੀ ਜਾਏ।
 • ਵਰਨਣ ਯੋਗ ਹੈ ਕਿ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਪਿੱਛੋਂ ਪਾਰਟੀ ਨੂੰ ਮਿਲਣ ਵਾਲੇ ਚੋਣ ਚੰਦੇ ਵਿਚ ਇੱਕਦਮ ਤੇਜ਼ੀ ਆ ਗਈ ਅਤੇ 24 ਘੰਟਿਆਂ ਵਿੱਚ ਪਾਰਟੀ ਨੂੰ 2.6 ਕਰੋੜ ਡਾਲਰ ਦਾ ਫੰਡ ਮਿਲਿਆ ਹੈ। ਜੋਅ ਬਿਡੇਨ ਦੀ ਕੰਪੇਨ ਟੀਮ ਨੇ ਦੱਸਿਆ ਕਿ ਇਹ ਰਕਮ ਪਹਿਲੇ ਇਕ ਦਿਨ ਵਿਚ ਮਿਲਣ ਵਾਲੀ ਰਕਮ ਤੋਂ ਦੁੱਗੁਣੀ ਹੈ। ਇਸ ਦੌਰਾਨ ਖਬਰ ਏਜੰਸੀ ਦੇ ਸਰਵੇ ਅਨੁਸਾਰ 10 ਵਿੱਚੋਂ ਨੌਂ ਡੈਮੋਕਰੇਟ ਨੇ ਕਮਲਾ ਹੈਰਿਸ ਦੀ ਚੋਣ ਦਾ ਸਮਰਥਨ ਕੀਤਾ ਹੈ ਅਤੇ ਇਕ ਹੋਰ ਚੋਣ ਸਰਵੇ ਵਿਚ ਜੋ ਬਿਡੇਨ ਦਾ ਸਮਰਥਨ ਵੱਧਦਾ ਦਿਖਾਇਆ ਗਿਆ ਹੈ। ਸੋਮਵਾਰ ਨੂੰ ਜੋਅ ਬਿਡੇਨ ਨੂੰ 6.9 ਫ਼ੀਸਦੀ ਦੀ ਬੜ੍ਹਤ ਹਾਸਲ ਸੀ, ਜੋ ਬੁੱਧਵਾਰ ਨੂੰ ਵਧ ਕੇ 7.3 ਹੋ ਗਈ ਹੈ।

ਅੰਤਰਰਾਸ਼ਟਰੀ

ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ‘ਚ ਪਾਕਿ ਫ਼ੌਜ

Published

on

imran khan

ਨਵੀਂ ਦਿੱਲੀ- ਦੇਸ਼ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਲਈ ਇਕ ਨਵੇਂ ਮੁਖੀ ਦੀ ਨਿਯੁਕਤੀ ਨਾਲ ਇਮਰਾਨ ਸਰਕਾਰ ਅਤੇ ਪਾਕਿਸਤਾਨੀ ਫ਼ੌਜ ਵਿਚਾਲੇ ਤਣਾਅ ਤੋਂ ਬਾਅਦ ਫੌਜ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਲੈਫਟੀਨੈਂਟ ਜਨਰਲ ਨਦੀਮ ਅੰਜੁਮ 20 ਨਵੰਬਰ ਨੂੰ ਡੀ. ਜੀ. (ਆਈ. ਐੱਸ. ਆਈ.) ਦੇ ਤੌਰ ‘ਤੇ ਅਹੁਦਾ ਸੰਭਾਲਣ ਵਾਲੇ ਹਨ। ਇਸ ਦੌਰਾਨ ਇਮਰਾਨ ਖਾਨ ਅਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਿਚਾਲੇ ਤਣਾਅ ਆਪਣੇ ਸਿਖ਼ਰ ‘ਤੇ ਹੈ, ਕਿਉਂਕਿ ਉਹ ਅਜੇ ਵੀ ਆਈ. ਐੱਸ. ਆਈ. ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਬਣਾਏ ਰੱਖਣ ਦੇ ਹੱਕ ‘ਚ ਹਨ।
ਸੂਤਰਾਂ ਨੇ ਦੱਸਿਆ ਕਿ ਪੀ. ਟੀ. ਆਈ. ਦੇ ਪਰਵੇਜ਼ ਖੱਟਕ ਅਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਅਹੁਦੇ ਲਈ ਸੰਭਾਵੀ ਨਾਂ ਹਨ।
ਮੀਡੀਆ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੇ ਸਾਹਮਣੇ 2 ਬਦਲ ਪੇਸ਼ ਕੀਤੇ ਗਏ ਹਨ। ਪਹਿਲਾ ਇਹ ਕਿ ਉਹ 20 ਨਵੰਬਰ ਤੋਂ ਪਹਿਲਾਂ ਆਪਣੇ-ਆਪ ਅਸਤੀਫ਼ਾ ਦੇ ਦੇਣ ਤੇ ਦੂਜਾ ਇਹ ਕਿ ਵਿਰੋਧੀ ਧਿਰ ਸੰਸਦ ‘ਚ ਇਨ ਹਾਊਸ ਬਦਲਾਅ ਲਿਆਏ। ਦੋਵਾਂ ਹੀ ਮਾਮਲਿਆਂ ‘ਚ ਇਮਰਾਨ ਖਾਨ ਸੱਤਾ ਤੋਂ ਬਾਹਰ ਜਾਂਦੇ ਦਿਖਾਈ ਦੇ ਰਹੇ ਹਨ। ਸੂਤਰਾਂ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ‘ਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਆਪਣੇ ਸਿਆਸੀ ਸਹਿਯੋਗੀਆਂ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਅਤੇ ਪਾਕਿਸਤਾਨ ਮੁਸਲਿਮ ਲੀਗ (ਪੀ. ਐੱਮ. ਐੱਲ.-ਕਿਊ) ਨੂੰ ਗੁਆ ਦੇਵੇਗੀ। ਇਕ ਸਮਝੌਤੇ ਦੇ ਹਿੱਸੇ ਦੇ ਰੂਪ ‘ਚ ਪਾਕਿਸਤਾਨੀ ਸਰਕਾਰ ਨੇ ਪਿਛਲੇ ਹਫ਼ਤੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਸੈਂਕੜੇ ਸਮਰਥਕਾਂ ਨੂੰ ਰਿਹਾਅ ਕੀਤਾ ਹੈ ਤਾਂ ਕਿ ਹਿੰਸਕ ਝੜਪਾਂ ਨੂੰ ਖ਼ਤਮ ਕੀਤਾ ਜਾ ਸਕੇ, ਜਿਸ ਦੇ ਨਤੀਜੇ ਵਜੋਂ ਕਈ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਸੀ।
ਇਹ ਗਰੁੱਪ ਆਪਣੀ ਪਾਰਟੀ ਦੇ ਪ੍ਰਧਾਨ ਸਾਦ ਰਿਜ਼ਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਪਾਕਿਸਤਾਨੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨੂੰ ਇਸ ਸਾਲ ਅਪ੍ਰੈਲ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। 18 ਅਕਤੂਬਰ ਨੂੰ ਇਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਸੀ ਕਿ ਇਹ ਪਾਕਿਸਤਾਨੀ ਫ਼ੌਜ ਸੀ, ਜੋ ਟੀ. ਐੱਲ. ਪੀ. ਅਤੇ ਇਮਰਾਨ ਖਾਨ ਸਰਕਾਰ ਵਿਚਾਲੇ ਪੀ. ਐੱਮ. ਨੂੰ ‘ਬੈਕਫੁੱਟ’ ‘ਤੇ ਰੱਖਣ ਲਈ ਤਣਾਅ ਵਧਾ ਰਹੀ ਸੀ। ਸੂਤਰਾਂ ਨੇ ਕਿਹਾ ਸੀ ਕਿ ਅਜਿਹਾ ਇਸ ਲਈ ਸੀ, ਕਿਉਂਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਲੈਫਟੀਨੈਂਟ ਨਦੀਮ ਅੰਜੁਮ ਦੀ ਨਿਯੁਕਤੀ ‘ਚ ਦੇਰੀ ਅਤੇ ਦੇਸ਼ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਡਾਇਰੈਕਟਰ ਜਨਰਲ (ਡੀ. ਜੀ.) ਦੇ ਰੂਪ ‘ਚ ਸ਼ਾਮਲ ਹੋਣ ਲਈ ਸਰਕਾਰ ਨਾਲ ਨਾਰਾਜ਼ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਗੱਲਬਾਤ ਕਰ ਰਹੇ ਸਨ।

Read More Latest Punjabi News

Continue Reading

ਅੰਤਰਰਾਸ਼ਟਰੀ

ਸਰਕਾਰ ਦੀ ਅਗਵਾਈ ਕਰ ਸਕਦੈ ਬਰਾਦਰ, ਕਾਬੁਲ ਹੀ ਹੋਵੇਗੀ ਰਾਜਧਾਨੀ

Published

on

Taliban occupy Afghanistan

ਕਾਬੁਲ- ਅਫਗਾਨਿਸਤਾਨ ਵਿਚ ਨਵੀਂ ਸਰਕਾਰ ਦਾ ਗਠਨ ਸ਼ਨੀਵਾਰ ਨੂੰ ਹੋ ਸਕਦਾ ਹੈ। ਤਾਲਿਬਾਨ ਨੇ ਨਵੀਂ ਅਫਗਾਨ ਸਰਕਾਰ ਬਾਰੇ ਮੀਡੀਆ ਰਿਪੋਰਟਾਂ ਨੂੰ ਖਾਰਿਜ਼ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ ਦਾ ਅਧਿਕਾਰਕ ਐਲਾਨ ਸ਼ੁੱਕਰਵਾਰ ਦੇ ਬਾਅਦ ਕੀਤਾ ਜਾਏਗਾ। ਮੁਜਾਹਿਦ ਨੇ ਕਿਹਾ ਕਿ ਨਵੇਂ ਮੰਤਰੀ ਮੰਡਲ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ। ਮੁਜਾਹਿਦ ਦਾ ਕਹਿਣਾ ਹੈ ਕਿ ਤਾਲਿਬਾਨ ਵਲੋਂ ਇਕ ਨਵੀਂ ਅਫਗਾਨ ਸਰਕਾਰ ਦੇ ਗਠਨ ਦਾ ਐਲਾਨ ਸ਼ੁੱਕਰਵਾਰ ਨੂੰ ਕੀਤੀ ਜਾਣੀ ਸੀ, ਪਰ ਹੁਣ ਇਸ ਵਿਚ ਇਕ ਦਿਨ ਦੀ ਦੇਰੀ ਹੋ ਗਈ ਹੈ। ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਸ਼ਨੀਵਾਰ ਨੂੰ ਕੀਤਾ ਜਾਏਗਾ।
ਉਧਰ, ਨਵੀਆਂ ਖਬਰਾਂ ਮੁਤਾਬਕ ਤਾਲਿਬਾਨ ਦੇ ਸਿਆਸੀ ਦਫਤਰ ਦੇ ਪ੍ਰਮੁੱਖ ਅਬਦੁੱਲ ਗਨੀ ਬਰਾਦਰ ਹੀ ਨਵੀਂ ਅਫਗਾਨ ਸਰਕਾਰ ਦੀ ਅਗਵਾਈ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਮੂਵਮੈਂਟ ਦੇ ਸਵ. ਸੰਸਥਾਪਕ ਦੇ ਬੇਟੇ ਮੁੱਲਾ ਮੁਹੰਮਦ ਯਾਕੂਬ ਅਤੇ ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਸਰਕਾਰ ‘ਚ ਸੀਨੀਅਰ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਤਾਲਿਬਾਨ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਬਰਾਦਰ ਨੂੰ ਵਿਦੇਸ਼ ਮੰਤਰੀ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ ਜਦਕਿ ਯਾਕੂਬ ਰੱਖਿਆ ਮੰਤਰੀ ਬਣਨਗੇ।

Read More Latest Politics News

Continue Reading

ਅੰਤਰਰਾਸ਼ਟਰੀ

ਅਗਲੇ ਚਾਰ ਮਹੀਨਿਆਂ ਅੰਦਰ 5 ਲੱਖ ਅਫ਼ਗਾਨੀ ਦੇਸ਼ ਛੱਡਣ ਲਈ ਹੋਣਗੇ ਮਜਬੂਰ

Published

on

Five million Afghans

ਅਫ਼ਗਾਨਿਸਤਾਨ ਤੇ ਤਾਲਿਬਾਨ ਦੇ ਕਬਜੇ ਮਗਰੋ ਹੋਏ ਮਾੜੇ ਹਾਲਾਤ ਦੇ ਕਾਰਨ, ਅਫ਼ਗਾਨ ਨਾਗਰਿਕ ਆਪਣਾ ਦੇਸ਼ ਛੱਡਣ ਲਈ ਸੰਘਰਸ਼ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੇ ਕਾਰਨ ਅਗਲੇ ਚਾਰ ਮਹੀਨਿਆਂ ਵਿਚ ਪੰਜ ਲੱਖ ਤੋਂ ਜ਼ਿਆਦਾ ਅਫ਼ਗਾਨ ਨਾਗਰਿਕ ਅਫ਼ਗਾਨਿਸਤਾਨ ਛੱਡ ਦੇਣਗੇ। ਰਾਜਨੀਤਿਕ ਅਨਿਸ਼ਚਿਤਤਾ ਦੇ ਕਾਰਨ ਵਧੇਗਾ ਪਰਵਾਸ ਯੂਐਨਐਚਸੀਆਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤਾਲਿਬਾਨ ਨੇ 15 ਅਗਸਤ ਨੂੰ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਜੇ ਤਕ ਵੱਡੇ ਪੱਧਰ ‘ਤੇ ਹਿਜਰਤ ਨਹੀਂ ਕੀਤਾ ਹੈ, ਪਰ ਇਥੇ ਰਾਜਨੀਤਿਕ ਅਨਿਸ਼ਚਿਤਤਾ ਦੀ ਸਥਿਤੀ ਦੇ ਕਾਰਨ ਹੁਣ ਇਕ ਵੱਡੇ ਪੱਧਰ ‘ਤੇ ਅਫ਼ਗਾਨ ਨਾਗਰਿਕ ਹਿਜਰਤ ਕਰਨਗੇ। ਯੂਐਨਐਚਸੀਆਰ ਦੀ ਡਿਪਟੀ ਹਾਈ ਕਮਿਸ਼ਨਰ ਕੈਲੀ ਟੀ। ਕਲੇਮੈਂਟਸ ਨੇ ਕਿਹਾ ਕਿ ਜਿੰਨਾ ਸਮਝਿਆ ਜਾ ਰਿਹਾ ਹੈ ਉਸ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਹਿਜਰਤ ਹੋਵੇਗਾ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਨੂੰ ਇਨ੍ਹਾਂ ਦੁਖੀ ਨਾਗਰਿਕਾਂ ਦੀ ਸਹਾਇਤਾ ਲਈ ਆਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖਣ ਲਈ ਕਿਹਾ ਹੈ। ਅਫ਼ਗਾਨਿਸਤਾਨ ਵਿਚ ਭੁੱਖਮਰੀ ਦੀ ਸਥਿਤੀ ਵੀ ਬਣ ਰਹੀ ਹੈ।ਅਫ਼ਗਾਨਿਸਤਾਨ ਵਿਚ ਵਧੀ ਭੁੱਖਮਰੀ, 90 ਕਰੋੜ ਦੀ ਫੌਰੀ ਮਦਦ ਦੀ ਲੋੜ ਸਥਿਤੀ ਇੰਨੀ ਖ਼ਰਾਬ ਹੈ ਕਿ ਡਬਲਯੂਐਫਪੀ ਨੇ ਸੰਯੁਕਤ ਰਾਸ਼ਟਰ ਤੋਂ 1।2 ਮਿਲੀਅਨ ਡਾਲਰ (ਲਗਪਗ 90 ਕਰੋੜ ਰੁਪਏ) ਦੀ ਤੁਰੰਤ ਸਹਾਇਤਾ ਮੰਗੀ ਹੈ, ਜਿਸ ਨਾਲ ਭੁੱਖਿਆਂ ਨੂੰ ਭੋਜਨ ਖਵਾਇਆ ਜਾ ਸਕੇ। ਬਹੁਤ ਸਾਰੇ ਅਫ਼ਗਾਨ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਰਾਜਨੀਤਿਕ ਅਨਿਸ਼ਚਿਤਤਾ, ਬੇਰੁਜ਼ਗਾਰੀ ਅਤੇ ਅਸੁਰੱਖਿਆ ਦੇ ਕਾਰਨ ਆਪਣਾ ਦੇਸ਼ ਛੱਡਣ ਲਈ ਮਜਬੂਰ ਹਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca