ਐੱਸ ਵਾਈ ਐੱਲ ਮਾਮਲਾ ਆਮ ਆਦਮੀ ਪਾਰਟੀ ਨੇ ਭੜਕਾਊ ਚਰਚਾ ਦੀ ਬਜਾਏ ਰਿਪੇਰੀਅਨ ਕਾਨੂੰਨ ਉੱਤੇ ਜ਼ੋਰ ਦਿੱਤਾ - ਇਕ ਸੋਚ
Connect with us [email protected]

ਰਾਜਨੀਤੀ

ਐੱਸ ਵਾਈ ਐੱਲ ਮਾਮਲਾ ਆਮ ਆਦਮੀ ਪਾਰਟੀ ਨੇ ਭੜਕਾਊ ਚਰਚਾ ਦੀ ਬਜਾਏ ਰਿਪੇਰੀਅਨ ਕਾਨੂੰਨ ਉੱਤੇ ਜ਼ੋਰ ਦਿੱਤਾ

Published

on

  • ਪੰਜਾਬ ਕੋਲ ਪਾਣੀ ਦੀ ਇਕ ਵੀ ਬੂੰਦ ਫਾਲਤੂ ਨਹੀਂ: ਸੁਖਬੀਰ
    ਚੰਡੀਗੜ੍ਹ, 19 ਅਗਸਤ, – ਇਸ ਮੰਗਲਵਾਰ ਨੂੰ ਭਾਰਤ ਦੇ ਪਾਣੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਦੇ ਸੱਦੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਵਰਚੂਅਲ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਏ ਸਟੈਂਡ ਦੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਵਾਂ ਨੇ ਨੁਕਤਾਚੀਨੀ ਕੀਤੀ ਹੈ।
    ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸਤਲੁਜ-ਯਮੁਨਾ ਲਿੰਕ (ਐੱਸ ਵਾਈ ਐੱਲ) ਨਹਿਰ ਵਾਲੇ ਮੁੱਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਪੰਜਾਬ ਪੱਖੀ ਸਟੈਂਡ ਦੀ ਥਾਂ ਬਜਾਏ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਦੇ ਸੂਬਾ ਦਫਤਰਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਐੱਸ ਵਾਈ ਐੱਲ ਨਹਿਰ ਦੇ ਮੁੱਦੇ ਉੱਤੇ ਕੇਂਦਰੀ ਮੰਤਰੀ ਨਾਲ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਮੌਕੇਕੈਪਟਨ ਅਮਰਿੰਦਰ ਸਿੰਘ ਨੂੰਨਹਿਰ ਬਣਨ ਦੀ ਸੂਰਤ ਵਿੱਚ ਪੰਜਾਬ ਵਿੱਚ ਅੱਗ ਲੱਗਣ ਦੀ ਭੜਕਾਊ ਬਿਆਨਬਾਜ਼ੀ ਦੀ ਥਾਂ ਰਿਪੇਰੀਅਨ ਕਾਨੂੰਨ ਦੇ ਆਧਾਰ ਉੱਤੇ ਸਹੀ ਸਟੈਂਡ ਲੈਣਾ ਚਾਹੀਦਾ ਸੀ। ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਦੋਵੇਂਐੱਸ ਵਾਈ ਐੱਲ ਨਹਿਰ ਦੇ ਮੁੱਦੇ ਦੀ ਅਸਲੀ ਜੜ੍ਹ ਹਨ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਰਿਪੇਰੀਅਨ ਕਾਨੂੰਨ ਉੱਤੇ ਸਟੈਂਡ ਲੈਣ ਦੀ ਥਾਂ ਐੱਸ ਵਾਈ ਐੱਲ ਦਾ ਸੱਪ ਪੰਜਾਬ ਦੇ ਗਲ਼ ਪਾ ਛੱਡਿਆ ਹੈ। ਅਰੋੜਾ ਨੇ ਕਿਹਾ ਕਿ 1976 ਵਿੱਚ ਇਕਪਾਸੜ ਸਟੇਚੁਰੀ ਆਰਡਰ ਨਾਲਐੱਸ ਵਾਈ ਐੱਲ ਦੀ ਨੀਂਹ ਰੱਖੀ ਤੇ 1978 ਵਿੱਚ ਕਾਂਗਰਸ ਦੀ ਪੰਜਾਬ ਨਾਲ ਧੱਕੇਸ਼ਾਹੀ ਵਿੱਚ ਭਾਈਵਾਲ ਬਣ ਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਸ ਨਹਿਰ ਲਈ ਜ਼ਮੀਨ ਐਕੁਆਇਰ ਕਰਨ ਵਾਲਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ। ਫਿਰ 1981 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਾਜ਼ਰੀ ਵਿੱਚ ਪਾਣੀਆਂ ਬਾਰੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੇ ਸਮਝੌਤਾ ਕੀਤਾ ਤਾਂ ਪ੍ਰਧਾਨ ਮੰਤਰੀ ਅਤੇ ਤਿੰਨੇ ਮੁੱਖ ਮੰਤਰੀ ਕਾਂਗਰਸੀ ਸਨ ਅਤੇ ਜਦੋਂ ਕਪੂਰੀ ਪਿੰਡ ਵਿੱਚ ਇੰਦਰਾ ਗਾਂਧੀ ਨੇ ਐੱਸ ਵਾਈ ਐੱਲ ਨਹਿਰ ਦਾ ਟੱਕ ਲਾਇਆ ਸੀ, ਓਦੋਂ ਕੈਪਟਨ ਅਮਰਿੰਦਰ ਸਿੰਘ ਪਾਰਲੀਮੈਂਟ ਮੈਂਬਰ ਵਜੋਂ ਓਥੇ ਸਨ। ਪਿੱਛੋਂ 1985 ਵਿੱਚ ਰਾਜੀਵ-ਲੌਂਗੋਵਾਲ ਸਮਝੌਤੇ ਹੇਠ ਇੱਕ ਸਾਲ ਦੇ ਅੰਦਰਨਹਿਰ ਦੀ ਉਸਾਰੀ ਕਰਨ ਦਾ ਸਮਝੌਤਾਅਕਾਲੀਆਂ ਤੇ ਕਾਂਗਰਸ ਨੇ ਕੀਤਾ ਸੀ।ਅਮਨ ਅਰੋੜਾ ਨੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਨਵੇਂ ਸਿਰਿਉਂ ਮਿਣਤੀ ਬਾਰੇ ਨਵਾਂ ਟ੍ਰਿਬਿਊਨਲ ਬਣਾਉਣ ਦੀ ਮੰਗ ਨਾਲ ਅਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਜੇ ਨਵਾਂ ਟ੍ਰਿਬਿਊਨਲ ਘਟਦੇ ਪਾਣੀ ਮੁਤਾਬਕ ਹਰਿਆਣੇ ਦਾ ਹਿੱਸਾ ਘਟਾ ਦੇਵੇ ਤਾਂ ਕੀ ਪੰਜਾਬ ਦੇ ਪਾਣੀ ਦੀ ਲੁੱਟ ਰੁਕ ਜਾਵੇਗੀ? ਕੀ ਇਹ ਫ਼ੈਸਲਾ ਪੰਜਾਬ ਨੂੰ ਮਨਜ਼ੂਰ ਹੋਵੇਗਾ?
    ਦੂਸਰੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਣੀ ਵੰਡਣ ਦੀ ਪ੍ਰਵਾਨ ਨਾ ਕੀਤੀ ਜਾਣ ਵਾਲੀ ਮੰਗ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦੇ ਰਿਪੇਰੀਅਨ ਸਿਧਾਂਤ ਬਾਰੇ ਵਿਰੁੱਧ ਕੋਈ ਵੀ ਸਮਝੌਤਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਇਸ ਨਹਿਰ ਲਈ ਐਕਵਾਇਰ ਹੋਈ ਜ਼ਮੀਨ ਇਸਦੇ ਅਸਲ ਮਾਲਕ ਕਿਸਾਨਾਂ ਨੂੰ ਮੋੜ ਦੇਣ ਮਗਰੋਂ ਇਹ ਮਾਮਲਾ ਸਦਾ ਲਈ ਬੰਦ ਹੋ ਗਿਆ ਹੈ। ਛੋਟੇ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਤੌਰ ਉੱਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਇੰਦਰਾ ਗਾਂਧੀ ਵੱਲੋਂ ਕੀਤੇ ਅਨਿਆਂ ਬਾਰੇ ਦੱਸ ਦੇਣਾ ਚਾਹੀਦਾ ਸੀ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਕਰ ਕੇ ਨਜਾਇਜ਼ ਤੌਰ ਉੱਤੇ ਰਾਜਸਥਾਨ ਅਤੇ ਹਰਿਆਣਾ ਨੂੰ ਦਿੱਤੇ ਗਏ ਸਨ ਅਤੇ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਸਮਝੌਤੇ ਉੱਤੇ ਗਲਤ ਦਸਖਤ ਕੀਤੇ ਸਨ।ਉਨ੍ਹਾਂ ਕਿਹਾ ਕਿ ਇਸ ਵਾਰ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋਂ ਪੇਸ਼ ਕੀਤੀਆਂ ਦਲੀਲਾਂ ਤੋਂ ਪੰਜਾਬੀ ਹੈਰਾਨ ਹਨ, ਕਿਉਂਕਿ ਇਹ ਰਿਪੇਰੀਅਨ ਸਿਧਾਂਤ ਉੱਤੇ ਸਟੈਂਡ ਤੋਂ ਥਿੜਕਣ ਵਾਲੀਆਂ ਸਨ। ਉਨ੍ਹਾਂ ਕਿਹਾ ਕਿ ਯਮੁਨਾ ਦੇ ਪਾਣੀਆਂ ਦੀ ਗੱਲ ਅਸਲ ਵਿਚ ਹਰਿਆਣਾ ਦੇ ਸਟੈਂਡ ਦੇ ਖਿਲਾਫ ਇਕ ਦਲੀਲ ਹੈ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਸਾਡੇ ਤੋਂਦਰਿਆਈ ਪਾਣੀ ਨਾ ਖੋਹੇ ਜਾਣ ਅਤੇ ਅਸੀਂ ਯਮੁਨਾ ਦੇ ਪਾਣੀ ਦੀ ਮੰਗ ਨਹੀਂ ਕਰ ਰਹੇ, ਕਿਉਂਕਿ ਅਸੀਂ ਰਿਪੇਰੀਅਨ ਸਿਧਾਂਤ ਉੱਤੇਖੜੇ ਹਾਂ।

Continue Reading
Click to comment

Leave a Reply

Your email address will not be published. Required fields are marked *

ਰਾਜਨੀਤੀ

ਚਰਨਜੀਤ ਸਿੰਘ ਚੰਨੀ ਕੱਲ੍ਹ 11 ਵਜੇ CM ਅਹੁਦੇ ਦੀ ਚੁਕਣਗੇ ਸਹੁੰ

Published

on

Charanjit Singh Channi

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦੇ ਨਾਂ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਖ਼ਤਮ ਹੋ ਗਈ ਹੈ। ਵਿਧਾਇਕਾਂ ਦੀ ਨਬਜ਼ ਟਟੋਲਣ ਤੋਂ ਬਾਅਦ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਦਰਕਿਨਾਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਕਾਂਗਰਸ ਹਾਈਕਮਾਨ ਨੇ ਇਕ ਦਲਿਤ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।
ਰਾਜਪਾਨ ਨਾਲ ਮੁਲਾਕਾਤ ਕਰਨ ਤੋੰ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਕੱਲ ਸਵੇਰੇ 11 ਵਜੇ ਸਹੁ ਚੁੱਕ ਸਮਾਰੋਹ ਹੋਵੇਗਾ ਅਤੇ ਉਸ ਤੋਂ ਬਾਅਦ ਕੈਬਨਿਟ ਕਿਵੇਂ ਹੋਵੇਗੀ ਇਸ ‘ਤੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਅਹੁਦੇ ਵਜੋਂ ਕੱਲ ਸਵੇਰੇ 11 ਵਜੇ ਸਹੁੰ ਚੁੱਕਣਗੇ।

Read More Latest Punjabi News

Continue Reading

ਰਾਜਨੀਤੀ

ਅਸਤੀਫ਼ੇ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ- ‘ਨਵਜੋਤ ਸਿੱਧੂ ਨੂੰ ਬਤੌਰ CM ਨਹੀਂ ਕਰਾਂਗਾ ਸਵੀਕਾਰ’

Published

on

Captain-Amrinder-Navjot-Sidhu

ਚੰਡੀਗੜ੍ਹ: ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦੇਣ ਮਗਰੋਂ ਕੈਪਟਨ ਅਮਰਿੰਦਰ ਦਾ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਕੈਪਟਨ ਨੇ ਅਖਿਆ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ CM ਵਜੋਂ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਆਪਣਾ ਇਕ ਵਿਭਾਗ ਤਾਂ ਚਲਾ ਨਹੀਂ ਸਕਿਆ, ਪੰਜਾਬ ਕਿਵੇਂ ਚਲਾਏਗਾ।
ਕੈਪਟਨ ਨੇ ਅੱਗੇ ਕਿਹਾ ਕਿ, “ਮੈਂ ਪਿੱਛੇ ਹਟਣ ਵਾਲਿਆਂ ਵਿਚੋਂ ਨਹੀਂ ਹਾਂ, ਮੈਂ ਵੀ ਫੌਜੀ ਹਾਂ। ਸਭ ਕੁੱਝ ਵਾਹਿਗੁਰੂ ਦੇ ਹੱਥ ਹੈ, ਉਸਨੇ ਹੀ ਸਭ ਕੁੱਝ ਕਰਾਉਣਾ ਹੈ।” ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਜਾਂ ਤਾਂ ਸਿਆਸਤ ਨਹੀਂ ਆਉਂਦੀ ਜਾਂ ਉਹ ਝੂਠ ਬੋਲਦਾ ਹੈ। ਉਨ੍ਹਾਂ ਕਿਹਾ ਕਿ 13 ਸਾਲ ਅਕਾਲੀ ਦਲ ਕਰ ਕੇ ਮੇਰੇ ਖਿਲਾਫ਼ ਕੇਸ ਚਲਦੇ ਰਹੇ ਅਤੇ ਅਸੈਂਬਲੀ ਤੋਂ ਮੈਨੂੰ ਬਾਹਰ ਕੀਤਾ ਗਿਆ। ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਉਨ੍ਹਾਂ ਨਾਲ ਸਾਂਝ ਕਿਵੇਂ ਪਾ ਸਕਦਾ ਹਾਂ।
ਕੈਪਟਨ ਨੇ ਕਿਹਾ ਕਿ ੳੇੁਨ੍ਹਾਂ ਦੇ ਭਵਿੱਖ ਦੇ ਰਸਤੇ ਖੁਲ੍ਹੇ ਹਨ ਅਤੇ ਉਹ ਆਪਣੇ 52 ਸਾਲਾਂ ‘ਚ ਬਣਾਏ ਦੋਸਤਾਂ ਨਾਲ ਸਲਾਹ ਮਸ਼ਵਰਾ ਕਰ ਕੇ ਅੱਗੇ ਦੀ ਰਣਨੀਤੀ ਉਲੀਕਣਗੇ। ਇਸ ਦੌਰਾਨ ਕੈਪਟਨ ਨੇ ਸਾਫ਼ ਕੀਤਾ ਕਿ ਉਹਨ੍ਹਾਂ ਪਹਿਲਾਂ ਹੀ ਆਪਣੇ ਅਸਤੀਫ਼ੇ ਬਾਰੇ ਪਾਰਟੀ ਨੂੰ ਅਤੇ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ।

Read More Latest Politics News

Continue Reading

ਰਾਜਨੀਤੀ

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਮਨਜ਼ੂਰ

Published

on

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ ਲੰਮੇ ਸਮੇਂ ਤੋਂ ਵਿਵਾਦ ‘ਚ ਰਹਿਣ ਵਾਲੇ ਗੁਰਦਾਸ ਮਾਨ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।ਗੁਰਦਾਸ ਮਾਨ ਨੇ ਮਾਮਲੇ ‘ਚ ਗਿ੍ਰਫ਼ਤਾਰੀ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰਦਿਆਂ ਉਨ੍ਹਾਂ ਅਗਾਉ ਜ਼ਮਾਨਤ ਦੇ ਦਿੱਤੀ ਹੈ ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੁਣ ਦਾ ਮਾਮਲਾ ਦਰਜ ਹੋਇਆ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca