AIIMS chief investigator says corona co-vaccine may be available by February-March
Connect with us [email protected]

ਸਿਹਤ

ਏਮਸ ਦੇ ਮੁੱਖ ਜਾਂਚ ਡਾਕਟਰ ਬੋਲੇ: ਕੋਰੋਨਾ ਦਾ ਕੋ-ਵੈਕਸੀਨ ਟੀਕਾ ਫਰਵਰੀ-ਮਾਰਚ ਤੱਕ ਆ ਸਕਦੈ

Published

on

vaccine corona

ਨਵੀਂ ਦਿੱਲੀ, 2 ਨਵੰਬਰ – ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਦਿੱਲੀ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਅਤੇ ਕੋਰੋਨਾ ਵਾਇਰਸ ਰੋਕੂ ਟੀਕੇ ਦੇ ਪਰੀਖਣ ਦੇ ਮੁੱਖ ਜਾਂਚ ਡਾਕਟਰ ਸੰਜੇ ਰਾਏ ਨੇ ਕਿਹਾ ਹੈ ਕਿ ਤੀਜੇ ਪੜਾਅ ਦਾ ਪਰੀਖਣ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਡਾ: ਸੰਜੇ ਰਾਏ ਨੇ ਕੱਲ੍ਹ ਕਿਹਾ ਕਿ ਜੇ ਸਭ ਕੁਝ ਠੀਕ ਰਿਹਾ ਤਾਂ 2021 ਦੇ ਫਰਵਰੀ-ਮਾਰਚ ਤੱਕ ਕੋਵਿਡ-19 ਦਾ ਟੀਕਾ ਆ ਸਕਦਾ ਹੈ। ਸੰਭਾਵਤ ਟੀਕੇ ਦੀ ਵੈਕਸੀਨ ਦੀ ਤਿਆਰੀ ਭਾਰਤ ਬਾਇਓਟੈਕ ਅਤੇ ਭਾਰਤੀ ਮੈਡੀਕਲ ਖੋਜ ਕੌਂਸਲ (ਆਈ ਸੀ ਐਮ ਆਰ) ਵੱਲੋਂ ਮਿਲ ਕੇ ਕੀਤੀ ਜਾ ਰਹੀ ਹੈ। ਏਮਸ ਅਤੇ ਕੁਝ ਹੋਰਨਾਂ ਹਸਪਤਾਲਾਂ ‘ਚ ਇਸ ਦਾ ਪਰੀਖਣ ਚੱਲ ਰਿਹਾ ਹੈ। ਏਮਸ ‘ਚ ਇਸ ਪਰੀਖਣ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਪਹਿਲੇ ਪੜਾਅ ਦਾ ਪਰੀਖਣ ਕਾਮਯਾਬ ਰਿਹਾ ਹੈ। ਦੂਜੇ ਪੜਾਅ ਦੇ ਪਰੀਖਣ ਦੀ ਅਜੇ ਜਾਂਚ ਚੱਲ ਰਹੀ ਹੈ। ਡਾਂ. ਸੰਜੇ ਨੇ ਕਿਹਾ ਕਿ ਰੂਸ ਵਿੱਚ ਜਿਸ ਸਪੂਤਨਿਕ ਟੀਕੇ ਨੂੰ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਉਸ ਵਿੱਚੋਂ 14 ਪਰੀਖਣ ਨਮੂਨਿਆਂ ਨੂੰ ਲਿਆ ਗਿਆ ਸੀ। ਇਸ ਦੇ ਮੁਕਾਬਲੇ ਕੋ-ਵੈਕਸਿਨ ਦੇ ਪਹਿਲੇ ਪੜਾਅ ‘ਚ 400 ਅਤੇ ਦੂਜੇ ‘ਚ ਇਸ ਤੋਂ ਵੀ ਵੱਧ ਨਮੂਨੇ ਸਨ।

ਸਿਹਤ

ਪਾਕਿਸਤਾਨ ‘ਚ ਛਾਤੀ ਦੇ ਕੈਂਸਰ ਦਾ ਖਤਰਾ ਏਸ਼ੀਆ ਵਿੱਚ ਸਭ ਤੋਂ ਵੱਧ

Published

on

ਇਸਲਾਮਾਬਾਦ, 1 ਦਸੰਬਰ – ਏਸ਼ੀਆ ਵਿੱਚ ਪਾਕਿਸਤਾਨ ਵਿੱਚ ਛਾਤੀ ਦੇ ਕੈਂਸਰ ਦੀ ਦਰ ਸਭ ਤੋਂ ਵੱਧ ਹੈ, ਕਿਉਂਕਿ ਹਰ ਸਾਲ ਲਗਭਗ 90,000 ਔਰਤਾਂ ਇਸ ਬਿਮਾਰੀ ਨਾਲ ਪੀੜਤ ਹੁੰਦੀਆਂ ਹਨ, ਜਿਨ੍ਹਾਂਵਿੱਚੋਂ 40,000 ਦੀ ਮੌਤ ਹੋ ਜਾਂਦੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਕੱਲ੍ਹ ਇਹ ਜਾਣਕਾਰੀ ਦਿੱਤੀ ਗਈ ਹੈ।
ਡਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਸ ਦਾ ਖੁਲਾਸਾ ਇੱਕ ਵੈਬੀਨਾਰ ‘ਬ੍ਰੈਸਟ ਕੈਂਸਰ ਅਵੇਰਨੈਸ-ਗਿਵ ਹੋਪ, ਸੇਵ ਲਾਈਫਸ’ ਵਿੱਚ ਸਲਾਹਕਾਰਾਂ ਵੱਲੋਂ ਕੀਤਾ ਗਿਆ ਸੀ, ਜਿਸ ਦਾ ਪ੍ਰਬੰਧ ਦੱਖਣੀ (ਕਾਮਸੈਟਸ) ਵਿੱਚ ਵਿਗਿਆਨ ਅਤੇ ਤਕਨੀਕੀ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਇਸ ਅੰਦਾਜ਼ੇ ਮੁਤਾਬਕ 10 ਵਿੱਚੋਂ ਇੱਕ ਪਾਕਿਸਤਾਨੀ ਔਰਤ ਨੂੰ ਬ੍ਰੈਸਟ ਕੈਂਸਰ ਹੋ ਸਕਦਾ ਹੈ। ਸੇਵਾ ਮੁਕਤ ਰਾਜਦੂਤ ਫੌਜੀਆ ਨਸਰੀਨ, ਜੋ ਕਾਮਸੈਟਸ ਦੀ ਸਲਾਹਕਾਰ ਵੀ ਹੈ, ਨੇ ਉਨ੍ਹਾਂ ਉਪਾਵਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਸਮਾਜ ਵਿੱਚ ਕੈਂਸਰ ਨਾਲ ਸਬੰਧਤ ਡਰ, ਜਾਣਕਾਰੀ ਦੀ ਘਾਟ ਨੂੰ ਦੂਰ ਕਰਨ ਲਈ ਢੁਕਵੀਆਂ ਸਹੂਲਤਾਂ ਤੇ ਪਰਵਾਰ ਦਾ ਸਮਰਥਨ ਲੈਣ ਲਈ ਲੋੜ ਹੈ। ਸਿਹਤ ਸੇਵਾ ਅਕਾਦਮੀ ਵਿੱਚ ਸਾਬਕਾ ਐਸੋਸੀਏਟ ਪ੍ਰੋਫੈਸਰ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਪਾਕਿਸਤਾਨ ਵਿੱਚ ਸਲਾਹਕਾਰ ਸਮੀਨਾ ਨਈਮ ਨੇ ਬਿਮਾਰੀ ਨਾਲ ਸਬੰਧਤ ਰੂੜੀਆਂ ਅਤੇ ਵਰਜਨਾਵਾਂ ਨੂੰ ਹਟਾਉਣ ‘ਤੇ ਜ਼ੋਰ ਦਿੱਤਾ।

Click Here To Read Latest health news

Continue Reading

ਸਿਹਤ

ਕੋਰੋਨਾ ਦੀ ਮਹਾਂਮਾਰੀ ਕਾਰਨ ਮਾਨਸਿਕ ਸਿਹਤ ਉੱਤੇ ਵੀ ਅਸਰ

Published

on

corona

ਟੋਕੀਓ, 30 ਨਵੰਬਰ – ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ, ਪਰ ਏਸ਼ੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਜਾਪਾਨ ਨੂੰ ਕੋਰੋਨਾ ਦੇ ਨਾਲ ਖੁਦਕੁਸ਼ੀ ਯਾਨੀ ਆਤਮ ਹੱਤਿਆ ਦੀ ਸਮੱਸਿਆ ਨਾਲ ਵੀ ਦੋ-ਚਾਰ ਹੋਣਾ ਪੈ ਰਿਹਾ ਹੈ। ਬੀਤੇ ਅਕਤੂਬਰ ਵਿੱਚ ਜਾਪਾਨ ਵਿੱਚ 2153 ਲੋਕਾਂ ਨੇ ਆਤਮ ਹੱਤਿਆ ਕੀਤੀ ਸੀ। ਇਹ ਗਿਣਤੀ ਉਥੇ ਕੋਰੋਨਾ ਮਹਾਂਮਾਰੀ ਕਾਰਨ ਅੱਜ ਤੱਕ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਤੋਂ ਵੀ ਵੱਧ ਹੈ। ਜਾਪਾਨ ਵਿੱਚ ਕੋਰੋਨਾ ਦੇ ਪਹਿਲੇ 9 ਮਹੀਨਿਆਂ ਵਿੱਚ 2087 ਲੋਕਾਂ ਨੇ ਜਾਨ ਗਵਾਈ ਹੈ।
ਜਾਪਾਨ ਪਹਿਲਾਂ ਹੀ ਖੁਦਕੁਸ਼ੀਆਂ ਦੀ ਵੱਧ ਦਰ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਉਥੇ ਪ੍ਰਤੀ ਇਕ ਲੱਖ ਦੀ ਆਬਾਦੀ ਉੱਤੇ ਖੁਦਕੁਸ਼ੀ ਕਾਰਨ ਸਾਲਾਨਾ ਜਾਨ ਗਵਾਉਣ ਦੇ 18.5 ਕੇਸ ਹੁੰਦੇ ਹਨ। ਦੂਜੇ ਪਾਸੇ ਕੋਰੋਨਾ ਦੀ ਮਹਾਂਮਾਰੀ ਨੇ ਲੋਕਾਂ ਦੀ ਮਾਨਸਿਕ ਸਥਿਤੀ ਉੱਤੇ ਅਸਰ ਪਾਇਆ ਹੈ। ਇਸ ਕਾਰਨ ਖੁਦਕੁਸ਼ੀ ਦੇ ਕੇਸ ਹੋਰ ਵਧੇ ਹਨ। ਇਹ ਸਥਿਤੀ ਤਦ ਹੈ ਜਦ ਜਾਪਾਨ ਦੀ ਅਰਥ ਵਿਵਸਥਾ ‘ਤੇ ਕੋਰੋਨਾ ਦਾ ਅਸਰ ਕਈ ਵੱਡੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਘੱਟ ਪਿਆ ਹੈ। ਜਾਪਾਨ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿੱਚੋਂ ਹੈ, ਜੋ ਖੁਦਕੁਸ਼ੀਆਂ ਦੇ ਅੰਕੜੇ ਲਗਾਤਾਰ ਅਤੇ ਸਮੇਂ ‘ਤੇ ਜਾਰੀ ਕਰਦਾ ਹੈ। ਇਸ ਦੇਸ਼ ਵਿੱਚ ਖੁਦਕੁਸ਼ੀ ਦੇ ਵੱਧਕੇਸਾਂ ਦੇ ਪਿੱਛੇ ਇਕੱਲਾਪਣ, ਕੰਮ ਦੇ ਵੱਧ ਘੰਟੇ, ਮਾਨਸਿਕ ਬਿਮਾਰੀਆਂ ਪ੍ਰਤੀ ਸਮਾਜ ਦੀ ਨਕਾਰਾਤਮਕ ਧਾਰਨਾ ਪ੍ਰਮੁੱਖ ਕਾਰਨ ਹਨ। ਕੋਰੋਨਾ ਤੋਂ ਪਹਿਲਾਂ ਜਾਪਾਨ ਵਿੱਚ ਆਤਮ ਹੱਤਿਆ ਦੇ ਮਾਮਲਿਆਂ ਵਿੱਚ ਕਮੀ ਆਈ ਸੀ। ਸਾਲ 2019 ਵਿੱਚ 1978 ਦੇ ਬਾਅਦ ਤੋਂ ਸਭ ਤੋਂ ਘੱਟ ਆਤਮ ਹੱਤਿਆਵਾਂ ਹੋਈਆਂ ਸਨ, ਪਰ ਕੋਰੋਨਾ ਕਾਲ ਵਿੱਚ ਅਜਿਹੇ ਮਾਮਲੇ ਫਿਰ ਕਾਫੀ ਤੇਜ਼ੀ ਨਾਲ ਵਧੇ ਹਨ।

Click Here To Read Latest health news

Continue Reading

ਸਿਹਤ

ਕੋਵਿਡ ਦਾ ਟੀਕਾ ਲਵਾਉਣ ਵਾਲੇ ਵੱਲੋਂ ਸਿਹਤ ਉੱਤੇ ਮਾੜੇ ਪ੍ਰਭਾਵ ਦਾ ਦੋਸ਼

Published

on

corona teeka
  • ਸੀਰਮ ਇੰਸਟੀਚਿਊਟ ਤੋਂ ਪੰਜ ਕਰੋੜ ਰੁਪਏ ਮੁਆਵਜ਼ਾ ਮੰਗਿਆ
  • ਜਵਾਬ ਵਿੱਚ ਸੀਰਮ ਨੇ ਦੋ ਸੌ ਕਰੋੜ ਦਾ ਕੇਸ ਕਰ ਦਿੱਤਾ
    ਚੇਨਈ, 30 ਨਵੰਬਰ – ਤਾਮਿਲ ਨਾਡੂ ਦੇ ਚੇਨਈ ਵਿੱਚ ਕੋਵਿਡ 19 ਲਈ ਵੈਕਸੀਨ ਦੀ ਪਰਖ ਦੌਰਾਨ ਕੋਵਿਡਸ਼ੀਲਡ ਦਾ ਟੀਕਾ ਲਵਾਉਣ ਵਾਲੇ ਚਾਲੀ ਸਾਲਾਂ ਦੇ ਵਿਅਕਤੀ ਨੇ ਟੀਕੇ ਤੋਂ ਬਾਅਦ ਮਾਨਸਿਕ ਸਮੱਸਿਆ ਤੇ ਸੋਚਣ-ਸਮਝਣ ਦੀ ਸਮਰੱਥਾ ਘੱਟ ਹੋਣ ਦਾ ਦੋਸ਼ ਲਾਇਆ ਅਤੇ ਇਸ ਬਾਰੇ ਪੰਜ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਲਈ ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਹੋਰਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਤੋਂ ਬਿਨਾ ਟਰਾਇਲ ਰੋਕਣ ਦੀ ਮੰਗ ਵੀ ਕੀਤੀ ਹੈ। ਪੀੜਤ ਵਿਅਕਤੀ ਨੇ ਵੈਕਸੀਨ ਨੂੰ ਅਸੁਰੱਖਿਅਤ ਦੱਸ ਕੇ ਇਸ ਦੀ ਪਰਖ, ਉਤਪਾਦਨ ਅਤੇ ਵੇਚ ‘ਤੇ ਰੋਕ ਲਾਉਣ ਦੀ ਮੰਗ ਕੀਤੀ ਅਤੇ ਅਜਿਹਾ ਨਾ ਹੋਣ ‘ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
    ਪੁਣੇ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਿਸ ਨੇ ਕੋਵਿਡ 10 ਦੇ ਇਲਾਜ ਲਈ ਕੋਵਿਡਸ਼ੀਲਡ ਵੈਕਸੀਨ ਬਣਾਉਣ ਲਈ ਆਕਸਫੋਰਡ ਯੂਨੀਵਰਸਿਟੀ ਅਤੇ ਦਵਾ ਨਿਰਮਾਤਾ ਕੰਪਨੀ ਐਸਟਰਾਜ਼ੈਨੇਕਾ ਨਾਲ ਸਮਝੌਤਾ ਕੀਤਾ ਹੋਇਆ ਹੈ। ਸੀਰਮ ਇੰਸਟੀਚਿਊਟ ਨਾਲ ਇਸ ਦੀ ਇੱਕ ਹੋਰ ਸਪਾਂਸਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਸ੍ਰੀ ਰਾਮਚੰਦਰ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਐਂਡ ਰਿਸਰਚ, ਜਿਸ ਨੇ ਇਸ ਵਿਅਕਤੀ ‘ਤੇ ਵੈਕਸੀਨ ਦੀ ਪਰਖ ਕੀਤੀ, ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਇਸ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਟੀਕਾ ਲਗਵਾਉਣ ਮਗਰੋਂ ਉਸ ਨੂੰ ਸਿਹਤ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਟੈਸਟਾਂ ਵਿੱਚ ਵੀ ਪੁਸ਼ਟੀ ਹੋਈ ਹੈ ਕਿ ਟੀਕਾ ਲਗਵਾਉਣ ਮਗਰੋਂ ਉਸ ਦੀ ਸਿਹਤ ਨੂੰ ਨੁਕਸਾਨ ਹੋਇਆ ਹੈ।
    ਪਤਾ ਲੱਗਾ ਹੈ ਕਿ ਇਸ ਨੋਟਿਸ ਦੇ ਜਵਾਬ ਵਿੱਚ ਸੀਰਮ ਇੰਸਟੀਚਿਊਟ ਨੇ ਵੀ ਗਲਤ ਖਬਰ ਫੈਲਾਉਣ ਦੇ ਦੋਸ਼ ਹੇਠ ਇਸ ਵਿਅਕਤੀ ਨੂੰ ਦੋ ਸੌ ਕਰੋੜ ਰੁਪਏ ਦੇ ਮੁਆਵਜ਼ੇ ਦਾ ਨੋਟਿਸ ਭੇਜ ਦਿੱਤਾ ਹੈ।

Click Here To Read Punjabi newspaper

Continue Reading

ਰੁਝਾਨ