ਆਜ਼ਾਦੀ ਦਿਨ ਭਾਸ਼ਣ ਮੌਕੇ ਮੋਦੀ ਵੱਲੋਂ 'ਹੈੱਲਥ ਆਈ ਡੀ ਕਾਰਡ' ਜਾਰੀ ਕਰਨ ਦਾ ਐਲਾਨ
Connect with us [email protected]

ਸਿਹਤ

ਆਜ਼ਾਦੀ ਦਿਨ ਭਾਸ਼ਣ ਮੌਕੇ ਮੋਦੀ ਵੱਲੋਂ ‘ਹੈੱਲਥ ਆਈ ਡੀ ਕਾਰਡ’ ਜਾਰੀ ਕਰਨ ਦਾ ਐਲਾਨ

Published

on

  • ਆਮ ਆਦਮੀ ਲਈ ਕਈ ਪੱਖਾਂ ਤੋਂ ਲਾਹਵੇਦ ਹੋਵੇਗਾ ਹੈੱਲਥ ਕਾਰਡ
    ਨਵੀਂ ਦਿੱਲੀ, 16 ਅਗਸਤ, -ਭਾਰਤ ਦੇ 74ਵੇਂ ਅਜ਼ਾਦੀ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ’ਇਕ ਦੇਸ਼, ਇਕ ਸਿਹਤ ਕਾਰਡ’ ਦਾ ਐਲਾਨ ਕਰ ਦਿੱਤਾ ਹੈ।
  • ਇਸ ਦੇ ਨਾਲ ਦੇਸ਼ ਦੇ ਹਰ ਨਾਗਰਿਕ ਦਾ ਸਿਹਤ ਕਾਰਡ ਬਣਾਇਆ ਜਾਵੇਗਾ। ਇਸ ਯੋਜਨਾ ਹੇਠ ਹਰ ਵਿਅਕਤੀ ਦਾ ਸਿਹਤ ਡਾਟਾ ਇਕ ਪਲੇਟਫਾਰਮ ਉੱਤੇ ਹੋਵੇਗਾ ਅਤੇ ਇਸ ਵਿੱਚੋਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦੇ ਨਾਲ ਡਾਕਟਰਾਂ ਦੇ ਵੇਰਵੇ ਵੀ ਮਿਲ ਸਕਣਗੇ।
  • ਅਜ਼ਾਦੀ ਦਿਵਸ ਮੌਕੇ ਉੱਤੇ ਲਾਲ ਕਿਲ੍ਹੇ ਤੋਂਭਾਸ਼ਣ ਕਰਦੇ ਵਕਤ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਅੱਜ ਤੋਂ ਦੇਸ਼ ਵਿਚ ਇਕ ਹੋਰ ਵੱਡੀ ਮੁਹਿੰਮ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ’ਸ਼ੁਰੂ ਹੋ ਰਹੀ ਹੈ। ਇਹ ਮਿਸ਼ਨ ਇਸ ਦੇਸ਼ ਦੇ ਸਿਹਤ ਸੈਕਟਰ ਵਿਚ ਨਵੀਂ ਕ੍ਰਾਂਤੀ ਲਿਆਏਗਾ।
  • ਦੇਸ਼ ਦੇ ਹਰਨਾਗਰਿਕ ਨੂੰ ‘ਵਨ ਨੇਸ਼ਨ, ਵਨ ਹੈਲਥ ਕਾਰਡ’ ਸਕੀਮ ਹੇਠ ਸਿਹਤ ਕਾਰਡ ਬਣਵਾਉਣਾ ਹੋਵੇਗਾ। ਇਸ ਕਾਰਡ ਵਿਚ ਉਸ ਵਿਅਕਤੀ ਦੇ ਜੀਵਨ ਭਰ ਵਿੱਚ ਹੋਏ ਟੈਸਟ, ਕਿਸੇ ਵੀ ਬੀਮਾਰੀ ਲਈ ਕੀਤੇ ਇਲਾਜ ਆਦਿ ਦੀ ਸਾਰੀ ਜਾਣਕਾਰੀ ਡਿਜੀਟਲੀ ਸਟੋਰ ਕੀਤੀ ਜਾਵੇਗੀ ਤੇ ਰਿਕਾਰਡ ਰੱਖਿਆ ਜਾਵੇਗਾ।
  • ਇਸਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਜਦੋਂਲੋਕ ਇਲਾਜ ਲਈ ਦੇਸ਼ ਦੇ ਕਿਸੇ ਵੀ ਹਸਪਤਾਲ ਜਾਂ ਡਾਕਟਰ ਕੋਲ ਜਾਣਗੇ ਤਾਂ ਸਾਰੀਆਂ ਪਰਚੀਆਂ ਤੇ ਟੈਸਟ ਰਿਪੋਰਟਾਂ ਨਾਲ ਨਹੀਂਲਿਜਾਣੀਆਂ ਪੈਣਗੀਆਂ। ਦੇਸ਼ ਦੇ ਕਿਸੇ ਵੀ ਹਿੱਸੇ ਉੱਤੇਬੈਠੇ ਡਾਕਟਰ ਲੋਕਾਂ ਦੀਇਸ ਆਈਡੀ ਨਾਲ ਉਨ੍ਹਾਂ ਦੇ ਹਰ ਕਿਸਮ ਦੇ ਸਿਹਤ ਵੇਰਵੇ ਦੀ ਜਾਣਕਾਰੀ ਲੈ ਸਕਣਗੇ।
  • ਲੋਕਾਂ ਦਾ ਮੈਡੀਕਲ ਡਾਟਾ ਰੱਖਣ ਲਈ ਹਸਪਤਾਲ, ਕਲੀਨਿਕ, ਡਾਕਟਰ ਸਭ ਕੇਂਦਰੀ ਸਰਵਰ ਨਾਲ ਜੋੜ ਦਿੱਤੇ ਹੋਣਗੇ। ਫਿਰ ਵੀ ਹਸਪਤਾਲਾਂ ਤੇ ਨਾਗਰਿਕਾਂ ਦੀ ਇੱਛਾ ਉੱਤੇ ਨਿਰਭਰ ਕਰੇਗਾ ਕਿ ਉਹ ਇਸ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਜਾਂ ਨਹੀਂ। ਹਰ ਨਾਗਰਿਕ ਲਈ ਇਕ ‘ਯੁਨੀਕ ਆਈ ਡੀ’ ਜਾਰੀ ਹੋਵੇਗਾ ਅਤੇ ਲਾਗਇਨ ਇਸੇ ਅਧਾਰ ਉੱਤੇ ਕੀਤਾ ਜਾਏਗਾ।
  • ਨੈਸ਼ਨਲ ਡਿਜੀਟਲ ਸਿਹਤ ਮਿਸ਼ਨ ਮੁੱਖ ਤੌਰ ਉੱਤੇ ਚਾਰ ਚੀਜ਼ਾਂਹੈੱਲਥ ਆਈਡੀ, ਨਿੱਜੀ ਸਿਹਤ ਬਾਰੇ ਰਿਕਾਰਡ, ਦੇਸ਼ ਦੇ ਨਿੱਜੀ ਡਾਕਟਰਾਂ ਅਤੇ ਦੇਸ਼ ਦੀਆਂ ਸਿਹਤ ਸਹੂਲਤ ਦੇ ਰਜਿਸਟ੍ਰੇਸ਼ਨ ਉੱਤੇਉੱਤੇ ਕੇਂਦ੍ਰਿਤ ਹੈ।
  • ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਸ਼ਕਤੀ ਨੂੰ ਬਾਰੇਕਿਹਾ ਕਿ ਔਰਤਾਂ ਨੂੰ ਜਦੋਂ ਮੌਕਾ ਮਿਲਿਆ, ਉਨ੍ਹਾਂ ਨੇ ਹਰ ਥਾਂ ਦੇਸ਼ ਦਾ ਨਾਂਅ ਰੋਸ਼ਨ ਕੀਤਾ ਤੇ ਮਜ਼ਬੂਤੀ ਦਿੱਤੀ ਹੈ। ਉਨ੍ਹਾ ਕਿਹਾ ਕਿ ਅੱਜ ਮਹਿਲਾ ਅੰਡਰ ਗ੍ਰਾਊਂਡ ਕੋਲਾ ਖਾਣਾਂ ਵਿੱਚ ਕੰਮ ਕਰਨ ਤੋਂ ਲੈ ਕੇ ਲੜਾਕੂ ਜਹਾਜ਼ਾਂ ਤੱਕ ਨਾਲ ਆਸਮਾਨੀ ਬੁਲੰਦੀਆਂ ਛੂਹ ਰਹੀਆਂ ਹਨ।
  • ਪ੍ਰਧਾਨ ਮੰਤਰੀ ਨੇ ਕਿਹਾ ਕਿ ਲੜਕੀਆਂ ਦੇ ਵਿਆਹ ਦੀ ਉਮਰਬਾਰੇ ਸਰਕਾਰ ਸਮੀਖਿਆ ਕਰ ਰਹੀ ਹੈ, ਜਿਸਬਾਰੇ ਕਮੇਟੀ ਬਣਾਈ ਗਈ ਹੈ। ਇਸ ਕਮੇਟੀਦੀ ਰਿਪੋਰਟ ਪੇਸ਼ਉੱਤੇ ਸਰਕਾਰ ਇਸ ਬਾਰੇ ਫੈਸਲਾ ਲਵੇਗੀ।
  • ਉਨ੍ਹਾ ਕਿਹਾ ਕਿ ਦੇਸ਼ ਦੇ 40 ਕਰੋੜ ਜਨਧਨ ਬੈਂਕ ਖਾਤਿਆਂ ਵਿੱਚੋਂ 22 ਕਰੋੜ ਖਾਤੇ ਔਰਤਾਂ ਦੇ ਹਨ ਅਤੇ ਕੋਰੋਨਾ ਦੀ ਮਹਾਮਾਰੀ ਦੌਰਾਨ ਅਪ੍ਰੈਲ ਤੋਂ ਜੂਨ ਦੇ ਤਿੰਨ ਮਹੀਨਿਆਂ ਵਿੱਚਔਰਤਾਂ ਦੇ ਖਾਤਿਆਂ ਵਿੱਚ ਕਰੀਬ 30 ਹਜ਼ਾਰ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ।
    ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਡਾਲਫਿਨ ਅਤੇ ਸ਼ੇਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਆਬਾਦੀ ਵਧਾਉਣ ਲਈ ਸਰਕਾਰ 2 ਵੱਖ-ਵੱਖ ਪ੍ਰਾਜੈਕਟ ਸ਼ੁਰੂ ਕਰੇਗੀ।
  • ਉਨ੍ਹਾਂ ਕਿਹਾ ਕਿ ਡਾਲਫਿਨ ਲਈ ਪਹਿਲੀ ਵਾਰ ਕੋਈ ਪ੍ਰਾਜੈਕਟ ਸ਼ੁਰੂ ਹੋਵੇਗਾ ਤੇ ਏਸ਼ੀਆਈ ਸ਼ੇਰਾਂ ਲਈ ਪਿਛਲੇ ਸਾਲ ਸ਼ੁਰੂ ਕੀਤੇ ਪ੍ਰਾਜੈਕਟ ਵਧਾ ਕੇ ਉਸ ਨੂੰ ਪੂਰਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਅਗਲੇ ਦਿਨਾਂ ਵਿੱਚ ਏਸ਼ੀਆਈ ਸ਼ੇਰਾਂ ਦੇ ਲਈ ਪ੍ਰਾਜੈਕਟ ਲਾਇਨ ਸ਼ੁਰੂਕਰ ਕੇ ਸ਼ੇਰਾਂ ਦੀ ਰੱਖਿਆ, ਸੁਰੱਖਿਆ ਤੇ ਜ਼ਰੂਰੀ ਬੁਨਿਆਦੀ ਢਾਂਚੇਲਈ ਕੰਮ ਕੀਤਾ ਜਾਵੇਗਾ।
  • ਇਸ ਤੋਂ ਇਲਾਵਾ ਦਰਿਆਵਾਂ ਅਤੇ ਸਮੁੰਦਰ ਦੋਵੇਂ ਥਾਂ ਰਹਿਣ ਵਾਲੀ ਡਾਲਫਿਨ ਉੱਤੇ ਫੋਕਸ ਕਰਾਂਗੇ। ਇਸ ਨਾਲ ਜੈਵ ਵਿਭਿੰਨਤਾ ਵਧੇਗੀ ਤੇ ਰੋਜ਼ਗਾਰ ਦੇ ਮੌਕੇ ਵਧਣਗੇ। ਪ੍ਰਾਜੈਕਟ ਡਾਲਫਿਨ ਦੇ ਅਧੀਨ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਡਾਲਫਿਨ ਤੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਕੀਤੀ ਜਾਵੇਗੀ ਅਤੇ ਇਸ ਵਿੱਚ ਸਥਾਨਕ ਮਛੇਰਿਆਂ ਅਤੇ ਸਮੁੰਦਰ ਉੱਤੇ ਨਿਰਭਰ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਸਿਹਤ

ਹਰੀਆਂ ਸਬਜ਼ੀਆਂ ਖਾਣ ਨਾਲ ਯਾਦਾਸ਼ਤ ਤੇਜ਼ ਹੋ ਸਕਦੀ ਹੈ

Published

on

green vegetables

ਵਾਸ਼ਿੰਗਟਨ, 20 ਜੂਨ – ਚੰਗੀ ਸਿਹਤ ਅਤੇ ਬਿਮਾਰੀਆਂ ਤੋਂ ਬਚਾਅ ਵਿੱਚ ਹਰੀਆਂ ਸਬਜ਼ੀਆਂ ਤੇ ਫਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਤਰ੍ਹਾਂ ਦੇ ਖਾਣ-ਪੀਣ ਨਾਲ ਨਾ ਸਿਰਫ ਯਾਦਾਸ਼ਤ ਸੁਧਰ ਸਕਦੀ ਹੈ, ਬਲਕਿ ਦਿਲ ਦੀ ਸਿਹਤ ਵੀ ਦਰੁਸਤ ਹੋਣ ਬਾਰੇ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ।
ਇੱਕ ਨਵੇਂ ਅਧਿਐਨ ਮੁਤਾਬਕ ਹਰੀਆਂ ਪੱਤੇਦਾਰ ਸਬਜ਼ੀਆਂ, ਫਲਾਂ ਤੇ ਸਾਬਤ ਅਨਾਜ ਵਰਤਣ ਨਾਲ ਵੱਧ ਫੈਟ ਵਾਲੀਆਂ ਖੁਰਾਕੀ ਵਸਤਾਂ ਅਤੇ ਮੀਟ ਆਦਿ ਦੀ ਵਰਤੋਂ ਵਿੱਚ ਕਮੀ ਕਰਨ ਨਾਲ ਹਾਰਟ ਫੇਲ੍ਹ ਦਾ ਖਤਰਾ ਘੱਟ ਹੋ ਸਕਦਾ ਹੈ। ਏਨਹੀ ਨਹੀਂ, ਯਾਦਾਸ਼ਤ ਕਮਜ਼ੋਰ ਹੋਣ ਅਤੇ ਡਿਮੈਂਸ਼ੀਆ ਦਾ ਖਤਰਾ ਵੀ ਘੱਟ ਹੋ ਸਕਦਾ ਹੈ।ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਦੇ ਖੋਜਕਾਰਾਂ ਵੱਲੋਂ ਨਿਊਟ੍ਰੀਸ਼ਨ ਹਾਰਟ ਫੇਲੀਅਰ ਮੈਗਜ਼ੀਨ ਵਿੱਚ ਅਧਿਐਨ ਦੇ ਨਤੀਜੇ ਛਾਪੇ ਗਏ ਹਨ। ਇਸ ਮੁਤਾਬਕ ਅਮਰੀਕਾ ਵਿੱਚ 65 ਲੱਖ ਤੋਂ ਵੱਧ ਲੋਕਾਂ ਨੂੰ ਹਾਰਟ ਫੇਲ੍ਹ ਦੀ ਸਮੱਸਿਆ ਹੁੰਦੀ ਹੈ ਤੇ ਇਸ ਦਾ ਦੂਸਰੇ ਅੰਗਾਂ ਉੱਤੇ ਅਸਰ ਹੁੰਦਾ ਹੈ। ਹਾਰਟ ਫੇਲ੍ਹ ਦੇ ਖਤਰੇ ਤੋਂ ਬਚਾਅ ਲਈ ਪਲਾਂਟ ਬੇਸਡ ਫੂਡ ਦੀ ਵੱਧ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ। ਏਦਾਂ ਦੇ ਖਾਣੇ ਵਿੱਚ ਉਹ ਵਸਤਾਂ ਸ਼ਾਮਲ ਹੁੰਦੀਆਂ ਹਨ, ਜੋ ਸਿੱਧੀਆਂਦਰਖਤਾਂ-ਪੌਦਿਆਂ ਤੋਂ ਮਿਲਦੀਆਂ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਬੇਰੀ ਦੀ ਵੱਧ ਵਰਤੋਂ ਕਰਨ ਨਾਲ ਵਧ ਫੈਟ ਵਾਲੀਆਂ ਚੀਜ਼ਾਂ ਅਤੇ ਮੀਟ ਆਦਿ ਦੀ ਵਰਤੋਂ ਵਿੱਚ ਕਮੀ ਲਿਆਉਣ ਨਾਲ ਦਿੱਲ ਦੀ ਸਿਹਤ ਉੱਤੇ ਹਾਂ ਪੱਖੀ ਅਸਰ ਪਾਇਆ ਗਿਆ ਹੈ। ਉਨ੍ਹਾਂ 2512 ਵਲੰਟੀਅਰਾਂ ਦੇ ਖਾਣ-ਪੀਣ ਦੇ ਵੇਰਵੇ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਇਹ ਸਿੱਟਾ ਕੱਢਿਆ ਹੈ।

Continue Reading

ਸਿਹਤ

ਬਿਨਾਂ ਮਾਸਕ ਲਾਏ ਗੱਲਬਾਤ ਕਰਨ ਨਾਲ ਕੋਰੋਨਾ ਫੈਲ ਸਕਦੈ

Published

on

mask

ਨਿਊ ਯਾਰਕ, 10 ਜੂਨ – ਇੱਕ ਖੋਜ ਅਨੁਸਾਰ ਸੀਮਿਤ ਥਾਵਾਂ ਉਤੇ ਬਿਨਾਂ ਮਾਸਕ ਦੇ ਬੋਲਣ ਨਾਲ ਐਸ ਏ ਆਰ ਐਸ ਕੋਵ 2 ਫੈਲਣ ਦਾ ਸਭ ਤੋਂ ਵੱਧ ਖਤਰਾ ਹੈ, ਜੋ ਵਾਇਰਸ ਕੋਵਿਡ-19 ਦਾ ਕਾਰਨ ਬਣਦਾ ਹੈ।
ਜਰਨਲ ਆਫ ਇੰਟਰਨਲ ਮੈਡੀਸਨ ਵਿੱਚ ਛਪੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਬੋਲਣ ਵੇਲੇ ਅਲੱਗ-ਅਲੱਗ ਆਕਾਰ ਦੀਆਂ ਸਾਹ ਦੀਆਂ ਬੂੰਦਾਂ ਨਿਕਲਦੀਆਂ ਹਨ, ਜੋ ਅਲੱਗ-ਅਲੱਗ ਮਾਤਰਾ ਮਾਤਰਾ ਵਿੱਚ ਵਾਇਰਸ ਅੰਦਰ ਲੈ ਜਾ ਸਕਦੀਆਂ ਹਨ। ਜ਼ਿਆਦਾਤਰ ਸਬੰਧਤ ਮੱਧਮ ਆਕਾਰ ਦੀਆਂ ਬੂੰਦਾਂ ਹਨ, ਜੋ ਕਾਫੀ ਮਿੰਟਾਂ ਦੇ ਲਈ ਹਵਾ ਵਿੱਚ ਰਹਿੰਦੀਆਂ ਹਨ ਅਤੇ ਸਾਹ ਰਾਹੀਂ ਵਾਇਰਸ ਅੰਦਰ ਲੈ ਜਾ ਸਕਦੀਆਂ ਹਨ। ਮੈਰੀਲੈਂਡ ਵਿੱਚ ਯੂ ਐਸ ਨੈਸ਼ਨਲ ਇੰਸਟੀਚਿਊਟ ਆਫ ਡਾਇਬਟੀਜ਼ ਐਂਡ ਡਾਇਜੈਸਟਿਵ ਐਂਡ ਕਿਡਨੀ ਡਿਜੀਜ ਦੇ ਐਡਰੀਆਨ ਬੈਕਸ ਨੇ ਕਿਹਾ, ਅਸੀਂ ਸਭ ਨੇ ਦੇਖਿਆ ਹੈ ਕਿ ਜਦ ਲੋਕ ਗੱਲ ਕਰਦੇ ਹਨ ਤਾਂ ਥੁੱਕ ਦੀਆਂ ਕੁਝ ਬੂੰਦਾਂ ਉਡਦੀਆਂ ਹਨ, ਪਰ ਹਜ਼ਾਰਾਂ ਅਤੇ ਛੋਟੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਹੈ। ਬੈਕਸ ਨੇ ਕਿਹਾ, ਜਦ ਪਾਣੀ ਅਜਿਹੇ ਭਾਸ਼ਣ ਵਾਲੇ ਸੰਭਾਵੀ ਰੂਪ ਵਿੱਚ ਵਾਇਰਸ ਨਾਲ ਭਰਪੂਰ ਬੂੰਦਾਂ ਨਾਲ ਪ੍ਰਦੂਸ਼ਿਤ ਹੋ ਜਾਂਦਾ ਹੈ ਤਾਂ ਉਹ ਧੂੰਏਂ ਵਾਂਗ ਹਵਾ ਵਿੱਚ ਮਿੰਟਾਂ ਤਕ ਤੈਰਦੇ ਹਨ, ਜਿਸ ਨਾਲ ਦੂਸਰਿਆਂ ਨੂੰ ਖਤਰਾ ਹੁੰਦਾ ਹੈ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਮਗਰੋਂ ਖੋਜਕਾਰਾਂ ਨੇ ਤਰਕ ਦਿੱਤਾ ਕਿ ਕੋਵਿਡ-19 ਹਵਾਈ ਨਹੀਂ ਸੀ। ਯੂ ਐਸ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ ਡੀ ਸੀ) ਨੇ ਮਈ ਵਿੱਚ ਐਲਾਨ ਕੀਤਾ ਸੀ ਕਿ ਸਾਹ ਤਰਲ ਪਦਾਰਥ ਦੇ ਸੰਪਰਕ ਵਿੱਚ ਬਹੁਤ ਮਹੀਨ ਸਾਹ ਦੀਆਂ ਬੂੰਦਾਂ ਅਤੇ ਏਅਰਸੋਲ ਕਣ ਹਵਾ ਵਿੱਚ ਮੌਜੂਦ ਹੁੰਦੇ ਹਨ ਅਤੇ ਜੋ ਵਾਇਰਸ ਲੈ ਜਾਂਦੇ ਹਨ।

Read More Punjabi Newspaper

Continue Reading

ਸਿਹਤ

ਕੋਰੋਨਾ ਫੇਫੜਿਆਂ ਉਤੇ ਗਹਿਰਾ ਅਸਰ ਪਾ ਸਕਦੈ

Published

on

Corona

ਬ੍ਰਿਟੇਨ, 28 ਮਈ – ਕੋਰੋਨਾ ਵਾਇਰਸ (ਕੋਵਿਡ-19) ਦਾ ਸਭ ਤੋਂ ਵੱਧ ਫੇਫੜਿਆਂ ਉਤੇ ਅਸਰ ਪੈਂਦਾ ਹੈ। ਇਸ ਦਾ ਨਵੀਂ ਖੋਜ ਤੋਂ ਪਤਾ ਲੱਗਾ ਹੈੈ। ਵਿਗਿਆਨੀਆਂ ਨੂੰਕੋਰੋਨਾ ਪੀੜਤਾਂ ਦੇ ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਬਾਅਦ ਵੀ ਫੇਫੜਿਆਂ ਨੂੰ ਲਗਾਤਾਰ ਨੁਕਸਾਨ ਪਹੁੰਚਣ ਦੇ ਲੱਛਣਾਂ ਦਾ ਪਤਾ ਲੱਗਾ ਹੈ।
ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਤੇ ਸ਼ੇਫੀਲਡ ਯੂਨੀਵਰਸਿਟੀ ਦੇ ਖੋਜਕਾਰਾਂ ਅਨੁਸਾਰ ਸੀਟੀ ਸਕੈਨ ਅਤੇ ਕਲੀਨੀਕਲ ਟੈਸਟ ਨਾਲ ਇਸ ਦੀ ਪਛਾਣ ਨਹੀਂ ਹੋਈ। ਹਾਈਪਰਪੋਲਾਈਰਾਈਜ਼ਡ ਜੇਨਾਨ ਐਮ ਆਰ ਆਈ ਸਕੈਨ ਦੇ ਨਾਲ ਕੋਰੋਨਾ ਰੋਗੀਆਂ ਦੇ ਫੇਫੜਿਆਂ ਵਿੱਚ ਅਸਮਾਨਤਾ ਪਾਈ ਗਈ। ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਪਿੱਛੋਂ ਕਈ ਮਰੀਜ਼ਾਂ ਵਿੱਚ ਇਸ ਦੀ ਪਛਾਣ ਕੀਤੀ ਗਈ। ਕੁਝ ਮਰੀਜਾਂ ਨੂੰ ਨੌਂ ਮਹੀਨੇ ਬਾਅਦ ਫੇਫੜਿਆਂ ਨੂੰ ਨੁਕਸਾਨ ਹੋਇਆ ਹੈ। ਰੇਡੀਓਲਾਜੀ ਮੈਗਜ਼ੀਨ ਵਿੱਚ ਛਪੀ ਖੋਜ ਤੋਂ ਜ਼ਾਹਰ ਹੋਇਆ ਕਿ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ ਨੂੰ ਵੀ ਇਸੇ ਤਰ੍ਹਾਂ ਦਾ ਨੁਕਸਾਨ ਪਹੁੰਚ ਸਕਦਾ ਹੈ। ਅਜਿਹੇ ਪੀੜਤਾਂ ਨੂੰ ਲੰਬੇ ਸਮੇਂ ਤੱਕ ਸਾਹ ਫੁੱਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੋਜਕਾਰਾਂ ਨੇ ਇਹ ਕਿਹਾ ਕਿ ਇਸ ਦੀ ਪੁਸ਼ਟੀ ਲਈ ਵਿਆਪਕ ਖੋਜ ਦੀ ਜ਼ਰੂਰਤ ਹੈ। ਖੋਜ ਦੇ ਪ੍ਰਮੁੱਖ ਖੋਜਕਾਰ ਅਤੇ ਆਕਸਫੋਰਡ ਦੇ ਪ੍ਰੋਫੈਸਰ ਫਰਗਸ ਗਲੀਸਨ ਨੇ ਕਿਹਾ, ‘ਹਸਪਤਾਲ ਤੋਂ ਛੁੱਟੀ ਮਿਲਣ ਦੇ ਮਹੀਨਿਆਂ ਬਾਅਦ ਵੀ ਕਈ ਮਰੀਜ਼ਾਂ ਨੂੰ ਸਾਹ ਫੁੱਲਣ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਲੋਕਾਂ ਦੇ ਸੀਟੀ ਸਕੈਨ ਵਿੱਚ ਫੇਫੜਿਆਂ ਨੂੰ ਠੀਕ ਪਾਇਆ ਗਿਆ ਸੀ। ਇਹ ਨਤੀਜੇ ਸ਼ੁਰੂਆਤੀ ਹਨ। ਸਾਨੂੰ ਇਸ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਸਮਝਣ ਦੇ ਲਈ ਵਿਆਪਕ ਖੋਜ ਦੀ ਜ਼ਰੂਰਤ ਹੈ।’

Continue Reading

ਰੁਝਾਨ


Copyright by IK Soch News powered by InstantWebsites.ca