ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ
Connect with us [email protected]

ਤਕਨੀਕ

ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ

Published

on

ਨਵੀਂ ਦਿੱਲੀ, 5 ਅਗਸਤ – ਆਰਥਿਕ ਸੰਕਟ ਵਿੱਚ ਫਸੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਅੱਗੇ ਇੱਕ ਨਵੀਂ ਮੁਸੀਬਤ ਆ ਗਈ ਹੈ। ਟੈਲੀਕਾਮ ਯੰਤਰ ਬਣਾਉਣ ਵਾਲੀ ਨੋਕੀਆ, ਏਰਿਕਸਨ, ਹੁਵਾਵੇਈ ਅਤੇ ਜੈੱਡ ਟੀ ਈ ਵਰਗੀਆਂ ਕੰਪਨੀਆਂ ਨੇ ਵੋਡਾਫੋਨ-ਆਈਡੀਆ ਤੋਂ 4ਜੀ ਯੰਤਰ ਦੇ ਆਰਡਰ ਲੈਣਾ ਬੰਦ ਕਰ ਦਿੱਤਾ ਹੈ।

ਟੈਲੀਕਾਮ ਯੰਤਰ ਬਣਾਉਣ ਵਾਲੀ ਕੰਪਨੀਆਂ ਨੂੰ ਲੱਗਦਾ ਹੈ ਕਿ ਨਕਦੀ ਸੰਕਟ ਵਿੱਚ ਫਸੀ ਵੋਡਾਫੋਨ-ਆਈਡੀਆ ਤੋਂ ਪੈਸੇ ਮਿਲਣ ਵਿੱਚ ਉਨ੍ਹਾਂ ਨੂੰ ਦਿੱਕਤ ਆ ਸਕਦੀ ਹੈ। ਇਸ ਕਾਰਨ ਵੋਡਾਫੋਨ ਆਈਡੀਆ ਦਾ ਐਕਸਪੈਂਸ਼ਨ ਪਲਾਨ ਵੀ ਪ੍ਰਭਾਵਿਤ ਹੋ ਰਿਹਾ ਹੈ। ਸੇਵਾ ‘ਚ ਕਮੀ ਕਾਰਨ ਵੋਡਾਫੋਨ-ਆਈਡੀਆ ਨੂੰ ਛੱਡਣ ਵਾਲੇ ਗਾਹਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।

ਆਰਥਿਕ ਸੰਕਟ ਵਿੱਚ ਫਸੀ ਕੰਪਨੀ ਨੇ 22 ਸਰਕਲ ਦੇ ਕੰਮ ਨੂੰ 10 ਸਰਕਲ ਵਿੱਚ ਸਮੇਟ ਦਿੱਤਾ ਹੈ ਅਤੇ ਇਸ ਕਾਰਨ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੰਪਨੀ ਤੋਂ 1500 ਲੋਕਾਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ।

ਇਸ ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਛੇ ਮਹੀਨੇ ਤੋਂ ਵੋਡਾਫੋਨ-ਆਈਡੀਆ ਆਪਣੇ ਕਾਰੋਬਾਰ ਦਾ ਮੁੜ ਗਠਨ ਕਰ ਰਹੀ ਹੈ। ਟੈਲੀਕਾਮ ਯੰਤਰ ਬਣਾਉਣ ਦੇ ਲਈ ਯੂਰਪ ਦੇ ਵੈਂਡਰ ਵਿੱਚੋਂ ਨਵੇਂ ਆਰਡਰ ਤੋਂ ਪਹਿਲਾਂ ਸਕਿਓਰਿਟੀ ਦੇ ਰੂਪ ‘ਚ ਕੁਝ ਰਕਮ ਲੈਣ ਦਾ ਫੈਸਲਾ ਕੀਤਾ ਹੈ।

ਚੀਨੀ ਵੈਂਡਰ ਦਾ ਪੇਮੈਂਟ ਪਲਾਨ ਥੋੜਾ ਫਲੈਕਸੀਬਲ ਸੀ ਪਰ ਉਨ੍ਹਾਂ ਨੇ ਵੀ ਨਵੇਂ ਆਰਡਰ ਲੈਣੇ ਬੰਦ ਕਰ ਦਿੱਤੇ ਹਨ। ਨੋਕੀਆ ਅਤੇ ਐਰਿਕਸਨ ਵਰਗੀਆਂ ਯੂਰਪੀ ਕੰਪਨੀਆਂ ਨੇ ਵੋਡਾਫੋਨ ਆਈਡੀਆ ਲਈ ਪੁਰਾਣੇ ਆਰਡਰ ਵਾਸਤੇ ਬੈਂਕ ਦੇ ਕ੍ਰੈਡਿਟ ਲੈਟਰ ਆਪਣੇ ਕੋਲ ਰੱਖੇ ਹਨ ਅਤੇ ਨਵੇਂ ਆਰਡਰ ਲਈ ਫਿਰ ਏਦਾਂ ਦੀ ਸਿਕਿਓਰਿਟੀ ਦੀ ਮੰਗ ਰਹੀਆਂ ਹਨ।

ਵੋਡਾਫੋਨ ਆਈਡੀਆ ਲਈ ਇਹ ਬਹੁਤ ਮੁਸ਼ਕਲ ਕੰਮ ਹੈ। ਪਿੱਛੇ ਜਿਹੇ ਵੋਡਾਫੋਨ ਆਈਡੀਆ ਨੇ ਸੁਪਰੀਮ ਕੋਰਨਰ ਨੂੰ ਦੱਸਿਆ ਸੀ ਕਿ ਕੋਈ ਵੀ ਬੈਂਕ ਗਾਰੰਟੀ ਦੇਣ ਲਈ ਤਿਆਰ ਨਹੀਂ ਹੈ ਕਿਉਂਕਿ ਮਾਰਚ ਦੇ ਅਖੀਰ ਤੱਕ ਉਨ੍ਹਾਂ ਦਾ ਕਰਜ਼ਾ 1,12,520 ਕਰੋੜ ਰੁਪਏ ‘ਤੇ ਪਹੁੰਚ ਗਿਆ ਸੀ।

ਤਕਨੀਕ

1 ਨਵੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਵਰਨਾ Samsung, Apple ਸਮੇਤ ਇਨ੍ਹਾਂ 50 ਸਮਾਰਟਫੋਨਜ਼ ‘ਚ ਨਹੀਂ ਚੱਲੇਗਾ WhatsApp

Published

on

whatsapp

WhatsApp ਯੂਜ਼ਰਜ਼ ਲਈ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਪੁਰਾਣੇ ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਜਾਣ ਲਓ ਕਿ 1 ਨਵੰਬਰ ਤੋਂ ਕੁਝ ਚੋਣਵੇ ਸਮਾਰਟਫੋਨਜ਼ ‘ਚ WhatsApp ਕੰਮ ਕਰਨਾ ਬੰਦ ਕਰ ਦੇਵੇਗਾ। WhatsApp ਨੇ ਐਲਾਨ ਕੀਤਾ ਹੈ ਕਿ ਪੁਰਾਣੇ ਐਂਡਰਾਇਡ ਤੇ iOS ਵਰਜ਼ਨ ਵਾਲੇ ਸਮਾਰਟਫੋਨ ‘ਚ 1 ਨਵੰਬਰ ਤੋਂ WhatsApp ਚੱਲਣਾ ਬੰਦ ਹੋ ਜਾਵੇਗਾ। ਅਜਿਹੇ ਵਿਚ WhatsApp ਸਿਰਫ਼ ਐਂਡਰਾਇਡ ਆਪਰੇਟਿੰਗ ਸਿਸਟਮ 4.1 ਤੇ ਉਸ ਤੋਂ ਉੱਪਰਲੇ ਵਰਜ਼ਨ ‘ਤੇ ਕੰਮ ਕਰੇਗਾ। ਇਸੇ ਤਰ੍ਹਾਂ iOS 10 ਤੇ ਉਸ ਤੋਂ ਉੱਪਰਲੇ ਵਰਜ਼ਨ ਵਾਲੇ ਸਮਾਰਟਪੋਨ ‘ਚ ਹੀ WhatsApp ਦਾ ਇਸੇਤਮਾਲ ਕੀਤਾ ਜਾ ਸਕੇਗਾ। ਸਾਧਾਰਨ ਸ਼ਬਦਾਂ ‘ਚ ਕਹੀਏ ਤਾਂ ਜੇਕਰ ਤੁਹਾਡਾ ਸਮਾਰਟਫੋਨ 2013 ਤੋਂ ਪਹਿਲਾਂ ਦਾ ਹੈ ਤਾਂ ਸਮਾਰਟਫੋਨ ‘ਚ WhatsApp ਕੰਮ ਨਹੀਂ ਕਰੇਗਾ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ WhatsApp ਬਿਨਾਂ ਰੁਕੇ ਚੱਲਦਾ ਰਹੇ, ਤਾਂ ਬਿਹਤਰ ਹੈ ਕਿ ਤੁਸੀਂ ਲੇਟੈਸਟ ਐਂਡਰਾਇਡ ਜਾਂ ਫਿਰ iOS ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਸਮਾਂ ਰਹਿੰਦੇ ਇਸਤੇਮਾਲ ਸ਼ੁਰੂ ਕਰ ਦਿਉ, ਵਰਨਾ ਹੋ ਸਕਦਾ ਹੈ ਦੀਵਾਲੀ ਫੈਸਟੀਵਲ ਸੀਜ਼ਨ ‘ਚ ਤੁਹਾਡੇ ਸਮਾਰਟਫੋਨ ‘ਤੇ WhatsApp ਕੰਮ ਕਰਨਾ ਬੰਦ ਕਰ ਦੇਵੇ। ਯੂਜ਼ਰਜ਼ ਫੋਨ ਦੇ Setting Menu ਦੇ About Session ‘ਤੇ ਜਾ ਕੇ ਆਪਣੇ ਸਾਫਟਵੇਅਰ ਅਪਡੇਟ ਬਾਰੇ ਡਿਟੇਲ ਚੈੱਕ ਕਰ ਸਕਦੇ ਹਨ।

Read More Latest Punjabi News

Continue Reading

ਤਕਨੀਕ

ਟਵਿੱਟਰ ਨੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਵਿਖਾਉਣ ਵਾਲਾ ਨਕਸ਼ਾ ਹਟਾਇਆ

Published

on

twitter

ਨਵੀਂ ਦਿੱਲੀ, 29 ਜੂਨ – ਭਾਰੀ ਵਿਰੋਧ ਪਿੱਛੋਂ ਟਵਿੱਟਰ ਨੇ ਕੱਲ੍ਹ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਵਿਖਾਉਣ ਵਾਲੇ ਨਕਸ਼ੇ ਨੂੰ ਆਪਣੀ ਵੈਬਸਾਈਟ ਤੋਂ ਹਟਾ ਲਿਆ ਹੈ।
ਸੂਚਨਾ ਟੈਕਨਾਲੋਜੀ (ਆਈ ਟੀ) ਦੇ ਨਵੇਂ ਨਿਯਮਾਂ ਦੀ ਪਾਲਣਾ ਬਾਰੇ ਭਾਰਤ ਸਰਕਾਰ ਨਾਲ ਅੜਿੱਕੇ ਦੌਰਾਨ ਟਵਿਟਰ ਦੀ ਵੈਬਸਾਈਟ ਭਾਰਤ ਦਾ ਗਲਤ ਨਕਸ਼ਾ ਦਿਖਾ ਰਹੀ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰਾ ਦੇਸ਼ ਵਿਖਾਇਆ ਗਿਆ ਸੀ। ਟਵਿੱਟਰ ਵੈਬਸਾਈਟ ਉਤੇ ਕਰੀਅਰ ਬਲਾਕ ਵਿੱਚ ‘ਟਵੀਪ ਲਾਈਫ ਸਿਰਲੇਖ’ ਤਹਿਤ ਇਹ ਸਪੱਸ਼ਟ ਗੜਬੜੀ ਨਜ਼ਰ ਆਈ ਸੀ। ਇਸ ਬਾਰੇ ਦੇਸ਼ ਵਾਸੀਆਂ ਨੇ ਸਖ਼ਤ ਵਿਰੋਧ ਪ੍ਰਗਟਾਇਆ ਅਤੇ ਮਾਇਕ੍ਰੋਬਲਾਗਿੰਗ ਪਲੇਟਫਾਰਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਟਵਿੱਟਰ ਨੇ ਭਾਰਤ ਦਾ ਨਕਸ਼ਾ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਲੇਹ ਨੂੰ ਚੀਨ ਦਾ ਹਿੱਸਾ ਵਿਖਾਇਆ ਸੀ। ਵਿਰੋਧ ਦੌਰਾਨ ਕੱਲ੍ਹ ਸ਼ਾਮ ਟਵਿੱਟਰ ਨੇ ਨਕਸ਼ਾ ਹਟਾ ਲਿਆ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸ ਤੋਂ ਪਹਿਲਾਂ ਟਵਿੱਟਰ ਦੀ ਵੈਬਸਾਈਟ ਉੱਤੇ ਭਾਰਤ ਦੇ ਨਕਸ਼ੇ ਨਾਲ ਛੇੜਖਾਨੀ ਕਰ ਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰਾ ਦੇਸ਼ ਦਿਖਾਇਆ ਗਿਆ ਸੀ।

Continue Reading

ਤਕਨੀਕ

ਸਮਾਰਟਫੋਨ ਰਾਹੀਂ ਕੋਵਿਡ-19 ਦੀ ਸਸਤੀ ਤੇ ਜਲਦੀ ਜਾਂਚ ਦਾ ਅਨੋਖਾ ਤਰੀਕਾ

Published

on

Covid-19 via smartphone

ਲੰਡਨ, 25 ਜੂਨ – ਕੋਵਿਡ-19 ਦਾ ਪਤਾ ਲਾਉਣ ਲਈ ਖੋਜਕਾਰਾਂ ਨੇ ਇੱਕ ਅਜਿਹੀ ਸਸਤੀ ਤਕਨੀਕ ਤਿਆਰ ਕੀਤੀ ਹੈ, ਜਿਸ ਵਿੱਚ ਸਮਾਰਟਫੋਨ ਦੀ ਸਕਰੀਨ ਤੋਂ ਲਏ ਨਮੂਨਿਆਂ ਦੀ ਜਾਂਚ ਕਰ ਕੇ ਇਨਫੈਕਸ਼ਨ ਦਾ ਸਹੀ ਅਤੇ ਜਲਦੀ ਨਾਲ ਪਤਾ ਲਾਇਆ ਜਾ ਸਕਦਾ ਹੈ।
ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਨੇ ਸਮਾਰਟਫੋਨ ਦੀ ਸਕਰੀਨ ਤੋਂ ਲਏ ਸਵਾਬ ਦਾ ਟੈੱਸਟ ਕੀਤਾ ਤਾ ਪਤਾ ਲੱਗਾ ਕਿ ਨੱਕ ਦੇ ਸਵਾਬ ਵਾਲੀ ਪੀ ਸੀ ਆਰ ਜਾਂਚ ਵਿੱਚ ਇਨਫੈਕਟਿਡ ਨਿਕਲੇ ਲੋਕ ਸਮਾਰਟਫੋਨ ਦੀ ਸਕਰੀਨ ਤੋਂ ਲਏ ਸਵਾਬ ਦੀ ਜਾਂਚ ਵਿੱਚ ਵੀ ਇਨਫੈਕਟਿਡ ਨਿਕਲੇ। ਨਵੀਂ ਤਕਨੀਕ ਬਾਰੇ ਪਿਛਲੇ ਮੰਗਲਵਾਰ ਜਰਨਲ ਈ-ਲਾਈਫ ਵਿੱਚ ਦੱਸਿਆ ਗਿਆ ਹੈ। ਇਸ ਤਕਨੀਕ ਨੇ 81 ਤੋਂ 100 ਫੀਸਦੀ ਇਨਫੈਕਟਿਡ ਲੋਕਾਂ ਦੇ ਸਮਾਰਟਫੋਨ ਉੱਤੇ ਵਾਇਰਸ ਦੀ ਮੌਜੂਦਗੀ ਦਾ ਪਤਾ ਲਾਇਆ, ਜੋ ਸਹੀ ਜਾਂਚ ਸਾਬਤ ਹੋ ਸਕਦੀ ਹੈ।ਖੋਜਕਾਰਾਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਨਮੂਨੇ ਇਕੱਠੇ ਕਰਨ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਤੇ ਇਸ ਵਿੱਚ ਮੈਡੀਕਲ ਕਰਮਚਾਰੀ ਦੀ ਵੀ ਜ਼ਰੂਰਤ ਨਹੀਂ। ਯੂ ਸੀ ਐਲ ਇੰਸਟੀਚਿਊਟ ਆਫ ਆਪਥਲਮੋਲਾਜੀ ਦੇ ਰੋਦਿਰਗੋ ਯੰਗ ਨੇ ਕਿਹਾ ਕਿ ਕਈ ਲੋਕਾਂ ਵਾਂਗ ਮੈਂ ਵੀ ਖਾਸ ਤੌਰ ਉੱਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਮਹਾਮਾਰੀ ਦੇ ਸਮਾਜਕ ਤੇ ਆਰਥਿਕ ਪ੍ਰਭਾਵਾਂ ਤੋਂ ਚਿੰਤਤ ਸੀ। ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕ ਨਾ ਸਿਰਫ ਕੋਵਿਡ-19 ਦੀ ਵਿਆਪਕ ਪੱਧਰ ਉੱਤੇ ਜਾਂਚ ਨੂੰ ਆਸਾਨ ਬਣਾਏਗੀ, ਬਲਕਿ ਇਸ ਦੀ ਵਰਤੋਂ ਭਵਿੱਖ ਵਿੱਚ ਮਹਾਮਾਰੀ ਨੂੰ ਰੋਕਣ ਵਿੱਚ ਵੀ ਕੀਤੀ ਜਾ ਸਕੇਗੀ। ਇਸ ਤਕਨੀਕ ਦੇ ਤਹਿਤ ਜਾਂਚ ਦੇ ਲਈ ਡਾਇਗਨੋਸਿਸ ਬਾਇਓਟੈਕ ਵੱਲੋਂ ਇੱਕ ਮਸ਼ੀਨ ਬਣਾਈ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca