ਅੱਜ-ਨਾਮਾ-ਨਵੰਬਰ 18 2020 - ਇਕ ਸੋਚ
Connect with us [email protected]

ਅੱਜ-ਨਾਮਾ

ਅੱਜ-ਨਾਮਾ-ਨਵੰਬਰ 18 2020

Published

on

ajjnama

ਕਾਂਗਰਸ ਪਾਰਟੀ ਵਿੱਚ ਘਮਸਾਨ ਛਿੜਿਆ,
ਹਾਈ-ਕਮਾਂਡ ਕਟਹਿਰੇ ਵਿੱਚ ਖੜੀ ਮੀਆਂ।
ਬਿਹਾਰ ਚੋਣਾਂ ਵਿੱਚ ਹੋਈ ਜਦ ਹਾਰ ਤਕੜੀ,
ਕਾਂਗਰਸ ਲੀਡਰਾਂ ਨੂੰ ਚਿੱਪ ਸੀ ਚੜ੍ਹੀ ਮੀਆਂ।
ਕਹਿੰਦੇ ਪਾਰਟੀ ਖਿਸਕੀ ਨਹੀਂ ਕਿਤੇ ਅੱਗੇ,
ਗੱਡੀ ਪਹਿਲੇ ਹੀ ਪਿੰਡ ਪਈ ਖੜੀ ਮੀਆਂ।
ਹਰ ਕੋਈ ਰਾਹੁਲ ‘ਤੇ ਲਾਂਵਦਾ ਚੋਭ ਮਿਲਦਾ,
ਜਿਸਦੀ ਅਕਲ ਚੌਰਾਹੇ ਵਿੱਚ ਅੜੀ ਮੀਆਂ।
ਕਰਨਾ ਪ੍ਰਚਾਰ ਸੀ ਜਿੱਦਣ ਬਿਹਾਰ ਦੇ ਵਿੱਚ,
ਤੁਰ ਗਿਆ ਸੀਗਾ ਮੈਦਾਨ ਤੋਂ ਬਾਹਰ ਮੀਆਂ।
ਛੁੱਟੀਆਂ ਕੱਟਣ ਲਈ ਗਿਆ ਪਹਾੜ ਉੱਪਰ,
ਨੇੜੇ-ਤੇੜੇ ਨਹੀਂ ਲੱਭੀ ਕੋਈ ਠਾਹਰ ਮੀਆਂ।
-ਤੀਸ ਮਾਰ ਖਾਂ

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਨਵੰਬਰ 26 2020

Published

on

ajjnama

ਚੱਲ ਪਏ ਹਨ ਕਿਸਾਨ ਕਰ ਕਮਰ-ਕੱਸੇ,
ਲਈ ਆ ਦਿੱਲੀ ਨੂੰ ਘੱਤ ਵਹੀਰ ਮੀਆਂ।
ਜਿਹੜਾ ਮੋਦੀ ਸਰਕਾਰ ਦਾ ਰੰਗ ਦੀਂਹਦਾ,
ਧੁੰਦਲੀ ਦਿੱਸਦੀ ਸਿਰਫ ਤਸਵੀਰ ਮੀਆਂ।
ਕਹਿੰਦੀ ਭਾਵੇਂ ਸਰਕਾਰ ਕੁਝ ਸਬਰ ਰੱਖੋ,
ਧਰਨੀ ਔਖੀ ਕਿਸਾਨ ਲਈ ਧੀਰ ਮੀਆਂ।
ਹਿੰਮਤ ਬਾਝ ਨਾ ਕੰਮ ਨੇ ਰਾਸ ਆਉਂਦੇ,
ਘੜਨੀ ਪੈਂਦੀ ਹੈ ਆਪ ਤਕਦੀਰ ਮੀਆਂ।
ਮੂਹਰੇ ਖੱਟਰ ਹਰਿਆਣੀਆ ਕਹੀ ਜਾਂਦਾ,
ਕਹਿੰਦਾ ਦਿੱਲੀ ਨੂੰ ਦੇਣੇ ਨਾ ਜਾਣ ਮੀਆਂ।
ਉਹੀਓ ਅੱਜ ਕਿਸਾਨਾਂ ਦੇ ਬਣੇ ਦੁਸ਼ਮਣ,
ਜਿਹੜੇ ਦਿੱਤਾ ਕਿਸਾਨਾਂ ਦਾ ਖਾਣ ਮੀਆਂ।
-ਤੀਸ ਮਾਰ ਖਾਂ

Click here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 25, 2020

Published

on

ajjnama

ਚਿੱਠੀ ਆਈ ਹੈ ਕੇਂਦਰ ਤੋਂ ਫੇਰ ਕਹਿੰਦੇ,
ਲਏ ਹਨ ਕੇਂਦਰ ਨੇ ਸੱਦ ਕਿਸਾਨ ਮੀਆਂ।
ਪੰਜਾਬ ਵਿਚਲੀ ਤੇ ਕੇਂਦਰ ਸਰਕਾਰ ਜਾਣੇ,
ਹੋ ਗਿਆ ਕਿੰਨਾ ਹੈ ਵੱਡਾ ਨੁਕਸਾਨ ਮੀਆਂ।
ਇਹੀਓ ਗੱਲ ਜੇ ਪਹਿਲਾਂ ਦੀ ਸੁਰੂ ਹੁੰਦੀ,
ਛੱਡੇ ਜਾਂਦੇ ਨਹੀਂ ਗਰਮ ਬਿਆਨ ਮੀਆਂ।
ਮਸਲਾ ਓਦੋਂ ਹੀ ਜਾਵਣਾ ਨਿਪਟ ਇਹ ਸੀ,
ਕੀਤਾ ਜਿੱਧਰ ਗਿਆ ਅੱਜ ਧਿਆਨ ਮੀਆਂ।
ਹੋ ਗਈ ਦੇਰ ਤਾਂ ਇਹਨੂੰ ਵੀ ਭੁੱਲ ਜਾਈਏ,
ਭੁਲਾ ਦਿਓ ਸਮਾਂ ਜੋ ਗਿਆ ਹੈ ਬੀਤ ਮੀਆਂ।
ਰਸਤਾ ਬਿੱਲੀ ਨਹੀਂ ਅੱਗੋਂ ਕੋਈ ਕੱਟ ਜਾਵੇ,
ਛੇੜਿਆ ਜਾਵੇ ਸਮਝੌਤੇ ਲਈ ਗੀਤ ਮੀਆਂ।
-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 24 2020

Published

on

ajjnama

ਫਿਕਰਾਂ ਵਿੱਚ ਪਿਆ ਕੋੜਮਾ ਬਾਦਲਾਂ ਦਾ,
ਨਿੱਖੜਦੀ ਪਾਰਟੀ ਦੀ ਜਾਪੇ ਡਾਰ ਮੀਆਂ।
ਜਿਹੜੇ ਬਾਪੂ ਦੇ ਚਿਰਾਂ ਦੇ ਕਈ ਮਿੱਤਰ,
ਪੱਲਾ ਛੱਡਣ ਲਈ ਹੋਏ ਤਿਆਰ ਮੀਆਂ।
ਆ ਗਈ ਉੱਤੋਂ ਆਹ ਚੋਣ ਸ਼ਰੋਮਣੀ ਦੀ,
ਮੈਂਬਰ ਬੈਠ ਗਏ ਘੇਸਲ ਨੇ ਮਾਰ ਮੀਆਂ।
ਵਿੱਚੋਂ ਘਰਾਂ ਦੇ ਹੋਏ ਨੇ ਗਾਇਬ ਮੈਂਬਰ,
ਕਰਿਆ ਫੋਨ ਨਹੀਂ ਚੁੱਕਦੇ ਯਾਰ ਮੀਆਂ।
ਪਾਰਟੀ ਦੂਸਰੀ ਹੋਈ ਸਰਗਰਮ ਵਾਹਵਾ,
ਦਿਨੇ-ਰਾਤ ਰਹੇ ਲੀਡਰ ਆ ਦੌੜ ਮੀਆਂ।
ਇਨ੍ਹਾਂ ਦੌੜਾਂ ‘ਤੇ ਕਈਆਂ ਦੀ ਅੱਖ ਲੱਗੀ,
ਕਈਆਂ ਸਾਲਾਂ ਦੀ ਕੱਢਣਗੇ ਔੜ ਮੀਆਂ।
-ਤੀਸ ਮਾਰ ਖਾਂ

Continue Reading

ਰੁਝਾਨ