ਅੱਜ-ਨਾਮਾ-ਨਵੰਬਰ 17, 2020 - ਇਕ ਸੋਚ
Connect with us [email protected]

ਅੱਜ-ਨਾਮਾ

ਅੱਜ-ਨਾਮਾ-ਨਵੰਬਰ 17, 2020

Published

on

ajjnama

ਖਿੜਿਆ ਜਾਪੇ ਨਿਤੀਸ਼ ਕੁਮਾਰ ਮਿੱਤਰ,
ਕੁਰਸੀ ਅਜੇ ਵੀ ਕੋਲ ਆ ਰਹੀ ਮਿੱਤਰ।
ਸੀਟਾਂ ਘੱਟ ਹਨ ਅੱਗੇ ਤੋਂ ਬਹੁਤ ਬੇਸ਼ੱਕ,
ਭਾਜਪਾ ਲੀਹ ਤੋਂ ਅਜੇ ਨਾ ਲਹੀ ਮਿੱਤਰ।
ਮੰਤਰੀ ਥੋੜ੍ਹੇ ਜਿਹੇ ਆਪਣੀ ਪਾਰਟੀ ਦੇ,
ਏਨੀ ਮਾਰ ਉਸ ਹੱਸ ਕੇ ਸਹੀ ਮਿੱਤਰ।
ਬਾਕੀ ਗੱਲਾਂ ਦੇ ਵਿੱਚ ਵੀ ਕਰੂਗਾ ਉਹ,
ਜੋ ਵੀ ਗੱਲ ਆ ਭਾਜਪਾ ਕਹੀ ਮਿੱਤਰ।
ਕੁਰਸੀ ਉਹੀ ਤੇ ਓਹੀ ਨਿਤੀਸ਼ ਮਿੱਤਰ,
ਅੱਖਾਂ ਵਿੱਚ ਨਾ ਓਦਾਂ ਦਾ ਤਾਅ ਮਿੱਤਰ।
ਪੇਪਰ ਵੇਟ ਤੋਂ ਵੱਧ ਨਹੀਂ ਵੇਟ ਉਹਦਾ,
ਚਿਹਰੇ ਉੱਤੇ ਨਾ ਲੱਭਦਾ ਚਾਅ ਮਿੱਤਰ।
-ਤੀਸ ਮਾਰ ਖਾਂ

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਦਸੰਬਰ 05, 2020

Published

on

ajjnama

ਅਲੋਕਾਰ ਜਿਹੀ ਦਿੱਲੀ ਤੋਂ ਖਬਰ ਆਈ,
ਚੱਲੀ ਕਿਸੇ ਸੀ ਕੋਝੀ ਜਿਹੀ ਚਾਲ ਬੇਲੀ।
ਓਬੜ ਛੋਹਰੇ ਕਿਸਾਨਾਂ ਦੇ ਵਿੱਚਫਿਰਦੇ,
ਹੋਵਣ ਜਿੱਦਾਂ ਉਹ ਉਨ੍ਹਾਂ ਦੇ ਨਾਲ ਬੇਲੀ।
ਪਿੰਡ-ਪੀੜ ਜਦ ਉਨ੍ਹਾਂ ਦਾ ਪੁੱਛਿਆ ਤਾਂ,
ਦੇਵਣ ਗੱਲਾਂ ਦੇ ਨਾਲ ਫਿਰ ਟਾਲ ਬੇਲੀ।
ਫੜਨ ਵਾਸਤੇ ਕੀਤਾ ਸੀ ਯਤਨ ਕਿਧਰੇ,
ਹੋਏ ਗਾਇਬ ਸਨ ਮਾਰ ਕੇ ਛਾਲ ਬੇਲੀ।
ਗੱਲ ਹੈ ਸੱਚੀ ਜਾਂ ਨਿਰੀ ਅਫਵਾਹ ਬੇਲੀ,
ਤਾਂ ਵੀ ਚਾਲ ਦਾ ਚੱਲਿਆ ਜ਼ਿਕਰ ਬੇਲੀ।
ਧੂੰਆਂ ਹੁੰਦਾ ਚਿੰਗਾੜੀ ਤੋਂ ਬਿਨਾਂ ਨਹੀਂਉਂ,
ਸੁਣ ਕੇ ਗੱਲ ਨੂੰ ਲੱਗਿਆ ਫਿਕਰ ਬੇਲੀ।
-ਤੀਸ ਮਾਰ ਖਾਂ

Latest Punjabi Poetry 2020

Continue Reading

ਅੱਜ-ਨਾਮਾ

ਅੱਜ-ਨਾਮਾ-ਦਸੰਬਰ 03, 2020

Published

on

ajjnama

ਦਿੱਲੀ ਜਾਣ ਲਈ ਪਹਿਲ ਪੰਜਾਬ ਕੀਤੀ,
ਹਾਮੀ ਭਰੀ ਹਰਿਆਣੀਆਂ ਨਾਲ ਮਿੱਤਰ।
ਤੁਰ ਪਏ ਯੂ ਪੀ ਦੇ ਫੇਰ ਕਿਸਾਨ ਓਧਰ,
ਆਇਆ ਕਈ ਥਾਂ ਹੋਰਉਬਾਲ ਮਿੱਤਰ।
ਰਾਜਸਥਾਨ, ਹਿਮਾਚਲ ਤੋਂ ਲੋਕ ਨਿਕਲੇ,
ਮੱਧ ਪ੍ਰਦੇਸ਼ ਤੋਂ ਉੱਠੀ ਸੀ ਤਾਲ ਮਿੱਤਰ।
ਮਹਾਰਾਸ਼ਟਰ ਦੇ ਤੀਕ ਵੀ ਲਹਿਰ ਪੁੱਜੀ,
ਆਇਆ ਜੋਸ਼ ਦੇ ਵਿੱਚ ਬੰਗਾਲ ਮਿੱਤਰ।
ਲੋਕਤੰਤਰ ਵਿੱਚ ਲੋਕੀਂਆ ਭਖੇ ਫਿਰਦੇ,
ਲੱਗਦੀ ਢੀਠ ਹੈ ਹਾਲੇ ਸਰਕਾਰ ਮਿੱਤਰ।
ਨੀਤੀ ਮਿਥੀ ਪਈ ਜਿੱਦਾਂ ਦੀ ਹਾਕਮਾਂ ਨੇ,
ਫਸਾ ਕੇ ਦੇਸ਼ ਉਹ ਦੇਣਗੇ ਮਾਰ ਮਿੱਤਰ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਦਸੰਬਰ 02, 2020

Published

on

ajjnama

ਸੱਦਿਆ ਜਦੋਂ ਸਰਕਾਰ ਨੇ ਵਾਰਤਾ ਲਈ,
ਕਈਆਂ ਲੋਕਾਂ ਨੇ ਲਾਈ ਸੀ ਆਸ ਮੀਆਂ।
ਜਿੱਦਾਂ ਕਾਹਲੀ ਦੇ ਵਿੱਚ ਬੁਲਾਈ ਬੈਠਕ,
ਇਰਾਦਾ ਜਾਪਦਾ ਸਾਫ ਸੀ ਖਾਸ ਮੀਆਂ।
ਚੱਲ ਕੇ ਗਏ ਕਿਰਸਾਨ ਤਾਂ ਪਰਤ ਆਏ,
ਕੀਤੀ ਆਸ ਨਾ ਆਈ ਆ ਰਾਸ ਮੀਆਂ।
ਪਹੁੰਚੇ ਮੰਤਰੀ ਜਿਹੜੇ ਸਰਕਾਰ ਤਰਫੋਂ,
ਵੱਡੇ ਸਾਹਬ ਦੇ ਸਿਰਫ ਨੇ ਦਾਸ ਮੀਆਂ।
ਪੱਲੇ ਜਿਨ੍ਹਾਂਵਜ਼ੀਰਾਂ ਦੇ ਆਪ ਕੁਝ ਨਹੀਂ,
ਵੇਲਾ ਟਾਲਣ ਨੂੰ ਗਏ ਭਿਜਵਾਏ ਮੀਆਂ।
ਰਾਜਨਾਥ ਜਾਂ ਅਮਿਤ ਸ਼ਾਹ ਸੱਦ ਬੈਠਕ,
ਬੈਠਕਕਰਨ ਨੂੰ ਆਪਨਾ ਆਏ ਮੀਆਂ।
ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ