ਅੱਜ-ਨਾਮਾ-ਦਸੰਬਰ 27, 2020 - ਇਕ ਸੋਚ
Connect with us apnews@iksoch.com

ਅੱਜ-ਨਾਮਾ

ਅੱਜ-ਨਾਮਾ-ਦਸੰਬਰ 27, 2020

Published

on

ajjnama

ਕਿਰਸਾਨਾਂ ਕਿਹਾ ਸਰਕਾਰ ਨੂੰ ਸੁਣੋ ਭਾਈ,
ਕਰਿਆ ਸੱਦਾ ਨਹੀਂ ਤੁਸਾਂ ਦਾ ਰੱਦ ਭਾਈ।
ਤੁਸਾਂ ਕਿਹਾ ਸੀ ਕਰਨੀ ਆ ਕੋਈ ਮੀਟਿੰਗ,
ਸੱਦਣੀ ਮੀਟਿੰਗ ਤਾਂ ਲਵੋ ਉਹ ਸੱਦ ਭਾਈ।
ਕਿਸ-ਕਿਸ ਮੁੱਦੇ ਦੀ ਓਥੇ ਵਿਚਾਰ ਹੋਣੀ,
ਪਹਿਲਾਂ ਦੱਸੋ ਜੀਕਿਹੜੀ ਹੈ ਮੱਦ ਭਾਈ।
ਪਹਿਲਾਂ ਵਾਂਗ ਟਰਕਾਊ ਨਹੀਂ ਗੱਲ ਕਰਿਓ,
ਸੋਚ-ਸਮਝ ਲਿਓ ਪਹਿਲਾਂ ਹੀ ਹੱਦ ਭਾਈ।
ਰਿੜ੍ਹ ਗਿਆ ਬਾਲ ਹੈ ਜਦੋਂ ਸਰਕਾਰ ਪਾਸੇ,
ਬਣੀ ਉਹਦੇ ਲਈ ਪਰਖ ਦਾ ਘੜੀ ਭਾਈ।
ਕੀਤੀ ਕੇਂਦਰ ਸਰਕਾਰ ਜਾਂ ਅੜੀ ਮੁੜ ਕੇ,
ਮੁਸ਼ਕਲ ਹੋਊਗੀ ਦੇਸ਼ ਲਈ ਬੜੀ ਭਾਈ।
-ਤੀਸ ਮਾਰ ਖਾਂ

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਜਨਵਰੀ 20, 2021

Published

on

ajjnama

ਛੱਬੀ ਜਨਵਰੀ ਆਈ ਜਾਂ ਪਈ ਸਿਰ `ਤੇ,
ਲੱਗੀ ਚਿੰਤਾ ਜਿਹੀ ਕਰਨ ਸਰਕਾਰ ਬੇਲੀ।
ਸੁਣਿਆ ਦਿੱਲੀ ਕਿਸਾਨਾਂ ਨੇ ਆਣ ਵੜਨਾ,
ਟਰੈਕਟਰ ਆਉਣਗੇ ਬੰਨ੍ਹ ਕੇ ਡਾਰ ਬੇਲੀ।
ਏਨੀ ਪਬਲਿਕ ਨੂੰ ਸਾਂਭਣਾ ਹੋਊ ਮੁਸ਼ਕਲ,
ਲੰਮੀ ਹੋ ਜਾਊ ਇਹ ਬਹੁਤ ਕਤਾਰ ਬੇਲੀ।
ਵਾਸਤਾ ਪਾਇਆ ਕਿਸਾਨਾਂ ਦੇ ਲੀਡਰਾਂ ਦਾ,
ਜਿਹੜੇ ਰੁਕਣ ਲਈ ਨਹੀਂ ਤਿਆਰ ਬੇਲੀ।
ਸਖਤੀ ਕੀਤਿਆਂ ਵਿਗੜਦੀ ਬਾਤ ਲੱਗਦੀ,
ਕਾਫਲਾ ਤਾਂ ਵੀ ਨਾ ਹੋਣਾ ਇਹ ਡੱਕ ਬੇਲੀ।
ਦਿੱਤਿਆਂ ਢਿੱਲ ਵੀ ਕਈ ਹਨ ਸ਼ੱਕ ਬੇਲੀ,
ਹੋ ਗਿਆ ਔਖਾ ਬਚਾਉਣਾ ਹੈ ਨੱਕ ਬੇਲੀ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 19, 2021

Published

on

ajjnama

ਲੱਗਦੀ ਫਾਲ ਪਈ ਜਾਪਦੀ ਮੋਰਚੇ ਵਿੱਚ,
ਬਚਿਆ ਜਾਂਦਾ ਤਾਂ ਬਚਣ ਕਿਸਾਨ ਭਾਈ।
ਰਾਜਸੀ ਆਗੂ ਸੰਪਰਕ ਵਿੱਚ ਕਹੇ ਜਾਂਦੇ,
ਫੜਨੀ ਮੁਸ਼ਕਲ ਹੈ ਵਗੀ ਜ਼ਬਾਨ ਭਾਈ।
ਆਪੋ ਵਿੱਚ ਜਦ ਚੱਲ ਪਈ ਚਾਂਦ-ਮਾਰੀ,
ਅਸਲੀ ਜਾਣਾ ਫਿਰ ਭੁੱਲ ਨਿਸ਼ਾਨ ਭਾਈ।
ਵੜਿਆ ਅੰਦਰ ਨਾ ਲੱਭਿਆ ਜਾਣ ਲੱਗਾ,
ਮਿਲਿਆ ਵਿੱਚ ਜਦਹੋਊ ਸ਼ੈਤਾਨ ਭਾਈ।
ਲੱਗਦੀ ਸੰਨ੍ਹ ਜੇ ਛੇਤੀ ਨਹੀਂ ਗਈ ਰੋਕੀ,
ਹੋਣੀ ਸਾਂਭਣੀ ਫੇਰ ਨਹੀਂ ਸਹਿਲ ਭਾਈ।
ਹੁੰਦੀ ਇੱਟ ਜਾਂ ਨੀਂਹਾਂ ਵਿੱਚ ਕੋਈ ਰੋੜਾ,
ਹਿੱਲਦਾ ਇੱਕ ਤੇ ਹਿੱਲਦੇ ਮਹਿਲ ਭਾਈ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 18, 2021

Published

on

ajjnama

ਚੁੱਕੀਏ ਕਲਮ ਤਾਂ ਲਿਖਣ ਨੂੰ ਕੀ ਲਿਖੀਏ,
ਲਿਖਣੋਂ ਕਲਮ ਵੀ ਕਦਮ ਅਟਕਾਏ ਬੇਲੀ।
ਰੁਲਦਾ ਫਿਰਦਾ ਈ ਮੁਲਕ ਦਾ ਅੰਨ-ਦਾਤਾ,
ਉਹਦੀ ਸੁਣੀ ਫਰਿਆਦ ਨਹੀਂ ਜਾਏ ਬੇਲੀ।
ਪੈਲੀਆਂ ਛੱਡ ਉਹ ਦਿੱਲੀ ਦੇ ਬਾਹਰ ਬੈਠਾ,
ਦਿੱਲੀ ਅਜੇ ਤੱਕ ਤਰਸ ਨਹੀਂ ਖਾਏ ਬੇਲੀ।
ਘੋਗਲ ਕੰਨੀ ਜਿਹੀ ਬਣੀ ਸਰਕਾਰ ਲੱਗਦੀ,
ਅਸਲੀਅਤ ਨਾਲ ਨਾ ਨਜ਼ਰ ਮਿਲਾਏ ਬੇਲੀ।
ਲੰਮੀਆਂ ਤਾਣ ਕੇ ਸੁੱਤਾ ਪਿਆ ਲੋਕਤੰਤਰ,
ਬਣਿਆ ਚਾਕਰ ਆ ਵੱਡੇ ਘਰਾਣਿਆਂ ਦਾ।
ਹੋ ਗਏ ਕਾਬੂ ਤੋਂ ਬਾਹਰ ਹਾਲਾਤ ਜਿੱਦਣ,
ਆਖਿਆ ਆਊਗਾ ਯਾਦ ਸਿਆਣਿਆਂ ਦਾ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca