ਅੰਮ੍ਰਿਤਸਰ ਸਮੇਤ ਛੇ ਹਵਾਈ ਅੱਡਿਆਂ ਦਾ ਨਿੱਜੀਕਰਨ ਕਰਨ ਲਈ ਕੈਬਨਿਟ ਨੋਟ ਤਿਆਰ - ਇਕ ਸੋਚ
Connect with us [email protected]

ਪੰਜਾਬੀ ਖ਼ਬਰਾਂ

ਅੰਮ੍ਰਿਤਸਰ ਸਮੇਤ ਛੇ ਹਵਾਈ ਅੱਡਿਆਂ ਦਾ ਨਿੱਜੀਕਰਨ ਕਰਨ ਲਈ ਕੈਬਨਿਟ ਨੋਟ ਤਿਆਰ

Published

on

ਨਵੀਂ ਦਿੱਲੀ, 20 ਜੁਲਾਈ- ਏਅਰਪੋਰਟਸ ਅਥਾਰਟੀ ਆਫ ਇੰਡੀਆ (ਏ ਏ ਆਈ) ਦੇ ਪ੍ਰਬੰਧ ਵਾਲੇ ਭਾਰਤ ਦੇ ਛੇ ਹਵਾਈ ਅੱਡਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਬਾਰੇ ਤਜਵੀਜ਼ ਪ੍ਰਸਤਾਵ ਨੂੰ ਇਸੇ ਮਹੀਨੇ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਦੀ ਆਸ ਹੈ, ਜਿਸ ਬਾਰੇ ਨੋਟ ਤਿਆਰ ਕੀਤਾ ਜਾ ਚੁੱਕਾ ਹੈ।
ਏ ਏ ਆਈ ਦੇ ਬੋਰਡ ਆਫ ਡਾਇਰੈਕਟਰਜ਼ ਨੇ ਅੰਮ੍ਰਿਤਸਰ, ਵਾਰਾਣਸੀ, ਭੁਬਨੇਸ਼ਵਰ, ਇੰਦੌਰ, ਰਾਏਪੁਰ ਅਤੇ ਤ੍ਰਿਚੀ ਦੇ ਹਵਾਈ ਅੱਡਿਆਂ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ ਪੀ ਪੀ) ਹੇਠ ਨਿੱਜੀ ਹੱਥਾਂ ਵਿੱਚ ਦੇ ਦੇਣ ਲਈ ਮਨਜ਼ੂਰੀ ਦੇ ਦਿੱਤੀ ਸੀ। ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਇੱਕ ਮਈ ਨੂੰ ਨਾਗਰਿਕ ਹਵਾਬਾਜ਼ੀ ਖੇਤਰ ਦੇ ਮੁੱਦਿਆਂ ਬਾਰੇ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਵਿੱਚ ਇਨ੍ਹਾਂ ਏਅਰਪੋਰਟਾਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਤੇਜ਼ ਕਰ ਕੇ ਤਿੰਨ ਮਹੀਨਿਆਂ ਵਿੱਚ ਇਸ਼ਤਿਹਾਰ ਜਾਰੀ ਕਰਨ ਦਾ ਹੁਕਮ ਦੇ ਦਿੱਤਾ ਸੀ। ਇਸ ਬਾਰੇ ਏ ਏ ਆਈ ਦੇ ਮੁਖੀ ਅਰਵਿੰਦ ਸਿੰਘ ਨੇ ਦੱਸਿਆ ਕਿ ਦੂਸਰੇ ਪੜਾਅ ਹੇਠ ਇਨ੍ਹਾਂ ਛੇ ਹਵਾਈ ਅੱਡਿਆਂ ਦੇ ਨਿੱਜੀਕਰਨੇ ਲਈ ਕੈਬਨਿਟ ਨੋਟ ਬਣ ਚੁੱਕਾ ਹੈ ਅਤੇ ਇਸੇ ਮਹੀਨੇ ਇਹ ਨੋਟ ਮੰਤਰੀ ਮੰਡਲ ਅੱਗੇ ਵਿਚਾਰ ਲਈ ਰੱਖਿਆ ਜਾਏਗਾ। ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਪਿੱਛੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਫਰਵਰੀ ਵਿੱਚ ਪਹਿਲੇ ਪੜਾਅ ਦੇ ਤਹਿਤ ਲਖਨਊ, ਅਹਿਮਦਾਦ, ਜੈਪੁਰ, ਮੰਗਲੌਰ, ਤਿਰਵੂਨੰਤਪੁਰਮ ਅਤੇ ਗੋਹਾਟੀ ਹਵਾਈ ਅੱਡਿਆਂ ਦੇ ਨਿੱਜੀਕਰਨ ਲਈ ਬੋਲੀ ਪ੍ਰਕਿਰਿਆ ਪੂਰੀ ਕੀਤੀ ਗਈ ਸੀ ਅਤੇ ਸਾਰੇ ਛੇ ਹਵਾਈ ਅੱਡਿਆਂ ਲਈ ਅਡਾਨੀ ਗਰੁੱਪ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਵਿੱਚ ਅਹਿਮਦਾਬਾਦ, ਲਖਨਊ ਤੇ ਬੰਗਲੌਰ ਹਵਾਈ ਅੱਡਿਆਂ ਦਾ ਪ੍ਰਬੰਧ ਪੰਜਾਹ ਸਾਲ ਦੇ ਲਈ ਅਡਾਨੀ ਗਰੁੱਪ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਬਾਕੀ ਤਿੰਨਾਂ ਦਾ ਪ੍ਰਬੰਧ ਵੀ ਕੰਪਨੀ ਨੂੰ ਜਲਦੀ ਸੌਂਪੀ ਜਾਣ ਦੀ ਉਮੀਦ ਹੈ। ਕਾਨੂੰਨੀ ਪੇਚ ਕਾਰਨ ਜੈਪੁਰ, ਤਿਰੂਵਨੰਤਪੁਰਮ ਅਤੇ ਗੋਹਾਟੀ ਹਵਾਈ ਅੱਡਿਆਂ ਦਾ ਪ੍ਰਬੰਧ ਅਡਾਨੀ ਗਰੁੱਪ ਨੂੰ ਹਾਲੇ ਨਹੀਂ ਮਿਲ ਸਕਿਆ।
ਭਾਰਤ ਸਰਕਾਰ ਨੇ ਹਵਾਈ ਅੱਡਿਆਂ ਦਾ ਪ੍ਰਬੰਧ ਨਿੱਜੀ ਕੰਪਨੀਆਂ ਨੂੰ ਦੇਣ ਨੂੰ ਆਤਮਨਿਰਭਰ ਭਾਰਤ ਪੈਕੇਜ ਵਿੱਚ ਵੀ ਸ਼ਾਮਲ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਕੇਜ ਦਾ ਐਲਾਨ ਕਰਦੇ ਵਕਤ ਕਿਹਾ ਸੀ ਕਿ ਇਸ ਨਾਲ ਹਵਾਈ ਅੱਡਾ ਕਾਰੋਬਾਰ ਵਿੱਚ ਨਿੱਜੀ ਨਿਵੇਸ਼ ਨੂੰ ਹੱਲਾਸ਼ੇਰੀ ਮਿਲੇਗੀ। ਪਹਿਲੇ ਪੜਾਅ ਵਿੱਚ ਜਿਨ੍ਹਾਂ ਛੇ ਹਵਾਈ ਅੱਡਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ, ਉਨ੍ਹਾਂ ਦੀ ਸਾਂਝੀ ਆਮਦਨ ਇੱਕ ਹਜ਼ਾਰ ਕਰੋੜ ਰੁਪਏ ਅਤੇ ਮੁਨਾਫਾ 540 ਕਰੋੜ ਰੁਪਏ ਸੀ ਅਤੇ ਨਿੱਜੀਕਰਨ ਨਾਲ ਏਅਰਪੋਰਟਸ ਅਥਾਰਟੀ ਆਫ ਇੰਡੀਆ ਅਥਾਰਟੀ ਨੂੰ ਇਕੱਠੇ 2300 ਕਰੋੜ ਰੁਪਏ ਮਿਲੇ ਸਨ। ਦੂਸਰਾ ਪੜਾਅ ਮਿਲਾ ਕੇ 12 ਹਵਾਈ ਅੱਡਿਆਂ ਨਾਲ ਨਿੱਜੀ ਕੰਪਨੀਆਂ ਤੋਂ 13000 ਕਰੋੜ ਮਿਲਣ ਦੀ ਆਸ ਹੈ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ‘ਚ ਬੇਅਦਬੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦਾ ਪਿੰਡ ਵਾਸੀਆਂ ਵੱਲੋਂ ਬਾਈਕਾਟ

Published

on

disrespect og guru granth sahib

ਮੋਗਾ;ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਸਬੰਧ ਵਿੱਚ ਬਾਘਾਪੁਰਾਣਾ ਦੇ ਪਿੰਡ ਲੰਗੇਆਣਾ ਦੇ ਨੌਜਵਾਨ ਦਾ ਨਾਮ ਸਾਹਮਣੇ ਆਇਆ ਸੀ।
ਇਸ ਦੇ ਸਬੰਧ ਵਿੱਚ ਅੱਜ ਲੰਗੇਆਣਾ ਦੇ ਪੂਰੇ ਪਿੰਡ ਦਾ ਇਕੱਠ ਗੁਰਦੁਆਰਾ ਸਾਹਿਬ ਲੰਗੇਆਣਾ ਵਿਚ ਰੱਖਿਆ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਉਸ ਦੇ ਪੂਰੇ ਪਰਿਵਾਰ ਦਾ ਸਾਰੇ ਪਿੰਡ ਵੱਲੋਂ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਗਿਆ ।
ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਇਹ 40-45 ਸਾਲ ਤੋਂ ਪਿੰਡ ਵਿਚ ਨਹੀਂ ਰਹਿ ਰਹੇ ਲੁਧਿਆਣਾ ਵਿੱਚ ਹੀ ਰਹਿ ਰਹੇ ਹਨ, ਲੰਗੇਆਣਾ ਵਿੱਚ ਸਿਰਫ਼ ਇਨ੍ਹਾਂ ਦੀ ਜ਼ਮੀਨ ਹੀ ਪਈ ਹੈ ਜੋ ਕਿ ਇਹ ਠੇਕੇ ਤੇ ਦਿੰਦੇ ਹਨ ਪਰ ਅੱਜ ਤੋਂ ਬਾਅਦ ਇਨ੍ਹਾਂ ਦੀ ਜ਼ਮੀਨ ਵੀ ਕੋਈ ਪਿੰਡ ਵਾਸੀ ਠੇਕੇ ਤੇ ਨਹੀਂ ਲਵੇਗਾ ਅਤੇ ਜੇਕਰ ਕੋਈ ਬਾਹਰੋਂ ਆ ਕੇ ਵੀ ਜ਼ਮੀਨ ਠੇਕੇ ਤੇ ਲਵੇਗਾ ਤਾਂ ਅਸੀਂ ਕਿਸੇ ਨੂੰ ਵੀ ਇਨ੍ਹਾਂ ਦੀ ਜ਼ਮੀਨ ਠੇਕੇ ਤੇ ਨਹੀਂ ਲੈਣ ਦਵਾਂਗੇ |
ਪਿੰਡ ਵਾਸੀਆਂ ਨੇ ਕਿਹਾ ਕਿ ਸਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਨ ਵਾਲਾ ਪਿੰਡ ਹੈ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਪੂਰੇ ਪਿੰਡ ਦਾ ਨਾਮ ਬਦਨਾਮ ਕੀਤਾ ਹੈ ਇਸ ਲਈ ਅੱਜ ਪੂਰੇ ਪਿੰਡ ਵੱਲੋਂ ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ।
ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਇਹ ਸਰਸੇ ਵਾਲਿਆਂ ਦੇ ਪੱਕੇ ਪ੍ਰੇਮੀ ਹਨ ਅਤੇ ਇਸ ਦਾ ਪਿਤਾ ਗੁਰਮੇਲ ਸਿੰਘ ਸਰਸੇ ਵਾਲਿਆਂ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਵੀ ਹੈ | ਜੋ ਪਰਿਵਾਰ ਇਨ੍ਹਾਂ ਦੀ ਜ਼ਮੀਨ ਦੀ ਵਾਹੀ ਕਰ ਰਿਹਾ ਹੈ ਲੜਕੇ ਮਿਲਣਪ੍ਰੀਤ ਨੇ ਕਿਹਾ ਕਿ ਦੋ ਸਾਲ ਤੋਂ ਇਨ੍ਹਾਂ ਦੀ ਜ਼ਮੀਨ ਸਾਡੇ ਕੋਲ ਠੇਕੇ ਤੇ ਹੈ ,ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਿਗਰਟ ਸੁੱਟ ਇਨ੍ਹਾਂ ਦੇ ਲੜਕੇ ਵੱਲੋਂ ਬਹੁਤ ਮੰਦਭਾਗੀ ਘਟਨਾ ਕੀਤੀ ਗਈ ਹੈ ।ਇਸ ਲਈ ਅਸੀਂ ਇਨ੍ਹਾਂ ਦੀ ਜ਼ਮੀਨ ਅੱਗੇ ਤੋਂ ਠੇਕੇ ਤੇ ਨਹੀਂ ਲਵਾਂਗੇ ਅਤੇ ਕਣਕ ਦੀ ਫਸਲ ਵੀ ਨਹੀਂ ਲਗਾਵਾਂਗੇ l

Read More Latest Punjabi News

Continue Reading

ਪੰਜਾਬੀ ਖ਼ਬਰਾਂ

ਐਨ ਐਸ ਕਿਉ ਐਫ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਬੈਰੀਕੇਟ ਤੋੜ ਕੇ ਮੋਤੀ ਮਹਿਲ ਦਾ ਘਿਰਾਉ, ਸੁਰੱਖਿਆ ਬਲਾਂ ਨੇ ਕੀਤਾ ਲਾਠੀਚਾਰਜ

Published

on

police

ਪਟਿਆਲਾ : ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਐਨਐਸਕਿਉਐਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਵਾਈਪੀਐਸ ਚੌਕ ਚ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਰਸਤੇ ਚ ਲਾਏ ਬੇਰੀਕੇਟ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਸੁਰਖਿਆ ਬਲਾਂ ਨਾਲ ਅਧਿਆਪਕ ਯੂਨੀਅਨ ਦੇ ਆਗੂਆਂ ਨਾਲ ਟਕਰਾ ਹੋ ਗਿਆ ਤਾਂ ਸੁਰੱਖਿਆ ਬਲਾਂ ਹਲਕਾ ਲਾਠੀਚਾਰਜ ਕੀਤਾ । ਅਧਿਆਪਕ ਯੂਨੀਅਨ ਦੇ ਕਈ ਆਗੂਆਂ ਨੂੰ ਪੁਲੀਸ ਨੇ ਗਿਫ਼ਤਾਰ ਕਰ ਕੇ ਅਣਦੱਸੀ ਥਾਂ ਤੇ ਲੈ ਗਏ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀ । ਪਰ ਸੁਰੱਖਿਆ ਬਲਾਂ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ।
ਪੰਜਾਬ ਸਰਕਾਰ ਨਾਲ ਸਾਡੀਆ ਅਣਗਿਣਤ ਮੀਟਿੰਗਾਂ ਹੋ ਚੁਕਿਆਂ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਿਰਕਦੀ । ਅਸੀਂ ਪਿਛਲੇ ਤਿੰਨ ਚਾਰ ਮਹੀਨਿਆਂ ਤੋ ਮੁੱਖ ਮੰਤਰੀ ਦੇ ਸ਼ਹਿਰ ਚ ਆਪਣੀਆਂ ਮੁਢਲੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਾਂ ਪਰੰਤੂ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਯੂਨੀਅਨ ਆਗੂ ਨੇ ਕਿਹਾ ਪ੍ਰਸ਼ਾਸ਼ਨ ਨਾਲ ਗੱਲਬਾਤ ਹਮੇਸ਼ਾਂ ਹੀ ਬੇਸਿੱਟਾ ਨਿਕਲੀ ਹੈ ਕਿਉਂਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੂੰ ਬੜਾਵਾ ਦੇ ਰਹੀਆਂ ਹਨ ਸਾਡੀਆਂ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ । ਅਧਿਆਪਕਾਂ ਨੇ ਆਪਣੇ ਗਿ੍ਰਫ਼ਤਾਰ ਸਾਥੀਆਂ ਨੂੰ ਰਿਹਾ ਕਰਵਾਉਣ ਲਈ ਮੁੜ ਫੁਹਾਰਾਂ ਚੋਂਕ ਵਿੱਚ ਧਰਨਾ ਲਾ ਦਿੱਤਾ ਹੈ। ਅਧਿਆਪਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸੋਨੂੰ ਸੂਦ ਦੇ ਦਫ਼ਤਾਰ ‘ਤੇ ਆਮਦਨ ਕਰ ਵਿਭਾਗ ਦਾ ਛਾਪਾ

Published

on

Income tax department

ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੇ ਸਮੇਂ ਲੋੜਵੰਦਾਂ ਦੀ ਮਦਦ ਕਰਕੇ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਸਨੇ ਨਾ ਸਿਰਫ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ, ਇੱਥੋਂ ਤੱਕ ਕਿ ਜਦੋਂ ਦੇਸ਼ ਵਿੱਚ ਆਕਸੀਜਨ ਲਈ ਰੌਲਾ ਪਿਆ, ਉਹ ਲੋਕਾਂ ਦੇ ਘਰਾਂ ਵਿੱਚ ਆਕਸੀਜਨ ਸਿਲੰਡਰ ਵਰਗੀਆਂ ਚੀਜ਼ਾਂ ਵੀ ਲੈ ਕੇ ਆਇਆ। ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ ਅਦਾਕਾਰ ਸੋਨੂੰ ਸੂਦ ਦੇ ਦਫਤਰ ਉੱਤੇ ਆਮਦਨ ਕਰ ਦੀ ਛਾਪੇਮਾਰੀ ਹੋਈ ਹੈ ਅਤੇ ਆਮਦਨ ਕਰ ਵਿਭਾਗ ਸੋਨੂੰ ਸੂਦ ਦੀ ਸੰਪਤੀ ਦਾ ਸਰਵੇਖਣ ਕਰਨ ਲਈ ਪਹੁੰਚ ਗਿਆ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca