ਅਮਰੀਕੀ ਜੱਜ ਦਾ ਫੈਸਲਾ ਰਾਸ਼ਟਰਪਤੀ ਟਰੰਪ ਨੂੰ ਟੈਕਸ ਰਿਟਰਨ ਦਾ ਸਾਰਾ ਵੇਰਵਾ ਦੇਣਾ ਹੀ ਪਵੇਗਾ - ਇਕ ਸੋਚ
Connect with us [email protected]

ਅੰਤਰਰਾਸ਼ਟਰੀ

ਅਮਰੀਕੀ ਜੱਜ ਦਾ ਫੈਸਲਾ ਰਾਸ਼ਟਰਪਤੀ ਟਰੰਪ ਨੂੰ ਟੈਕਸ ਰਿਟਰਨ ਦਾ ਸਾਰਾ ਵੇਰਵਾ ਦੇਣਾ ਹੀ ਪਵੇਗਾ

Published

on

ਨਿਊਯਾਰਕ, 21 ਅਗਸਤ, – ਅਮਰੀਕਾ ਵਿੱਚ ਦੂਸਰੀ ਵਾਰ ਰਾਸ਼ਟਰਪਤੀ ਚੁਣੇ ਜਾਣ ਲਈ ਮੁਹਿੰਮ ਦੇ ਦੌਰਾਨ ਡੋਨਾਲਡ ਟਰੰਪ ਨੂੰ ਆਪਣੇ ਟੈਕਸ ਰਿਟਰਨ ਗੁਪਤ ਰੱਖਣ ਦੇ ਕੇਸ ਵਿਚ ਝਟਕਾ ਲੱਗਾ ਹੈ। ਇਕ ਫੈਡਰਲ ਜੱਜ ਨੇ ਕੱਲ੍ਹ ਆਪਣੇ ਫੈਸਲੇ ਵਿਚ ਕਹਿ ਦਿੱਤਾ ਹੈ ਕਿ ਡੋਨਾਲਡ ਟਰੰਪ ਟੈਕਸ ਰਿਟਰਨ ਵਾਸਤੇ ਇਕ ਪ੍ਰੋਸੀਕਿਊਟਰ ਵਲੋਂ ਜਾਰੀ ਕੀਤੇ ਗਏ ਸੰਮਨ ਨੂੰ ਰੋਕ ਨਹੀਂ ਸਕਦੇ, ਉਨ੍ਹਾਂ ਨੂੰ ਆਪਣੇ ਟੈਕਸ ਰਿਟਰਨ ਦਾ ਵੇਰਵਾ ਦੇਣਾ ਹੀ ਹੋਵੇਗਾ।
ਵਰਨਣ ਯੋਗ ਹੈ ਕਿ ਮੈਨਹਟਨ ਦੇ ਅਟਾਰਨੀ ਸਾਈਰਸ ਵੇਂਸ ਨੇ ਸੰਮਨ ਭੇਜ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਕਸ ਰਿਟਰਨ ਦਾ 8 ਸਾਲਾਂ ਦਾ ਵੇਰਵਾ ਮੰਗਿਆ ਸੀ।ਇਸ ਬਾਰੇ ਮੈਨਹਟਨ ਦੇ ਜ਼ਿਲਾ ਜੱਜ ਵਿਕਟਰ ਮਾਰੇਰੋ ਨੇ ਆਪਣੇ 103 ਪੇਜ ਲੰਮੇ ਫੈਸਲੇ ਵਿਚ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਮਨ ਰੋਕਣ ਦੀ ਖੁੱਲ੍ਹਨਹੀਂਮਿਲ ਸਕਦੀ। ਇਸ ਤਰ੍ਹਾਂ ਕਰਨਾ ਕਿਸੇ ਵੀ ਰਾਸ਼ਟਰਪਤੀ ਨੂੰ ਮਿਲੀ ਛੋਟ ਦਾ ਗਲਤ ਤਰੀਕੇ ਨਾਲ ਵਾਧਾ ਕਰਨਾ ਹੋਵੇਗਾ। ਜੱਜ ਨੇ ਕਿਹਾ ਕਿ ਇਹ ਵਿਵਾਦ ਖਤਮ ਕਰਨ ਲਈ ਨਿਆਂ ਦੀ ਲੋੜ ਹੈ।
ਡੋਨਾਲਡ ਟਰੰਪ ਨੂੰ ਇਸ ਦਾਸੰਮਨਪਿਛਲੇ ਸਾਲ ਅਗਸਤ ਵਿਚ ਭੇਜਿਆ ਗਿਆ ਤਾਂਉਹ ਇਸ ਦੇ ਖਿਲਾਫ ਕੋਰਟ ਵਿੱਚ ਚਲੇ ਗਏ ਸਨ।ਟਰੰਪ ਦੇ ਵਕੀਲਾਂ ਨੇ ਇਹ ਦਲੀਲ ਦਿੱਤੀ ਸੀ ਕਿ ਜੇ ਨਿੱਜੀ ਤੇ ਗੁਪਤ ਜਾਣਕਾਰੀਆਂ ਜ਼ਾਹਰ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਇਸ ਨਾਲ ਟਰੰਪ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਨਿਊਯਾਰਕ ਦੀ ਇਕ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇਬਲਾਤਕਾਰ ਦਾ ਦੋਸ਼ ਲਾਉਣ ਵਾਲੀ ਇਕ ਔਰਤ ਦੇ ਕੇਸ ਵਿਚ ਦੇਰੀ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ ਸਖਤ ਟਿੱਪਣੀ ਕੀਤੀ ਅਤੇ ਕਿਹਾ ਸੀ ਕਿ ਡੋਨਾਲਡ ਟਰੰਪ ਦਾ ਰਾਸ਼ਟਰਪਤੀ ਅਹੁਦੇ ਉੱਤੇ ਹੋਣਾ ਉਨ੍ਹਾਂ ਨੂੰ ਕੇਸਤੋਂਨਹੀਂ ਬਚਾ ਸਕਦਾ। ਉਸ ਜੱਜ ਨੇ ਅਮਰੀਕਾ ਦੀ ਸੁਪਰੀਮ ਕੋਰਟ ਦੇ ਇਕ ਫੈਸਲੇ ਦਾ ਹਵਾਲਾ ਦੇ ਕੇ ਇਹ ਗੱਲ ਸਪੱਸ਼ਟਕਹੀ ਸੀ ਕਿ ਰਾਸ਼ਟਰਪਤੀ ਟਰੰਪ ਨਿਊਯਾਰਕ ਦੇ ਪ੍ਰੋਸੀਕਿਊਟਰ ਦੀ ਅਪਰਾਧਿਕ ਜਾਂਚ ਤੋਂ ਬਚ ਨਹੀਂ ਸਕਦੇ।

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ‘ਚ ਪਾਕਿ ਫ਼ੌਜ

Published

on

imran khan

ਨਵੀਂ ਦਿੱਲੀ- ਦੇਸ਼ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਲਈ ਇਕ ਨਵੇਂ ਮੁਖੀ ਦੀ ਨਿਯੁਕਤੀ ਨਾਲ ਇਮਰਾਨ ਸਰਕਾਰ ਅਤੇ ਪਾਕਿਸਤਾਨੀ ਫ਼ੌਜ ਵਿਚਾਲੇ ਤਣਾਅ ਤੋਂ ਬਾਅਦ ਫੌਜ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਲੈਫਟੀਨੈਂਟ ਜਨਰਲ ਨਦੀਮ ਅੰਜੁਮ 20 ਨਵੰਬਰ ਨੂੰ ਡੀ. ਜੀ. (ਆਈ. ਐੱਸ. ਆਈ.) ਦੇ ਤੌਰ ‘ਤੇ ਅਹੁਦਾ ਸੰਭਾਲਣ ਵਾਲੇ ਹਨ। ਇਸ ਦੌਰਾਨ ਇਮਰਾਨ ਖਾਨ ਅਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਿਚਾਲੇ ਤਣਾਅ ਆਪਣੇ ਸਿਖ਼ਰ ‘ਤੇ ਹੈ, ਕਿਉਂਕਿ ਉਹ ਅਜੇ ਵੀ ਆਈ. ਐੱਸ. ਆਈ. ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਬਣਾਏ ਰੱਖਣ ਦੇ ਹੱਕ ‘ਚ ਹਨ।
ਸੂਤਰਾਂ ਨੇ ਦੱਸਿਆ ਕਿ ਪੀ. ਟੀ. ਆਈ. ਦੇ ਪਰਵੇਜ਼ ਖੱਟਕ ਅਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਅਹੁਦੇ ਲਈ ਸੰਭਾਵੀ ਨਾਂ ਹਨ।
ਮੀਡੀਆ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੇ ਸਾਹਮਣੇ 2 ਬਦਲ ਪੇਸ਼ ਕੀਤੇ ਗਏ ਹਨ। ਪਹਿਲਾ ਇਹ ਕਿ ਉਹ 20 ਨਵੰਬਰ ਤੋਂ ਪਹਿਲਾਂ ਆਪਣੇ-ਆਪ ਅਸਤੀਫ਼ਾ ਦੇ ਦੇਣ ਤੇ ਦੂਜਾ ਇਹ ਕਿ ਵਿਰੋਧੀ ਧਿਰ ਸੰਸਦ ‘ਚ ਇਨ ਹਾਊਸ ਬਦਲਾਅ ਲਿਆਏ। ਦੋਵਾਂ ਹੀ ਮਾਮਲਿਆਂ ‘ਚ ਇਮਰਾਨ ਖਾਨ ਸੱਤਾ ਤੋਂ ਬਾਹਰ ਜਾਂਦੇ ਦਿਖਾਈ ਦੇ ਰਹੇ ਹਨ। ਸੂਤਰਾਂ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ‘ਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਆਪਣੇ ਸਿਆਸੀ ਸਹਿਯੋਗੀਆਂ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਅਤੇ ਪਾਕਿਸਤਾਨ ਮੁਸਲਿਮ ਲੀਗ (ਪੀ. ਐੱਮ. ਐੱਲ.-ਕਿਊ) ਨੂੰ ਗੁਆ ਦੇਵੇਗੀ। ਇਕ ਸਮਝੌਤੇ ਦੇ ਹਿੱਸੇ ਦੇ ਰੂਪ ‘ਚ ਪਾਕਿਸਤਾਨੀ ਸਰਕਾਰ ਨੇ ਪਿਛਲੇ ਹਫ਼ਤੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਸੈਂਕੜੇ ਸਮਰਥਕਾਂ ਨੂੰ ਰਿਹਾਅ ਕੀਤਾ ਹੈ ਤਾਂ ਕਿ ਹਿੰਸਕ ਝੜਪਾਂ ਨੂੰ ਖ਼ਤਮ ਕੀਤਾ ਜਾ ਸਕੇ, ਜਿਸ ਦੇ ਨਤੀਜੇ ਵਜੋਂ ਕਈ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਸੀ।
ਇਹ ਗਰੁੱਪ ਆਪਣੀ ਪਾਰਟੀ ਦੇ ਪ੍ਰਧਾਨ ਸਾਦ ਰਿਜ਼ਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਪਾਕਿਸਤਾਨੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨੂੰ ਇਸ ਸਾਲ ਅਪ੍ਰੈਲ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। 18 ਅਕਤੂਬਰ ਨੂੰ ਇਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਸੀ ਕਿ ਇਹ ਪਾਕਿਸਤਾਨੀ ਫ਼ੌਜ ਸੀ, ਜੋ ਟੀ. ਐੱਲ. ਪੀ. ਅਤੇ ਇਮਰਾਨ ਖਾਨ ਸਰਕਾਰ ਵਿਚਾਲੇ ਪੀ. ਐੱਮ. ਨੂੰ ‘ਬੈਕਫੁੱਟ’ ‘ਤੇ ਰੱਖਣ ਲਈ ਤਣਾਅ ਵਧਾ ਰਹੀ ਸੀ। ਸੂਤਰਾਂ ਨੇ ਕਿਹਾ ਸੀ ਕਿ ਅਜਿਹਾ ਇਸ ਲਈ ਸੀ, ਕਿਉਂਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਲੈਫਟੀਨੈਂਟ ਨਦੀਮ ਅੰਜੁਮ ਦੀ ਨਿਯੁਕਤੀ ‘ਚ ਦੇਰੀ ਅਤੇ ਦੇਸ਼ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਡਾਇਰੈਕਟਰ ਜਨਰਲ (ਡੀ. ਜੀ.) ਦੇ ਰੂਪ ‘ਚ ਸ਼ਾਮਲ ਹੋਣ ਲਈ ਸਰਕਾਰ ਨਾਲ ਨਾਰਾਜ਼ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਗੱਲਬਾਤ ਕਰ ਰਹੇ ਸਨ।

Read More Latest Punjabi News

Continue Reading

ਅੰਤਰਰਾਸ਼ਟਰੀ

ਸਰਕਾਰ ਦੀ ਅਗਵਾਈ ਕਰ ਸਕਦੈ ਬਰਾਦਰ, ਕਾਬੁਲ ਹੀ ਹੋਵੇਗੀ ਰਾਜਧਾਨੀ

Published

on

Taliban occupy Afghanistan

ਕਾਬੁਲ- ਅਫਗਾਨਿਸਤਾਨ ਵਿਚ ਨਵੀਂ ਸਰਕਾਰ ਦਾ ਗਠਨ ਸ਼ਨੀਵਾਰ ਨੂੰ ਹੋ ਸਕਦਾ ਹੈ। ਤਾਲਿਬਾਨ ਨੇ ਨਵੀਂ ਅਫਗਾਨ ਸਰਕਾਰ ਬਾਰੇ ਮੀਡੀਆ ਰਿਪੋਰਟਾਂ ਨੂੰ ਖਾਰਿਜ਼ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ ਦਾ ਅਧਿਕਾਰਕ ਐਲਾਨ ਸ਼ੁੱਕਰਵਾਰ ਦੇ ਬਾਅਦ ਕੀਤਾ ਜਾਏਗਾ। ਮੁਜਾਹਿਦ ਨੇ ਕਿਹਾ ਕਿ ਨਵੇਂ ਮੰਤਰੀ ਮੰਡਲ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ। ਮੁਜਾਹਿਦ ਦਾ ਕਹਿਣਾ ਹੈ ਕਿ ਤਾਲਿਬਾਨ ਵਲੋਂ ਇਕ ਨਵੀਂ ਅਫਗਾਨ ਸਰਕਾਰ ਦੇ ਗਠਨ ਦਾ ਐਲਾਨ ਸ਼ੁੱਕਰਵਾਰ ਨੂੰ ਕੀਤੀ ਜਾਣੀ ਸੀ, ਪਰ ਹੁਣ ਇਸ ਵਿਚ ਇਕ ਦਿਨ ਦੀ ਦੇਰੀ ਹੋ ਗਈ ਹੈ। ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਸ਼ਨੀਵਾਰ ਨੂੰ ਕੀਤਾ ਜਾਏਗਾ।
ਉਧਰ, ਨਵੀਆਂ ਖਬਰਾਂ ਮੁਤਾਬਕ ਤਾਲਿਬਾਨ ਦੇ ਸਿਆਸੀ ਦਫਤਰ ਦੇ ਪ੍ਰਮੁੱਖ ਅਬਦੁੱਲ ਗਨੀ ਬਰਾਦਰ ਹੀ ਨਵੀਂ ਅਫਗਾਨ ਸਰਕਾਰ ਦੀ ਅਗਵਾਈ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਮੂਵਮੈਂਟ ਦੇ ਸਵ. ਸੰਸਥਾਪਕ ਦੇ ਬੇਟੇ ਮੁੱਲਾ ਮੁਹੰਮਦ ਯਾਕੂਬ ਅਤੇ ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਸਰਕਾਰ ‘ਚ ਸੀਨੀਅਰ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਤਾਲਿਬਾਨ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਬਰਾਦਰ ਨੂੰ ਵਿਦੇਸ਼ ਮੰਤਰੀ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ ਜਦਕਿ ਯਾਕੂਬ ਰੱਖਿਆ ਮੰਤਰੀ ਬਣਨਗੇ।

Read More Latest Politics News

Continue Reading

ਅੰਤਰਰਾਸ਼ਟਰੀ

ਅਗਲੇ ਚਾਰ ਮਹੀਨਿਆਂ ਅੰਦਰ 5 ਲੱਖ ਅਫ਼ਗਾਨੀ ਦੇਸ਼ ਛੱਡਣ ਲਈ ਹੋਣਗੇ ਮਜਬੂਰ

Published

on

Five million Afghans

ਅਫ਼ਗਾਨਿਸਤਾਨ ਤੇ ਤਾਲਿਬਾਨ ਦੇ ਕਬਜੇ ਮਗਰੋ ਹੋਏ ਮਾੜੇ ਹਾਲਾਤ ਦੇ ਕਾਰਨ, ਅਫ਼ਗਾਨ ਨਾਗਰਿਕ ਆਪਣਾ ਦੇਸ਼ ਛੱਡਣ ਲਈ ਸੰਘਰਸ਼ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੇ ਕਾਰਨ ਅਗਲੇ ਚਾਰ ਮਹੀਨਿਆਂ ਵਿਚ ਪੰਜ ਲੱਖ ਤੋਂ ਜ਼ਿਆਦਾ ਅਫ਼ਗਾਨ ਨਾਗਰਿਕ ਅਫ਼ਗਾਨਿਸਤਾਨ ਛੱਡ ਦੇਣਗੇ। ਰਾਜਨੀਤਿਕ ਅਨਿਸ਼ਚਿਤਤਾ ਦੇ ਕਾਰਨ ਵਧੇਗਾ ਪਰਵਾਸ ਯੂਐਨਐਚਸੀਆਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤਾਲਿਬਾਨ ਨੇ 15 ਅਗਸਤ ਨੂੰ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਜੇ ਤਕ ਵੱਡੇ ਪੱਧਰ ‘ਤੇ ਹਿਜਰਤ ਨਹੀਂ ਕੀਤਾ ਹੈ, ਪਰ ਇਥੇ ਰਾਜਨੀਤਿਕ ਅਨਿਸ਼ਚਿਤਤਾ ਦੀ ਸਥਿਤੀ ਦੇ ਕਾਰਨ ਹੁਣ ਇਕ ਵੱਡੇ ਪੱਧਰ ‘ਤੇ ਅਫ਼ਗਾਨ ਨਾਗਰਿਕ ਹਿਜਰਤ ਕਰਨਗੇ। ਯੂਐਨਐਚਸੀਆਰ ਦੀ ਡਿਪਟੀ ਹਾਈ ਕਮਿਸ਼ਨਰ ਕੈਲੀ ਟੀ। ਕਲੇਮੈਂਟਸ ਨੇ ਕਿਹਾ ਕਿ ਜਿੰਨਾ ਸਮਝਿਆ ਜਾ ਰਿਹਾ ਹੈ ਉਸ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਹਿਜਰਤ ਹੋਵੇਗਾ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਨੂੰ ਇਨ੍ਹਾਂ ਦੁਖੀ ਨਾਗਰਿਕਾਂ ਦੀ ਸਹਾਇਤਾ ਲਈ ਆਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖਣ ਲਈ ਕਿਹਾ ਹੈ। ਅਫ਼ਗਾਨਿਸਤਾਨ ਵਿਚ ਭੁੱਖਮਰੀ ਦੀ ਸਥਿਤੀ ਵੀ ਬਣ ਰਹੀ ਹੈ।ਅਫ਼ਗਾਨਿਸਤਾਨ ਵਿਚ ਵਧੀ ਭੁੱਖਮਰੀ, 90 ਕਰੋੜ ਦੀ ਫੌਰੀ ਮਦਦ ਦੀ ਲੋੜ ਸਥਿਤੀ ਇੰਨੀ ਖ਼ਰਾਬ ਹੈ ਕਿ ਡਬਲਯੂਐਫਪੀ ਨੇ ਸੰਯੁਕਤ ਰਾਸ਼ਟਰ ਤੋਂ 1।2 ਮਿਲੀਅਨ ਡਾਲਰ (ਲਗਪਗ 90 ਕਰੋੜ ਰੁਪਏ) ਦੀ ਤੁਰੰਤ ਸਹਾਇਤਾ ਮੰਗੀ ਹੈ, ਜਿਸ ਨਾਲ ਭੁੱਖਿਆਂ ਨੂੰ ਭੋਜਨ ਖਵਾਇਆ ਜਾ ਸਕੇ। ਬਹੁਤ ਸਾਰੇ ਅਫ਼ਗਾਨ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਰਾਜਨੀਤਿਕ ਅਨਿਸ਼ਚਿਤਤਾ, ਬੇਰੁਜ਼ਗਾਰੀ ਅਤੇ ਅਸੁਰੱਖਿਆ ਦੇ ਕਾਰਨ ਆਪਣਾ ਦੇਸ਼ ਛੱਡਣ ਲਈ ਮਜਬੂਰ ਹਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca