ਅਕਾਲੀ ਦਲ ਬਾਦਲ ਤੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਚਲਾ ਦਫ਼ਤਰ ਖ਼ਾਲੀ ਕਰਾਉਣ ਦੀ ਮੰਗ
Connect with us [email protected]

ਰਾਜਨੀਤੀ

ਅਕਾਲੀ ਦਲ ਬਾਦਲ ਤੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਚਲਾ ਦਫ਼ਤਰ ਖ਼ਾਲੀ ਕਰਾਉਣ ਦੀ ਮੰਗ

Published

on

ਨਵੀਂ ਦਿੱਲੀ, 10 ਅਗਸਤ – ਦਿੱਲੀ ਗੁਰਦਵਾਰਾ ਚੋਣਾਂ ਤੋਨ ਪਹਿਲਾਂ ਕੁਝ ਸਿੱਖ ਵਕੀਲਾਂ ਵੱਲੋਂ ਧਾਰਮਕ ਅਦਾਰਿਆਂ ਦੀ ਦੁਰਵਰਤੋਂ ਕਾਨੂੰਨ ਅਧੀਨ ਅਕਾਲੀ ਦਲ ਬਾਦਲ ਨੂੰ ਘੇਰਿਆ ਜਾ ਰਿਹਾ ਹੈ।

ਇਸ ਸੰਬੰਧ ਵਿੱਚ ਦਿੱਲੀ ਦੇ ਐਡਵੋਕੇਟ ਕੁਲਜੀਤ ਸਿੰਘ ਸਚਦੇਵਾ ਨੇ ਐਡਵੋਕੇਟ ਜਗਮਿੰਦਰ ਸਿੰਘ ਵੱਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੰਗ ਕੀਤੀ ਹੈ ਕਿ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਿਆਸੀ ਹਿੱਤਾਂ ਲਈ ਅਲਾਟ ਕੀਤਾ ਗਿਆ ਦਫ਼ਤਰ ਸੱਤ ਦਿਨਾਂ ਅੰਦਰ ਖ਼ਾਲੀ ਕਰਵਾਇਆ ਜਾਵੇ, ਨਹੀਂ ਤਾਂ ਧਾਰਮਕ ਅਦਾਰਿਆਂ ਬਾਰੇ ਕਾਨੂੰਨ ਦੀ ਦੁਰਵਰਤੋਂ ਅਧੀਨ ਕਾਰਵਾਈ ਲਈ ਤਿਆਰ ਰਹੋ। ਨੋਟਿਸ ਵਿੱਚ ਸ਼੍ਰੋਮਣੀ ਅਕਾਲੀ ਦਲ ‘ਤੇ ਸਿੱਖ ਪੰਥ ਦੇ ਕਰੋੜਾਂ ਦੇ ਫ਼ੰਡਾਂ ਨੂੰ ਸਿਆਸੀ ਮੁਫ਼ਾਦਾਂ ਲਈ ਵਰਤ ਕੇ ਦਿੱਲੀ ਗੁਰਦਵਾਰਾ ਕਮੇਟੀ ‘ਤੇ ਮਾਲੀ ਬੋਝ ਪਾਉਣ ਦਾ ਦੋਸ਼ ਵੀ ਲਾਇਆ ਗਿਆ ਹੈ।

ਦਿੱਲੀ ਗੁਰਦਵਾਰਾ ਕਮੇਟੀ ਦੇ ਕਾਨੂੰਨੀ ਮਹਿਕਮੇ ਨੂੰ ਈ ਮੇਲ ਰਾਹੀਂ ਭੇਜੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਚੋਣ ਕਮਿਸ਼ਨ ਕੋਲ ਲੋਕ ਨੁਮਾਇੰਦਾ ਐਕਟ 1951 ਦੀ ਧਾਰਾ 29 (ਏ) ਹੇਠ ਸਿਆਸੀ ਪਾਰਟੀ ਵਜੋਂ ਰਜਿਸਟਰਡ ਹੈ। ਇਸ ਦੀ ਦੁਰਵਰਤੋਂ ਰੋਕੂ ਕਾਨੂੰਨ 1988 ਅਧੀਨ ਇੱਕ ਧਾਰਮਕ ਅਦਾਰੇ ਦਾ ਮੈਨੇਜਰ ਇਸ ਗੱਲੋਂ ਪਾਬੰਦ ਹੈ ਕਿ ਉਹ ਆਪਣੇ ਅਧੀਨ ਧਾਰਮਕ ਅਦਾਰੇ ਨੂੰ ਕਿਸੇ ਵੀ ਸਿਆਸੀ ਸਰਗਰਮੀ ਵਾਸਤੇ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ।

ਧਾਰਮਕ ਅਦਾਰਿਆਂ ਬਾਰੇ ਕਾਨੂੰਨ ਅਧੀਨ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਗਲ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਦੀ ਹਦੂਦ ਅੰਦਰ ਕੋਈ ਵੀ ਸਿਆਸੀ ਸਰਗਰਮੀ ਨਹੀਂ ਕਰ ਸਕਦਾ। ਉਸ ਨੂੰ ਸਿਆਸੀ ਮੁਫ਼ਾਦਾਂ ਲਈ ਦਫ਼ਤਰ ਅਲਾਟ ਕੀਤਾ ਹੋਇਆ ਹੈ, ਉਹ ਖ਼ਾਲੀ ਕਰਵਾਇਆ ਜਾਵੇ ਅਤੇ ਉਸ ਦਫ਼ਤਰ ਦਾ ਮਾਰਕੀਟ ਰੇਟ ਮੁਤਾਬਕ ਕਿਰਾਇਆ ਬਿਜਲੀ ਬਿਲ ਅਤੇ ਹੋਰ ਖ਼ਰਚਿਆਂ ਨਾਲ ਵਸੂਲ ਕੀਤਾ ਜਾਵੇ। ਇਸ ਬਾਰੇ ਇਲਾਕੇ ਦੇ ਥਾਣੇ ਨੂੰ ਵੀ ਇਤਲਾਹ ਕੀਤੀ ਜਾਵੇ।

ਇਸ ਬਾਰੇ ਐਡਵੋਕੇਟ ਜਗਮਿੰਦਰ ਸਿੰਘ ਨੇ ਕਿਹਾ, ”ਅਸੀਂ ਪਹਿਲਾਂ ਵੀ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜੇ ਹਨ, ਇਸ ਪਿਛੇ ਸਾਡਾ ਕੋਈ ਸਿਆਸੀ ਤੇ ਹੋਰ ਮੰਤਵ ਨਹੀਂ, ਸਿਰਫ਼ ਕਮੇਟੀ ਨੂੰ ਸੰਗਤ ਪ੍ਰਤੀ ਜਵਾਬਦੇਹ ਬਣਾਉਣਾ ਹੈ ਜਿਸ ਨਾਲ ਭ੍ਰਿਸ਼ਟਾਚਾਰ ‘ਤੇ ਨੱਥ ਪੈ ਸਕੇ।”

ਪੰਜਾਬੀ ਖ਼ਬਰਾਂ

3 ਜਨਵਰੀ ਨੂੰ ਮੋਗਾ ਤੋਂ ਰਾਹੁਲ ਗਾਂਧੀ ਸ਼ੁਰੂ ਕਰਨਗੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ

Published

on

rahul-gandhi

ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ।ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

Read More Latest Politics News

Continue Reading

ਰਾਜਨੀਤੀ

ਸੁਖਬੀਰ ਬਾਦਲ ਨੇ ਚੰਨੀ, ਸਿੱਧੂ ਤੇ ਭਗਵੰਤ ਮਾਨ ਨੂੰ ਲਾਏ ਰਗੜੇ

Published

on

Sukhbir Singh Badal

ਵਿਧਾਨਸਭਾ ਚੋਣਾਂ 2022 ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਵੱਲੋਂ ਵੱਡੇ ਪੱਧਰ ‘ਤੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ। ਜਗਰਾਓਂ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਰੈਲੀ ਹਲਕੇ ਦੇ ਉਮੀਦਵਾਰ ਐਸ ਆਰ ਕਲੇਰ ਵੱਲੋਂ ਰੱਖੀ ਗਈ। ਇਸ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਚੰਨੀ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ। ਰੈਲੀ ਵਿੱਚ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਮੈਂਟਲ ਕਿਹਾ ਗਿਆ। ਸੂਬੇ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਦਰਬਾਰ ਸਾਹਿਬ ਉੱਪਰ ਹਮਲੇ ਨੂੰ ਲੈਕੇ ਸੁਖਬੀਰ ਬਾਦਲ ਵੱਲੋਂ ਨਵਜੋਤ ਸਿੱਧੂ ਉੱਤੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਵੱਲੋਂ ਸਿੱਧੂ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਲਾਉਣ ਦੇ ਬਿਆਨ ਨੂੰ ਲੈਕੇ ਸਵਾਲ ਚੁੱਕੇ ਗਏ ਸਨ।
ਇਸ ਮੌਕੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਜੋ ਵੀ ਬੇਅਦਬੀਆਂ ਹੋਈਆਂ ਹਨ ਉਨ੍ਹਾਂ ਦੀ ਜਾਂਚ ਆਖਿਰ ਕਿਉਂ ਨਹੀਂ ਕਰਵਾਈ ਜਾ ਰਹੀ। ਉੁਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਦੀ ਪਹਿਚਾਣ ਤੱਕ ਵੀ ਨਹੀਂ ਕੀਤੀ ਗਈ ਕਿ ਇਹ ਆਖਿਰ ਕੌਣ ਸਨ। ਨਾਲ ਹੀ ਸੁਖਬੀਰ ਵੱਲੋਂ ਸੂਬੇ ਵਿਚ ਬਲਾਸਟ ਦੀਆਂ ਘਟਨਾਵਾਂ ਨੂੰ ਲੈਕੇ ਸਰਕਾਰ ਨੂੰ ਘੇਰਿਆ ਗਿਆ ਹੈ।

Read More Latest Politics News

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਲੁਧਿਆਣਾ ਅਦਾਲਤ ‘ਚ ਧਮਾਕੇ ਦੀ ਕੀਤੀ ਨਿੰਦਾ

Published

on

Captain-Amrinder

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਚੁਣੌਤੀਆਂ ਸਬੰਧੀ ਆਪਣੀ ਚਿੰਤਾ ਨੂੰ ਇੱਕ ਵਾਰ ਦੁਹਰਾਉਂਦਿਆਂ ਹੋਇਆ, ਲੁਧਿਆਣਾ ਕੋਰਟ ਕੰਪਲੈਕਸ ਚ ਬਲਾਸਟ ਦੀ ਨਿੰਦਾ ਕੀਤੀ ਹੈ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।ਕੈਪਟਨ ਅਮਰਿੰਦਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਜਿਥੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਜ਼ਖ਼ਮੀ ਲੋਕਾਂ ਦੀ ਸਿਹਤ ਵਿੱਚ ਜਲਦ ਸੁਧਾਰ ਦੀ ਕਾਮਨਾ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਹੈ ਕਿ ਪੰਜਾਬ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਜ਼ਦੀਕੀ ਤਾਲਮੇਲ ਨਾਲ ਬਲਾਸਟ ਦੀ ਜਾਂਚ ਕਰਨਗੀਆਂ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਹੈ ਕਿ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਦਾ ਭਟਕਾਉਣ ਦੀ ਰਣਨੀਤੀ ਤੇ ਕੰਮ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਲਾਸਟ, ਬੇਅਦਬੀ ਦੀਆਂ ਘਟਨਾਵਾਂ ਅਤੇ ਇਕ ਅਕਾਲੀ ਆਗੂ ਵਿਰੁਧ ਕੇਸ ਦਰਜ ਕਰਨ ਵਿਚਾਲੇ ਲਿੰਕ ਸਥਾਪਤ ਕਰਦਿਆਂ ਹੋਇਆਂ ਨਤੀਜਿਆਂ ਤੇ ਪਹੁੰਚਣਾ ਨਾ ਸਿਰਫ਼ ਮੰਦਭਾਗਾ ਹੈ, ਬਲਕਿ ਬਹੁਤ ਹੀ ਗ਼ੈਰ ਜ਼ਿੰਮੇਵਾਰਾਨਾ ਰਵੱਈਆ ਹੈ। ਮੁੱਖ ਮੰਤਰੀ ਨੂੰ ਤੱਥਾਂ ਦੇ ਆਧਾਰ ਤੇ ਬੋਲਣਾ ਚਾਹੀਦਾ ਹੈ, ਨਾ ਕਿ ਸਿਆਸੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ, ਜੋ ਅਸਲੀ ਗੁਨਾਹਗਾਰਾਂ ਨੂੰ ਬਚਣ ਦਾ ਰਾਹ ਦਿੰਦੀ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca